Home ਪੰਜਾਬ ਹਰਿਆਣਾ ਦੇ ਸਫਾਈ ਕਰਮਚਾਰੀਆ ਉਤੇ ਜ਼ਬਰੀ ਸਖਤ ਕਾਰਵਾਈ ਕਰਨ ਦੀ ਬਜਾਇ ਗੱਲਬਾਤ...

ਹਰਿਆਣਾ ਦੇ ਸਫਾਈ ਕਰਮਚਾਰੀਆ ਉਤੇ ਜ਼ਬਰੀ ਸਖਤ ਕਾਰਵਾਈ ਕਰਨ ਦੀ ਬਜਾਇ ਗੱਲਬਾਤ ਕਰਕੇ ਵਾਪਸ ਬੁਲਾਇਆ ਜਾਵੇ : ਮਾਨ

Mann urges authorities to resolve sanitation workers’ concerns through dialogue instead of coercive action.

0
ਫ਼ਤਹਿਗੜ੍ਹ ਸਾਹਿਬ, 09 ਸਤੰਬਰ, 2026 (ਹਰਸ਼ਪ੍ਰੀਤ ਕੌਰ):  “ਬੀਤੇ ਸਮੇ ਵਿਚ ਸਫਾਈ ਕਰਮਚਾਰੀਆ ਵੱਲੋ ਆਪਣੀਆ ਤਨਖਾਹਾਂ, ਭੱਤੇ ਆਦਿ ਸਰਕਾਰੀ ਸਹੂਲਤਾਂ ਦੀ ਪੂਰਤੀ ਨੂੰ ਲੈਕੇ ਪੰਜਾਬ ਵਿਚ ਵੀ ਸੰਘਰਸ ਚੱਲਦਾ ਰਿਹਾ ਹੈ, ਪਰ ਦੁੱਖ ਅਤੇ ਅਫਸੋਸ ਹੈ ਕਿ ਪੰਜਾਬ ਦੀ ਪੁਲਿਸ ਵੱਲੋਂ ਧਰਨੇ ਉਤੇ ਬੈਠੀਆ ਗਰੀਬ ਬੀਬੀਆਂ ਦੀ ਬਹੁਤ ਬੇਰਹਿੰਮੀ ਨਾਲ ਕੁੱਟਮਾਰ ਕੀਤੀ ਸੀ ਜੋ ਕਿ ਅਣਮਨੁੱਖੀ ਕਾਰਵਾਈ ਸੀ । ਜਦੋਕਿ ਇਹ ਸਫਾਈ ਕਰਮਚਾਰੀ ਗਰਮੀ-ਸਰਦੀ ਵਿਚ ਸਹਿਰਾਂ ਤੇ ਕਸਬਿਆ ਦੇ ਗੰਦ ਨੂੰ ਢੋਅ ਕੇ ਸਾਫ ਸੁਥਰਾਂ ਰੱਖਣ ਵਿਚ ਆਪਣੀ ਜਿੰਮੇਵਾਰੀ ਪੂਰੀ ਕਰਦੇ ਹਨ । ਇਸ ਵਰਗ ਨਾਲ ਤਾਂ ਨਿਮਰਤਾ ਅਤੇ ਸਹਿਜਤਾ ਨਾਲ ਹੀ ਸਰਕਾਰ ਵੱਲੋ ਪੇਸ ਆਉਣਾ ਚਾਹੀਦਾ ਹੈ ਜੋ ਬੀਤੇ ਦਿਨੀਂ ਹਰਿਆਣੇ ਵਿਚ ਸਫਾਈ ਕਰਮਚਾਰੀਆ ਉਤੇ ਜਬਰ ਢਾਹਿਆ ਗਿਆ ਹੈ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਉਸਦੀ ਜਿਥੇ ਕਰੜੇ ਸ਼ਬਦਾਂ ਵਿਚ ਨਿੰਦਾ ਕਰਦਾ ਹੈ, ਉਥੇ ਹਰਿਆਣਾ ਸਰਕਾਰ ਨੂੰ ਇਹ ਮਸਵਰਾ ਦੇਣਾ ਚਾਹੇਗਾ ਕਿ ਇਹ ਬਹੁਤ ਹੀ ਮੁਸਕਿਲ ਦੀ ਘੜੀ ਵਿਚ ਆਪਣਾ ਤੇ ਆਪਣੇ ਬੱਚਿਆ ਦਾ ਪਾਲਣ-ਪੋਸਣ ਕਰ ਰਹੇ ਹਨ । ਇਨ੍ਹਾਂ ਉਤੇ ਕਿਸੇ ਤਰ੍ਹਾਂ ਦੀ ਸਖਤੀ ਜਾਂ ਜਬਰ ਕਰਨ ਦੀ ਬਜਾਇ ਜਮਹੂਰੀਅਤ ਢੰਗ ਨਾਲ ਬੁਲਾਕੇ ਇਨ੍ਹਾਂ ਦੀਆਂ ਮੰਗਾਂ ਪ੍ਰਤੀ ਹਮਦਰਦੀ ਰੱਖਦੇ ਹੋਏ ਗੱਲਬਾਤ ਕੀਤੀ ਜਾਵੇ ਅਤੇ ਇਨ੍ਹਾਂ ਦੇ ਮਸਲਿਆ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ ਤਾਂ ਕਿ ਮਾਨਸਿਕ ਤੌਰ ਤੇ ਇਹ ਵਰਗ ਬਿਲਕੁਲ ਪੀੜਤ ਨਾ ਹੋਵੇ ਅਤੇ ਆਪਣੀਆ ਜਿੰਮੇਵਾਰੀਆ ਨੂੰ ਪੂਰਨ ਕਰਦਾ ਰਹੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਰਿਆਣਾ ਵਿਚ ਸਫਾਈ ਕਰਮਚਾਰੀਆ ਉਤੇ ਸਰਕਾਰ ਵੱਲੋ ਕੀਤੇ ਜਬਰ ਦਾ ਸਖਤ ਨੋਟਿਸ ਲੈਦੇ ਹੋਏ ਅਤੇ ਇਨ੍ਹਾਂ ਨੂੰ ਬੁਲਾਕੇ ਗੱਲਬਾਤ ਦੇ ਢੰਗ ਰਾਹੀ ਇਨ੍ਹਾਂ ਦੀਆਂ ਮੰਗਾਂ ਤੇ ਗੌਰ ਕਰਦੇ ਹੋਏ ਮਸਲੇ ਨੂੰ ਹੱਲ ਕਰਨ ਦੀ ਜੋਰਦਾਰ ਗੁਜਾਰਿਸ ਕਰਦੇ ਹੋਏ ਪ੍ਰਗਟ ਕੀਤੇ ।

Exit mobile version