Homeਹਰਿਆਣਾਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤਾ ਦੀਨ ਦਿਆਲ ਲਾਡੋ ਲਕਸ਼ਮੀ ਯੋਜਨਾ...

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤਾ ਦੀਨ ਦਿਆਲ ਲਾਡੋ ਲਕਸ਼ਮੀ ਯੋਜਨਾ ਦੇ ਦੂਜੇ ਪੜਾਅ ਦੀ ਸ਼ੁਰੂਆਤ, 17 ਲੱਖ ਹੋਰ ਔਰਤਾਂ ਨੂੰ ਮਿਲੇਗਾ ਲਾਭ

Second phase rollout extends financial support to 17 lakh more beneficiaries.

ਹੁਣ 1.80 ਲੱਖ ਰੁਪਏ ਤੱਕ ਆਮਦਨ ਵਾਲੇ ਪਰਿਵਾਰਾਂ ਦੀਆਂ ਔਰਤਾਂ ਨੂੰ ਵੀ ਮਿਲੇਗਾ 2,100 ਰੁਪਏ ਪ੍ਰਤੀ ਮਹੀਨਾ ਦਾ ਲਾਭ

ਹੁਨਰ ਨੂੰ ਸਨਮਾਨਮਿਹਨਤ ਨੂੰ ਪਛਾਣ ਅਤੇ ਕਾਰੀਗਰ ਨੂੰ ਮੌਕਾ ਦੇਣਾ ਸਰਕਾਰ ਦਾ ਸੰਕਲਪ – ਮੁੱਖ ਮੰਤਰੀ

3396 ਸਰਕਾਰੀ ਸਕੂਲਾਂ ਨੂੰ ਖੇਡ ਗਤੀਵਿਧੀਆਂ ਲਈ 33.96 ਕਰੋੜ ਰੁਪਏ ਦੀ ਗ੍ਰਾਂਟ ਰਾਸ਼ੀ ਜਾਰੀ

‘SEVA First Innovation Challenge’ ਪੋਰਟਲ ਦੀ ਸ਼ੁਰੂਆਤਨੌਜਵਾਨਾਂ ਅਤੇ ਨਵੀਨਤਾਕਾਰਾਂ  ਨੂੰ ਨਵੇਂ ਵਿਚਾਰ ਪੇਸ਼ ਕਰਨ ਦਾ ਮੌਕਾ

ਚੰਡੀਗੜ੍ਹ, 18 ਸਤੰਬਰ, 2026 (ਸੰਜੀਵ ਸ਼ਰਮਾ)  : ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਔਰਤਾਂ ਦੇ ਆਰਥਿਕ ਉਥਾਨ ਨੂੰ ਹੋਰ ਅੱਗੇ ਵਧਾਉਂਦੇ ਹੋਏ ਵੀਰਵਾਰ ਨੂੰ ਦੀਨ ਦਿਆਲ ਲਾਡੋ ਲਕਸ਼ਮੀ ਯੋਜਨਾ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ। ਹੁਣ ਸੂਬੇ ਵਿੱਚ ਲੱਖ 80 ਹਜ਼ਾਰ ਰੁਪਏ ਦੀ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਦੀਆਂ ਔਰਤਾਂ ਨੂੰ ਵੀ ਇਸ ਯੋਜਨਾ ਤਹਿਤ 2100 ਰੁਪਏ ਪ੍ਰਤੀ ਮਹੀਨਾ ਦਾ ਲਾਭ ਮਿਲੇਗਾ। ਪਹਿਲੇ ਪੜਾਅ ਵਿੱਚ ਲੱਖ ਰੁਪਏ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਦੀਆਂ 10 ਲੱਖ ਤੋਂ ਵੱਧ ਔਰਤਾਂ ਨੂੰ ਲਾਭ ਮਿਲ ਰਿਹਾ ਹੈ। ਹੁਣ ਆਮਦਨ ਸੀਮਾ ਵਧਣ ਤੋਂ ਬਾਅਦ ਲਗਭਗ 17 ਲੱਖ ਹੋਰ ਔਰਤਾਂ ਨੂੰ ਲਾਭ ਮਿਲੇਗਾ।

ਮੁੱਖ ਮੰਤਰੀ ਨੇ ਵੀਰਵਾਰ ਨੂੰ ਮਹਿੰਦਰਗੜ੍ਹ ਵਿੱਚ ਭਗਵਾਨ ਵਿਸ਼ਵਕਰਮਾ ਜਯੰਤੀ ਮੌਕੇ ਤੇ ਆਯੋਜਿਤ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਤੇ ਮੁੱਖ ਮੰਤਰੀ ਨੇ ਵੀਰ ਗਾਥਾ ਅਤੇ ਸੈਨਿਕਾਂ ਦਾ ਸਨਮਾਨ ਕਰਦੇ ਹੋਏ ਵੀਰ ਸੈਨਿਕਾਂਸਾਬਕਾ ਸੈਨਿਕਾਂ ਅਤੇ ਵੀਰਾਂਗਨਾਵਾਂ ਨੂੰ ਦੇਸ਼ ਦੀ ਸੇਵਾ ਅਤੇ ਤਿਆਗ ਲਈ ਨਮਨ ਕੀਤਾ। ਮੁੱਖ ਮੰਤਰੀ ਨੇ 3,396 ਸਰਕਾਰੀ ਸੀਨੀਅਰ ਸੈਕੰਡਰੀ ਅਤੇ ਸਰਕਾਰੀ ਹਾਈ ਸਕੂਲਾਂ ਨੂੰ 1-1 ਲੱਖ ਰੁਪਏ ਪ੍ਰਤੀ ਸਕੂਲ ਦੀ ਦਰ ਨਾਲ 33 ਕਰੋੜ 96 ਲੱਖ ਰੁਪਏ ਦੀ ਖੇਡ ਗ੍ਰਾਂਟ ਰਾਸ਼ੀ ਵੀ ਜਾਰੀ ਕੀਤੀ। ਇਸ ਤੋਂ ਇਲਾਵਾਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ 25 ਸਾਲਾਂ ਦੇ ਜਨਤਕ ਜੀਵਨ ਨੂੰ ਸਮਰਪਿਤ ਸੇਵਾ ਸੰਕਲਪ ਅਭਿਆਨ ਤਹਿਤ ਇੱਕ ਨਵੀਂ ਅਤੇ ਦੂਰਅੰਦੇਸ਼ੀ ਪਹਿਲ “SEVA First Innovation Challenge” ਪੋਰਟਲ ਦੀ ਵੀ ਸ਼ੁਰੂਆਤ ਕੀਤੀ

ਮੁੱਖ ਮੰਤਰੀ ਨੇ ਪ੍ਰੋਗਰਾਮ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਇਹ ਪੋਰਟਲ ਸੂਬੇ ਦੇ ਵਿਦਿਆਰਥੀਆਂਸਟਾਰਟਅੱਪਸਉੱਦਮੀਆਂਪੇਸ਼ੇਵਰਾਂਖੋਜਕਰਤਾਵਾਂਜ਼ਮੀਨੀ ਪੱਧਰ ਦੇ ਨਵੀਨਤਾਕਾਰਾਂ ਅਤੇ ਆਮ ਨਾਗਰਿਕਾਂ ਨੂੰ ਆਪਣੇ ਨਵੀਨਤਾਕਾਰੀ ਵਿਚਾਰਤਕਨਾਲੋਜੀਉਤਪਾਦ ਅਤੇ ਹੱਲ ਪੇਸ਼ ਕਰਨ ਦਾ ਮੌਕਾ ਪ੍ਰਦਾਨ ਕਰੇਗਾ। ਸੂਬੇ ਦੇ ਹਰ ਨਾਗਰਿਕ ਤੱਕ ਇਹ ਮੌਕਾ ਪਹੁੰਚੇਇਸੇ ਉਦੇਸ਼ ਨਾਲ ਭਾਗੀਦਾਰਾਂ ਦੇ ਉਤਸ਼ਾਹ ਲਈ ਇਨਾਮਾਂ ਦੀ ਵਿਵਸਥਾ ਕੀਤੀ ਗਈ ਹੈ। ਹਰ ਜ਼ਿਲ੍ਹੇ ਤੋਂ ਚੁਣੀ ਗਈ ਸਰਵੋਤਮ ਨਵਾਚਾਰ ਨੂੰ ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾਰਾਜ ਪੱਧਰ ਤੇ ਚੁਣੀਆਂ ਗਈਆਂ ਚੋਟੀ ਦੀਆਂ ਨਵੀਨਤਾਵਾਂ ਨੂੰ ਲੱਖ ਰੁਪਏ ਦੀ ਇਨਾਮੀ ਰਾਸ਼ੀ ਅਤੇ ਵਿਸ਼ੇਸ਼ ਰਾਜ ਪੱਧਰੀ ਸਨਮਾਨ ਪ੍ਰਦਾਨ ਕੀਤਾ ਜਾਵੇਗਾ।

ਮੁੱਖ ਮੰਤਰੀ ਨੇ ਉਦਯੋਗਿਕ ਅਤੇ ਵਪਾਰਕ ਸੰਸਥਾਵਾਂ ਵਿੱਚ ਕੰਮ ਕਰਨ ਵਾਲੇ 64,783 ਮਜ਼ਦੂਰਾਂ ਦੇ ਬੈਂਕ ਖਾਤਿਆਂ ਵਿੱਚ ਵੱਖ-ਵੱਖ ਯੋਜਨਾਵਾਂ ਦੇ 48 ਕਰੋੜ 91 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ। ਉਨ੍ਹਾਂ ਨੇ ਭਗਵਾਨ ਸ਼੍ਰੀ ਵਿਸ਼ਵਕਰਮਾ ਜਯੰਤੀ ਦੇ ਮੌਕੇ ‘ਤੇ ਸੂਬਾਵਾਸੀਆਂਵਿਸ਼ੇਸ਼ ਤੌਰ ਤੇ ਕਾਰੀਗਰਾਂਸ਼ਿਲਪਕਾਰਾਂ ਅਤੇ ਮਜ਼ਦੂਰਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਭਾਰਤੀ ਸੰਸਕ੍ਰਿਤੀ ਵਿੱਚ ਭਗਵਾਨ ਸ਼੍ਰੀ ਵਿਸ਼ਵਕਰਮਾ ਸਿਰਜਣਾਸ਼ਿਲਪਕੌਸ਼ਲ (ਹੁਨਰ) ਅਤੇ ਨਿਰਮਾਣ ਦੇ ਦੇਵਤਾ ਹਨ। ਉਨ੍ਹਾਂ ਦੀ ਅਰਾਧਨਾ ਸਾਨੂੰ ਆਪਣੇ ਕੰਮ ਵਿੱਚ ਕੁਸ਼ਲਤਾਇਮਾਨਦਾਰੀਮਿਹਨਤ ਅਤੇ ਜ਼ਿੰਮੇਵਾਰੀ ਨਾਲ ਅੱਗੇ ਵਧਣ ਦੀ ਪ੍ਰੇਰਨਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਭਗਵਾਨ ਵਿਸ਼ਵਕਰਮਾ ਜਯੰਤੀ ਨਿਰਮਾਣਸਿਰਜਣਾ ਅਤੇ ਹੁਨਰ ਪ੍ਰਤੀ ਸਾਡੀ ਆਸਥਾ ਦਾ ਤਿਉਹਾਰ ਹੈ। ਭਾਰਤੀ ਦਰਸ਼ਨ ਵਿੱਚ ਸ੍ਰਿਸ਼ਟੀ ਦੇ ਨਿਰਮਾਣ ਵਿੱਚ ਪ੍ਰਿਥਵੀਜਲਅਗਨੀਵਾਯੂ ਅਤੇ ਆਕਾਸ਼ ਵਰਗੇ ਪੰਚਤੱਤਾਂ ਦੀ ਮਹੱਤਵਪੂਰਨ ਭੂਮਿਕਾ ਮੰਨੀ ਗਈ ਹੈ ਅਤੇ ਭਗਵਾਨ ਸ਼੍ਰੀ ਵਿਸ਼ਵਕਰਮਾ ਨੂੰ ਇਹਨਾਂ ਤੱਤਾਂ ਨੂੰ ਸੁਚੱਜਾ ਰੂਪ ਦੇਣ ਵਾਲੇ ਦਿਵਯ ਸ਼ਿਲਪੀ ਦੇ ਰੂਪ ਵਿੱਚ ਯਾਦ ਕੀਤਾ ਜਾਂਦਾ ਹੈ।

ਮੇਰਾ ਹੁਨਰਮੇਰੀ ਪਛਾਣ’ ਦੀ ਭਾਵਨਾ ਨਾਲ ਮਜਬੂਤ ਹੋਵੇਗਾ ਕਾਰੀਗਰ

ਮੁੱਖ ਮੰਤਰੀ ਨੇ ਕਿਹਾ ਕਿ ਵਿਸ਼ਵਕਰਮਾ ਸਮਾਜ ਕੁਸ਼ਲਮਿਹਨਤੀ ਅਤੇ ਇਮਾਨਦਾਰ ਲੋਕਾਂ ਦਾ ਸਮਾਜ ਹੈ। ਇਸ ਸਮਾਜ ਨੇ ਆਪਣੇ ਹੁਨਰ ਅਤੇ ਮਿਹਨਤ ਦੇ ਦਮ ਤੇ ਹਮੇਸ਼ਾ ਸਵੈ-ਮਾਣ ਨਾਲ ਜੀਵਨ ਜਿਊਂਦਾ ਹੈ। ਹਰਿਆਣਾ ਦੇ ਨਿਰਮਾਣ ਅਤੇ ਵਿਕਾਸ ਵਿੱਚ ਵੀ ਵਿਸ਼ਵਕਰਮਾ ਸਮਾਜ ਦੇ ਕਾਰੀਗਰਾਂਸ਼ਿਲਪਕਾਰਾਂ ਅਤੇ ਮਜ਼ਦੂਰਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਗਠਨ ਦੇ ਲਗਭਗ ਛੇ ਦਹਾਕਿਆਂ ਵਿੱਚ ਸੂਬੇ ਨੇ ਵਿਕਾਸ ਦੀ ਲੰਮੀ ਯਾਤਰਾ ਤੈਅ ਕੀਤੀ ਹੈ। ਅੱਜ ਹਰਿਆਣਾ ਆਟੋਮੋਬਾਈਲਆਈ.ਟੀ. ਅਤੇ ਵੱਖ-ਵੱਖ ਉਦਯੋਗਿਕ ਖੇਤਰਾਂ ਦਾ ਮਹੱਤਵਪੂਰਨ ਕੇਂਦਰ ਬਣ ਚੁੱਕਾ ਹੈ। ਸੂਬੇ ਵਿੱਚ ਆਧੁਨਿਕ ਹਾਈਵੇਅਐਕਸਪ੍ਰੈਸਵੇਅਰੇਲ ਮਾਰਗਾਂ ਅਤੇ ਮੈਟਰੋ ਵਰਗੀਆਂ ਸਹੂਲਤਾਂ ਦਾ ਵਿਸਤਾਰ ਹੋਇਆ ਹੈ। ਇਸ ਵਿਕਾਸ ਯਾਤਰਾ ਵਿੱਚ ਮਿਹਨਤੀ ਕਾਰੀਗਰਾਂ ਅਤੇ ਮਜ਼ਦੂਰਾਂ ਦਾ ਯੋਗਦਾਨ ਅਤਿਅੰਤ ਮਹੱਤਵਪੂਰਨ ਹੈ।

ਪੀਐਮ ਵਿਸ਼ਵਕਰਮਾ ਯੋਜਨਾ ਨਾਲ ਕਾਰੀਗਰਾਂ ਨੂੰ ਹੁਨਰਟੂਲਕਿੱਟ ਅਤੇ ਕਰਜ਼ੇ ਦੀ ਸਹੂਲਤ

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਰਵਾਇਤੀ ਕਾਰੀਗਰਾਂ ਅਤੇ ਸ਼ਿਲਪਕਾਰਾਂ ਦੇ ਹੁਨਰ ਨੂੰ ਨਵੀਂ ਪਛਾਣ ਅਤੇ ਬਾਜ਼ਾਰ ਉਪਲਬਧ ਕਰਵਾਉਣ ਦੇ ਉਦੇਸ਼ ਨਾਲ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਸ਼ੁਰੂ ਕੀਤੀ ਗਈ ਹੈ। ਯੋਜਨਾ ਵਿੱਚ ਹੁਨਰ ਸਿਖਲਾਈ ਦੌਰਾਨ ਰੋਜ਼ਾਨਾ 500 ਰੁਪਏ ਦਾ ਸਟਾਈਪੈਂਡਆਧੁਨਿਕ ਟੂਲਕਿੱਟ ਲਈ ਸਹਾਇਤਾ ਅਤੇ ਬਿਨਾਂ ਗਾਰੰਟੀ ਕਰਜ਼ੇ ਦੀ ਸਹੂਲਤ ਉਪਲਬਧ ਕਰਵਾਈ ਜਾਂਦੀ ਹੈ। ਇਸ ਦੇ ਨਾਲ ਹੀ ਉਤਪਾਦਾਂ ਦੀ ਬ੍ਰਾਂਡਿੰਗਪੈਕੇਜਿੰਗਮਾਰਕੀਟਿੰਗ ਅਤੇ ਈ-ਕਾਮਰਸ ਪਲੇਟਫਾਰਮਾਂ ਰਾਹੀਂ ਬਾਜ਼ਾਰ ਤੱਕ ਪਹੁੰਚ ਬਣਾਉਣ ਵਿੱਚ ਵੀ ਸਹਾਇਤਾ ਦਿੱਤੀ ਜਾਂਦੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿੱਚ ਇਸ ਯੋਜਨਾ ਤਹਿਤ 41,366 ਅਰਜ਼ੀਦਾਰ ਰਜਿਸਟਰਡ ਹੋਏ ਹਨਜਿਨ੍ਹਾਂ ਵਿੱਚੋਂ 30,655 ਕਾਰੀਗਰਾਂ ਦੀ ਹੁਨਰ ਸਿਖਲਾਈ ਪੂਰੀ ਹੋ ਚੁੱਕੀ ਹੈ ਅਤੇ ਲਗਭਗ 12 ਹਜ਼ਾਰ ਕਾਰੀਗਰਾਂ ਨੂੰ ਟੂਲਕਿੱਟਾਂ ਪ੍ਰਦਾਨ ਕੀਤੀਆਂ ਜਾ ਚੁੱਕੀਆਂ ਹਨ। ਲਗਭਗ ਹਜ਼ਾਰ ਕਾਰੀਗਰਾਂ ਨੂੰ 56 ਕਰੋੜ ਰੁਪਏ ਦੇ ਕਰਜ਼ੇ ਉਪਲਬਧ ਕਰਵਾਏ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪਲਵਲ ਦੇ ਦੁਧੌਲਾ ਵਿੱਚ ਸਥਾਪਿਤ ਸ਼੍ਰੀ ਵਿਸ਼ਵਕਰਮਾ ਕੌਸ਼ਲ ਯੂਨੀਵਰਸਿਟੀ ਹੁਨਰ-ਆਧਾਰਿਤ ਸਿੱਖਿਆ ਅਤੇ ਸਿਖਲਾਈ ਦੇ ਖੇਤਰ ਵਿੱਚ ਦੇਸ਼ ਲਈ ਇੱਕ ਵਿਲੱਖਣ ਮਾਡਲ ਵਜੋਂ ਵਿਕਸਿਤ ਹੋ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਅੱਜ ਅਣਥੱਕ ਕਰਮਯੋਗੀਮਾਂ ਭਾਰਤੀ ਦੇ ਮਹਾਨ ਸਪੂਤ ਅਤੇ ਦੇਸ਼ ਦੇ ਯਸ਼ਸਵੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦਾ ਜਨਮਦਿਨ ਵੀ ਹੈ। ਉਨ੍ਹਾਂ ਨੇ ਸੂਬਾ ਵਾਸੀਆਂ ਨੂੰ ਪ੍ਰਧਾਨ ਮੰਤਰੀ ਦੇ ਜਨਮਦਿਨ ਦੀਆਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦਾ ਜੀਵਨ ਸੇਵਾਸਮਰਪਣ ਅਤੇ ਰਾਸ਼ਟਰ ਨਿਰਮਾਣ ਦੀ ਪ੍ਰੇਰਨਾਦਾਇਕ ਮਿਸਾਲ ਹੈ। ਉਨ੍ਹਾਂ ਨੇ ਆਪਣੇ ਜੀਵਨ ਦਾ ਹਰ ਪਲ ਦੇਸ਼ ਦੀ ਪ੍ਰਗਤੀਗਰੀਬਾਂ ਦੇ ਭਲੇ ਅਤੇ ਸਮਾਜ ਦੀ ਅੰਤਿਮ ਲਾਈਨ ਵਿੱਚ ਖੜ੍ਹੇ ਵਿਅਕਤੀ ਦੇ ਉਥਾਨ ਲਈ ਸਮਰਪਿਤ ਕੀਤਾ ਹੈ। ਇਸੇ ਸੇਵਾ ਭਾਵ ਤੋਂ ਪ੍ਰੇਰਿਤ ਹੋ ਕੇ ਹਰਿਆਣਾ ਵਿੱਚ ਸੇਵਾ ਸੰਕਲਪ ਅਭਿਆਨ’ ਦੀ ਸ਼ੁਰੂਆਤ ਕੀਤੀ ਗਈ ਹੈਜੋ 17 ਅਕਤੂਬਰ ਤੱਕ ਚੱਲੇਗਾ। ਅਭਿਆਨ ਰਾਹੀਂ ਸੇਵਾਸਿਹਤਸਫਾਈ ਅਤੇ ਵਿਕਾਸ ਨਾਲ ਜੁੜੀਆਂ ਗਤੀਵਿਧੀਆਂ ਵਿੱਚ ਜਨਤਕ ਭਾਗੀਦਾਰੀ ਯਕੀਨੀ ਬਣਾਈ ਜਾ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਅੱਜ ਕੈਂਚੀ ਚੌਕ ਤੇ ਮਹਾਰਾਜਾ ਸ਼ੂਰ ਸੈਨੀ ਜੀ ਦੇ ਬੁੱਤ ਨੂੰ ਲੋਕਅਰਪਣ ਵੀ ਕੀਤਾ ਗਿਆ ਹੈ। ਇਹ ਬੁੱਤ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਹਸਸਵੈ-ਮਾਣਬਹਾਦਰੀ ਅਤੇ ਸਮਾਜ ਪ੍ਰਤੀ ਸਮਰਪਣ ਦੀ ਪ੍ਰੇਰਨਾ ਦਿੰਦਾ ਰਹੇਗਾ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਸਭਕਾ ਸਾਥਸਭਕਾ ਵਿਕਾਸ’ ਦੀ ਭਾਵਨਾ ਦੇ ਅਨੁਕੂਲ ਸਮਾਜ ਦੇ ਸਾਰੇ ਵਰਗਾਂ ਦੇ ਭਲੇ ਲਈ ਅਨੇਕਾਂ ਕਦਮ ਚੁੱਕੇ ਗਏ ਹਨ। ਉਨ੍ਹਾਂ ਕਿਹਾ ਕਿ ਰਾਸ਼ਟਰੀ ਪੱਛੜਾ ਵਰਗ ਆਯੋਗ ਨੂੰ ਸੰਵਿਧਾਨਕ ਦਰਜਾ ਦਿੱਤਾ ਜਾਣਾ ਅਤੇ ਉੱਚ ਸਿੱਖਿਆ ਵਿੱਚ OBC ਵਰਗ ਲਈ 27 ਫ਼ੀਸਦੀ ਰਾਖਵੇਂਕਰਨ ਦਾ ਪ੍ਰਬੰਧ ਮਹੱਤਵਪੂਰਨ ਕਦਮ ਰਹੇ ਹਨ।

ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਵੀ ਪੱਛੜੇ ਵਰਗਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਨੇਕਾਂ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ। ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ਵਾਲੇ ਪੱਛੜੇ ਵਰਗ ਦੇ ਪਰਿਵਾਰਾਂ ਦੇ ਬੱਚਿਆਂ ਨੂੰ ਦੇਸ਼ ਵਿੱਚ ਉੱਚ ਸਿੱਖਿਆ ਲਈ 15 ਲੱਖ ਰੁਪਏ ਤੱਕ ਅਤੇ ਵਿਦੇਸ਼ ਵਿੱਚ ਪੜ੍ਹਾਈ ਲਈ 20 ਲੱਖ ਰੁਪਏ ਤੱਕ ਦਾ ਕਰਜ਼ਾ ਫ਼ੀਸਦੀ ਸਾਲਾਨਾ ਵਿਆਜ ਦਰ ਤੇ ਉਪਲਬਧ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਵਜ਼ੀਫ਼ਾ ਯੋਜਨਾਵਾਂ ਅਤੇ ਡਾ. ਬੀ.ਆਰ. ਅੰਬੇਡਕਰ ਆਵਾਸ ਨਵੀਨੀਕਰਨ ਯੋਜਨਾ ਰਾਹੀਂ ਵੀ ਸਹਾਇਤਾ ਦਿੱਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਸੰਗਠਿਤ ਖੇਤਰ ਵਿੱਚ ਕੰਮ ਕਰ ਰਹੇ ਮਜ਼ਦੂਰਾਂ ਦੀ ਭਲਾਈ ਲਈ ਹਰਿਆਣਾ ਅਸੰਗਠਿਤ ਕਰਮਕਾਰ ਸਮਾਜਿਕ ਸੁਰੱਖਿਆ ਬੋਰਡ ਅਤੇ ਹਰਿਆਣਾ ਭਵਨ ਅਤੇ ਹੋਰ ਨਿਰਮਾਣ ਕਰਮਕਾਰ ਭਲਾਈ ਬੋਰਡ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਜਾਰੀ ਕੀਤੀ ਗਈ ਰਾਸ਼ੀ ਨੂੰ ਮਿਲਾ ਕੇ ਭਵਨ ਅਤੇ ਹੋਰ ਨਿਰਮਾਣ ਕਰਮਕਾਰ ਭਲਾਈ ਬੋਰਡ ਵੱਲੋਂ ਪਿਛਲੇ 12 ਸਾਲਾਂ ਵਿੱਚ ਵੱਖ-ਵੱਖ ਭਲਾਈ ਯੋਜਨਾਵਾਂ ਤਹਿਤ ਨਿਰਮਾਣ ਮਜ਼ਦੂਰਾਂ ਦੀ ਭਲਾਈ ਤੇ 3,976 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ।

