Home ਹਰਿਆਣਾ ਆਈਟੀਆਈ ਦੇ ਐਸਸੀਵੀਟੀ ਟਰੇਡਾਂ ਵਿੱਚ ‘ਆਨ ਦਾ ਸਪਾਟ’ ਦਾਖ਼ਲੇ ਦੀ ਮਿਤੀ 19 ਸਤੰਬਰ ਤੱਕ ਵਧੀ

ਆਈਟੀਆਈ ਦੇ ਐਸਸੀਵੀਟੀ ਟਰੇਡਾਂ ਵਿੱਚ ‘ਆਨ ਦਾ ਸਪਾਟ’ ਦਾਖ਼ਲੇ ਦੀ ਮਿਤੀ 19 ਸਤੰਬਰ ਤੱਕ ਵਧੀ

Students can now apply for on-the-spot ITI SCVT admissions until September 19.

0
Lavc57.107.100

ਚੰਡੀਗੜ੍ਹ, 9 ਸਤੰਬਰ, 2026 (ਸੰਜੀਵ ਸ਼ਰਮਾ) : ਹਰਿਆਣਾ ਦੇ ਹੁਨਰ ਵਿਕਾਸ ਅਤੇ ਉਦਯੋਗਿਕ ਸਿਖਲਾਈ ਵਿਭਾਗ ਨੇ ਰਾਜ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਉਦਯੋਗਿਕ ਸਿਖਲਾਈ ਸੰਸਥਾਵਾਂ (ITI) ਵਿੱਚ ਸੈਸ਼ਨ 2026-27 ਲਈ ਐਸਸੀਵੀਟੀ ਦੇ ਤਹਿਤ ਖਾਲੀ ਸੀਟਾਂ ਤੇ ਆਨ ਦਾ ਸਪਾਟ’ ਦਾਖ਼ਲਾ ਪ੍ਰਕਿਰਿਆ ਦੀ ਆਖ਼ਰੀ ਮਿਤੀ 19 ਸਤੰਬਰ, 2026 ਤੱਕ ਵਧਾ ਦਿੱਤੀ ਹੈ। ਇਹ ਦਾਖ਼ਲਾ ਪ੍ਰਕਿਰਿਆ ਪੂਰੀ ਤਰ੍ਹਾਂ ਨਾਲ ਸੰਸਥਾ ਪੱਧਰ ਤੇ ਆਯੋਜਿਤ ਕੀਤੀ ਜਾਵੇਗੀਜਿਸ ਲਈ ਵਿਭਾਗ ਦੀ ਅਧਿਕਾਰਤ ਵੈੱਬਸਾਈਟ www.admissions.itiharyana.gov.in ‘ਤੇ ਨਵੀਆਂ ਆਨਲਾਈਨ ਅਰਜ਼ੀਆਂ ਵੀ ਮੰਗੀਆਂ ਜਾ ਰਹੀਆਂ ਹਨ।

ਇੱਕ ਸਰਕਾਰੀ ਬੁਲਾਰੇ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਥਾ ਪੱਧਰ ਤੇ ਹੋਣ ਵਾਲੀ ਇਹ ਦਾਖ਼ਲਾ ਪ੍ਰਕਿਰਿਆ ਨਵੇਂ ਅਤੇ ਪੁਰਾਣੇ ਬਿਨੈਕਾਰਾਂ ਦੀ ਸਾਂਝੀ ਮੈਰਿਟ ਦੇ ਆਧਾਰ ਤੇ ਹੋਵੇਗੀ ਅਤੇ ਇਸ ਵਿੱਚ ਕੋਈ ਰਾਖਵਾਂਕਰਨ (ਰਿਜ਼ਰਵੇਸ਼ਨ) ਲਾਗੂ ਨਹੀਂ ਹੋਵੇਗਾ। ਦਾਖ਼ਲੇ ਦੇ ਚਾਹਵਾਨ ਉਮੀਦਵਾਰਾਂ ਨੂੰ 19 ਸਤੰਬਰ, 2026 ਨੂੰ ਦੁਪਹਿਰ 12:00 ਵਜੇ ਤੱਕ ਆਪਣਾ ਮੈਰਿਟ ਕਾਰਡ ਸਬੰਧਤ ਸੰਸਥਾ ਵਿੱਚ ਜਮ੍ਹਾਂ ਕਰਵਾਉਣਾ ਹੋਵੇਗਾ। ਇਸ ਤੋਂ ਬਾਅਦ ਉਮੀਦਵਾਰਾਂ ਨੂੰ ਆਪਣੇ ਸਾਰੇ ਅਸਲ ਸਰਟੀਫਿਕੇਟਾਂ ਨਾਲ ਸੰਸਥਾ ਵਿੱਚ ਖੁਦ ਹਾਜ਼ਰ ਹੋਣਾ ਪਵੇਗਾ ਅਤੇ ਮੌਕੇ ਤੇ ਹੀ ਦਾਖ਼ਲਾ ਫ਼ੀਸ ਆਨਲਾਈਨ ਜਮ੍ਹਾਂ ਕਰਵਾਉਣੀ ਪਵੇਗੀ।

ਉਮੀਦਵਾਰ ਦਾਖ਼ਲਾ ਪੋਰਟਲ ਤੋਂ ਆਪਣਾ ਮੈਰਿਟ ਕਾਰਡ ਡਾਊਨਲੋਡ ਕਰ ਸਕਦੇ ਹਨ ਅਤੇ ਸੰਸਥਾਵਾਂ ਅਨੁਸਾਰ ਖਾਲੀ ਸੀਟਾਂ ਦੀ ਗਿਣਤੀ ਵੀ ਪੋਰਟਲ ਤੇ ਦੇਖ ਸਕਦੇ ਹਨ। ਵਿਭਾਗ ਵੱਲੋਂ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਇਸ ਐਸਸੀਵੀਟੀ ਦਾਖ਼ਲੇ ਦੇ ਆਧਾਰ ਤੇ ਪਹਿਲਾਂ ਐਨਸੀਵੀਟੀ ਵਿੱਚ ਲਿਆ ਗਿਆ ਦਾਖ਼ਲਾ ਰੱਦ ਨਹੀਂ ਕੀਤਾ ਜਾਵੇਗਾ। ਸੈਸ਼ਨ 2026-27 ਦੀ ਜਾਣਕਾਰੀ ਪੁਸਤਿਕਾ ਵਿੱਚ ਦੱਸੇ ਗਏ ਹੋਰ ਸਾਰੇ ਨਿਯਮ ਅਤੇ ਸ਼ਰਤਾਂ ਪਹਿਲਾਂ ਵਾਂਗ ਹੀ ਲਾਗੂ ਰਹਿਣਗੀਆਂ।

Exit mobile version