Homeਪੰਜਾਬਡਾਇਰੈਕਟਰ ਉਚੇਰੀ ਸਿੱਖਿਆ ਕੁਲਵੰਤ ਸਿੰਘ ਵੱਲੋਂ ਡਾ. ਪਰਮਾਰ ਦੀਆਂ ਦੋ ਪੁਸਤਕਾਂ ਲੋਕ...

ਡਾਇਰੈਕਟਰ ਉਚੇਰੀ ਸਿੱਖਿਆ ਕੁਲਵੰਤ ਸਿੰਘ ਵੱਲੋਂ ਡਾ. ਪਰਮਾਰ ਦੀਆਂ ਦੋ ਪੁਸਤਕਾਂ ਲੋਕ ਅਰਪਣ

ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਦੇ ਅਧਿਐਨ ਲਈ ਪੁਸਤਕਾਂ ਵਿਦਿਆਰਥੀਆਂ ਲਈ ਲਾਹੇਵੰਦ : ਕੁਲਵੰਤ ਸਿੰਘ

ਪੰਜਾਬ: 21 ਅਗਸਤ 2026 (ਜਗਜੀਤ ਸਿੰਘ): ਡਾਇਰੈਕਟਰ ਉਚੇਰੀ ਸਿੱਖਿਆ ਵਿਭਾਗ, ਪੰਜਾਬ ਸ. ਕੁਲਵੰਤ ਸਿੰਘ (ਆਈ.ਏ.ਐੱਸ.) ਵੱਲੋਂ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਉੱਘੇ ਚਿੰਤਕ ਡਾ. ਸੁਖਵਿੰਦਰ ਸਿੰਘ ਪਰਮਾਰ ਦੀਆਂ ਦੋ ਪੁਸਤਕਾਂ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਲੋਕ ਅਰਪਣ ਕੀਤੀਆਂ ਗਈਆਂ।

ਇਸ ਮੌਕੇ ਪੁਸਤਕਾਂ ਬਾਰੇ ਜਾਣਕਾਰੀ ਦਿੰਦਿਆਂ ਡਾ. ਸੁਖਵਿੰਦਰ ਸਿੰਘ ਪਰਮਾਰ ਨੇ ਦੱਸਿਆ ਕਿ ਦੋਵੇਂ ਪੁਸਤਕਾਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਅਤੇ ਉਚੇਰੀ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀਆਂ ਲਈ ਵਿਸ਼ੇਸ਼ ਤੌਰ ’ਤੇ ਲਾਹੇਵੰਦ ਹਨ। ਇਨ੍ਹਾਂ ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ : ਸਿਧਾਂਤਕ ਅਤੇ ਵਿਵਹਾਰਕ ਪਰਿਪੇਖ’ ਅਤੇ ਯੂ.ਜੀ.ਸੀ.-ਐਨ.ਟੀ.ਏ. ਨੈੱਟ ਪ੍ਰਸ਼ਨ ਪੱਤਰ’ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਪੁਸਤਕਾਂ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਗਹਿਨ ਅਧਿਐਨ ਲਈ ਵਿਦਿਆਰਥੀਆਂ ਨੂੰ ਮਜ਼ਬੂਤ ਆਧਾਰ ਪ੍ਰਦਾਨ ਕਰਨਗੀਆਂ।

ਪੁਸਤਕਾਂ ਲੋਕ ਅਰਪਣ ਕਰਨ ਮੌਕੇ ਡਾਇਰੈਕਟਰ ਉਚੇਰੀ ਸਿੱਖਿਆ ਸ. ਕੁਲਵੰਤ ਸਿੰਘ (ਆਈ.ਏ.ਐੱਸ.) ਨੇ ਡਾ. ਪਰਮਾਰ ਨੂੰ ਦੋਵੇਂ ਪੁਸਤਕਾਂ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਡੂੰਘੇ ਅਧਿਐਨ ਨਾਲ ਜੁੜੇ ਵਿਦਵਾਨ ਬਹੁਤ ਘੱਟ ਹਨ। ਡਾ. ਪਰਮਾਰ ਵੱਲੋਂ ਇਸ ਖੇਤਰ ਵਿੱਚ ਕੀਤਾ ਜਾ ਰਿਹਾ ਕੰਮ ਸ਼ਲਾਘਾਯੋਗ ਹੈ ਅਤੇ ਉਨ੍ਹਾਂ ਦੀਆਂ ਪੁਸਤਕਾਂ ਵਿਦਿਆਰਥੀਆਂ ਲਈ ਗਿਆਨਵਰਧਕ ਸਾਬਤ ਹੋਣਗੀਆਂ।

ਸਮਾਗਮ ਦੌਰਾਨ ਮੈਡਮ ਰਵਿੰਦਰ ਕੌਰ, ਸੀਰਤ ਗੁਰਨਾਜ ਕੌਰ, ਮੈਡਮ ਸਵਲੀਨ, ਸੁਖਮਿੰਦਰ ਸਿੰਘ, ਨਵਨੀਤ ਸਿੰਘ, ਪਰਮਜੀਤ ਕੌਰ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।

RELATED ARTICLES
- Advertisment -
Google search engine
Google search engine
Google search engine

Most Popular

Recent Comments