ਉਨ੍ਹਾਂ ਦੱਸਿਆ ਕਿ ਰਜਿਸਟਰਡ ਨਿਰਮਾਣ ਕਾਮਿਆਂ ਨੂੰ 60 ਸਾਲ ਦੀ ਉਮਰ ਤੋਂ ਬਾਅਦ ਪ੍ਰਤੀ ਮਹੀਨਾ 3,500 ਰੁਪਏ ਪੈਨਸ਼ਨ ਦਿੱਤੀ ਜਾ ਰਹੀ ਹੈ। ਦਿਵਿਆਂਗਤਾ ਪੈਨਸ਼ਨ ਵਧਾ ਕੇ 3,000 ਰੁਪਏ ਕੀਤੀ ਗਈ ਹੈ ਅਤੇ 60 ਸਾਲ ਦੀ ਉਮਰ ਤੋਂ ਬਾਅਦ 1,000 ਰੁਪਏ ਵਾਧੂ ਰਾਸ਼ੀ ਦਾ ਪ੍ਰਾਵਧਾਨ ਹੈ। ਕੰਮ ਵਾਲੀ ਥਾਂ ਤੇ ਹਾਦਸੇ ਕਾਰਨ ਅਪਾਹਜਤਾ ਹੋਣ ਤੇ 1.50 ਲੱਖ ਰੁਪਏ ਤੋਂ ਲੱਖ ਰੁਪਏ ਤੱਕ ਦੀ ਆਰਥਿਕ ਸਹਾਇਤਾ ਅਤੇ ਹਾਦਸੇ ਵਿੱਚ ਮੌਤ ਹੋਣ ਤੇ ਮੁੱਖ ਮੰਤਰੀ ਸਮਾਜਿਕ ਸੁਰੱਖਿਆ ਯੋਜਨਾ ਤਹਿਤ ਪਰਿਵਾਰ ਨੂੰ ਲੱਖ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਭਵਨ ਨਿਰਮਾਣ ਅਤੇ ਉਦਯੋਗਾਂ ਵਿੱਚ ਕੰਮ ਕਰ ਰਹੇ ਮਜ਼ਦੂਰਾਂ ਵਿੱਚ ਸਿਲੀਕੋਸਿਸ ਵਰਗੀ ਗੰਭੀਰ ਬਿਮਾਰੀ ਦੀ ਰੋਕਥਾਮ ਅਤੇ ਪ੍ਰਭਾਵਿਤ ਮਜ਼ਦੂਰਾਂ ਦੇ ਮੁੜ ਵਸੇਬੇ ਲਈ ਵੀ ਨੀਤੀ ਲਾਗੂ ਕੀਤੀ ਗਈ ਹੈਜਿਸ ਤਹਿਤ ਹੁਣ ਤੱਕ ਲਗਭਗ 38 ਕਰੋੜ ਰੁਪਏ ਦੀ ਸਹਾਇਤਾ ਪ੍ਰਦਾਨ ਕੀਤੀ ਜਾ ਚੁੱਕੀ ਹੈ।

ਸਸ਼ਕਤ ਕਾਰੀਗਰ ਨਾਲ ਸਸ਼ਕਤ ਹਰਿਆਣਾ ਅਤੇ ਵਿਕਸਿਤ ਭਾਰਤ ਦਾ ਸੰਕਲਪ

ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਤੱਕ ਸ਼ਿਲਪਕਾਰਕਾਰੀਗਰ ਅਤੇ ਛੋਟੇ ਉੱਦਮੀ ਸ਼ਕਤੀਸ਼ਾਲੀ ਨਹੀਂ ਹੋਣਗੇਉਦੋਂ ਤੱਕ ਸੂਬੇ ਅਤੇ ਦੇਸ਼ ਦੀ ਅਰਥਵਿਵਸਥਾ ਨੂੰ ਹੋਰ ਮਜ਼ਬੂਤ ਨਹੀਂ ਬਣਾਇਆ ਜਾ ਸਕਦਾ। ਸਰਕਾਰ ਦਾ ਸੰਕਲਪ ਹੈ ਕਿ ਹੁਨਰ ਨੂੰ ਸਨਮਾਨਮਿਹਨਤ ਨੂੰ ਪਛਾਣ ਅਤੇ ਕਾਰੀਗਰ ਨੂੰ ਅੱਗੇ ਵਧਣ ਲਈ ਜ਼ਰੂਰੀ ਅਵਸਰ ਮਿਲੇ। ਉਨ੍ਹਾਂ ਕਿਹਾ ਕਿ ਜਦੋਂ ਸਾਡਾ ਕਾਰੀਗਰ ਮਜਬੂਤ ਹੋਵੇਗਾਤਾਂ ਸਾਡਾ ਸੂਬਾ ਮਜਬੂਤ ਹੋਵੇਗਾ ਅਤੇ ਜਦੋਂ ਸਾਡਾ ਸੂਬਾ ਮਜਬੁਤ ਹੋਵੇਗਾਤਾਂ ਵਿਕਸਿਤ ਭਾਰਤ ਦਾ ਸੁਪਨਾ ਹੋਰ ਮਜ਼ਬੂਤ ਹੋਵੇਗਾ। ਹਰ ਹੱਥ ਨੂੰ ਕੰਮ ਮਿਲੇਹਰ ਮਿਹਨਤ ਨੂੰ ਮਾਣ ਮਿਲੇ ਅਤੇ ਹਰ ਘਰ ਵਿੱਚ ਉਤਸਵ ਹੋਵੇਹਰਿਆਣਾ ਦਾ ