Home ਪੰਜਾਬ ਕਬੱਡੀ ਸਰਕਲ ਸਟਾਈਲ (ਅੰਡਰ-14 ਲੜਕੇ) ਮੁਕਾਬਲੇ ਸ਼ਾਨਦਾਰ ਤੇ ਸਫ਼ਲਤਾਪੂਰਵਕ ਸੰਪੰਨ

ਕਬੱਡੀ ਸਰਕਲ ਸਟਾਈਲ (ਅੰਡਰ-14 ਲੜਕੇ) ਮੁਕਾਬਲੇ ਸ਼ਾਨਦਾਰ ਤੇ ਸਫ਼ਲਤਾਪੂਰਵਕ ਸੰਪੰਨ

Young Kabaddi Players Showcase Talent and Sportsmanship at the Under-14 Boys’ Competition

0
ਭਵਾਨੀਗੜ੍ਹ, 9 ਸਤੰਬਰ, 2026 (ਗੁਰਮੀਤ ਸਿੰਘ ਤੁੰਗ) : ਬਾਬਾ ਬੰਦਾ ਸਿੰਘ ਬਹਾਦਰ ਸਟੇਡੀਅਮ, ਪੰਨਵਾਂ ਵਿਖੇ 70ਵੀਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ 2026-27 ਤਹਿਤ ਕਬੱਡੀ ਸਰਕਲ ਸਟਾਈਲ ਅੰਡਰ-14 (ਲੜਕੇ) ਦੇ ਰਾਜ ਪੱਧਰੀ ਮੁਕਾਬਲੇ ਬੇਹੱਦ ਉਤਸ਼ਾਹ ਅਤੇ ਧੂਮ-ਧਾਮ ਨਾਲ ਸਫ਼ਲਤਾਪੂਰਵਕ ਸੰਪੰਨ ਹੋਏ। ਇਹ ਖੇਡਾਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਸ਼੍ਰੀਮਤੀ ਤਰਵਿੰਦਰ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀਮਤੀ ਮਨਜੀਤ ਕੌਰ ਦੀ ਯੋਗ ਅਤੇ ਪ੍ਰਭਾਵਸ਼ਾਲੀ ਅਗਵਾਈ ਹੇਠ ਕਰਵਾਈਆਂ ਗਈਆਂ। ਇਨ੍ਹਾਂ ਮੁਕਾਬਲਿਆਂ ਦੇ ਇਨਾਮ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਐੱਮ.ਐੱਲ.ਏ. ਸੰਗਰੂਰ ਨਰਿੰਦਰ ਕੌਰ ਭਰਾਜ ਦੇ ਪਿਤਾ ਸ੍ਰ ਗੁਰਨਾਮ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦਿਆਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਖੇਡਾਂ ਨੌਜਵਾਨਾਂ ਅੰਦਰ ਅਨੁਸ਼ਾਸਨ, ਆਪਸੀ ਮਿਲਵਰਤਨ ਅਤੇ ਸਿਹਤਮੰਦ ਜੀਵਨ ਸ਼ੈਲੀ ਪੈਦਾ ਕਰਦੀਆਂ ਹਨ। ਹਰੇਕ ਖਿਡਾਰੀ ਨੂੰ ਖੇਡ-ਭਾਵਨਾ ਅਤੇ ਪੂਰੀ ਇਮਾਨਦਾਰੀ ਨਾਲ ਮੈਦਾਨ ਵਿੱਚ ਨਿੱਤਰਨਾ ਚਾਹੀਦਾ ਹੈ। ਟੂਰਨਾਮੈਂਟ ਦੇ ਕਨਵੀਨਰ ਸ੍ਰ. ਜਸਵੀਰ ਸਿੰਘ (ਡੀ.ਪੀ.ਈ.) ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਸ਼੍ਰੀਮਤੀ ਨਰੇਸ਼ ਸੈਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਰਾਜ ਪੱਧਰੀ ਟੂਰਨਾਮੈਂਟ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਅੰਡਰ-14 ਵਰਗ ਦੇ ਲੜਕਿਆਂ ਦੀਆਂ ਕੁੱਲ 22 ਟੀਮਾਂ ਨੇ ਆਪਣੇ ਖੇਡ ਜੌਹਰ ਦਿਖਾਏ। ਇਸ ਮੌਕੇ ਪਹਿਲਾ ਸਥਾਨ ਮਾਨਸਾ ਜ਼ਿਲ੍ਹਾ , ਦੂਜਾ ਸਥਾਨ , ਕਪੂਰਥਲਾ ਜ਼ਿਲ੍ਹਾ ਤੀਜਾ ਸਥਾਨ ਸੰਗਰੂਰ (ਮੇਜ਼ਬਾਨ ਟੀਮ) ਨੇ ਹਾਸਲ ਕੀਤਾ। ਇਸ ਮੌਕੇ ਖੇਡਾਂ ਦੇ ਓਵਰ-ਆਲ ਇੰਚਾਰਜ ਪ੍ਰਿੰਸੀਪਲ ਸ੍ਰ ਪਰਮਲ ਸਿੰਘ ਤੇਜਾ (ਸ.ਸ.ਸ.ਸ. ਨਦਾਮਪੁਰ), ਹੈੱਡਮਾਸਟਰ ਸੁਖਵਿੰਦਰਪਾਲ, ਹੈੱਡਮਾਸਟਰ ਸੁਖਦੀਪ ਸਿੰਘ, ਹੈੱਡਮਿਸਟ੍ਰੈਸ ਜਸਵੀਰ ਕੌਰ ਰਾਮਪੁਰਾ, ਸ੍ਰੀ ਸਤਨਾਮ ਦਾਸ (ਡੀ.ਪੀ.ਈ.), ਜਸਤਿੰਦਰ ਸਿੰਘ (ਡੀ.ਪੀ.ਈ.) ਅਤੇ ਜਸਵੀਰ ਸਿੰਘ (ਲੈਕਚਰਾਰ ਸਰੀਰਕ ਸਿੱਖਿਆ) ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।  ਸਮਾਗਮ ਦੌਰਾਨ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਸ੍ਰ ਨਵਕਿਰਨਪ੍ਰੀਤ ਸਿੰਘ ਖੱਟੜਾ ਅਤੇ ਅਮਰਜੋਤ ਜੋਸ਼ੀ ਵੱਲੋਂ ਬਾਖ਼ੂਬੀ ਨਿਭਾਈ ਗਈ।

Exit mobile version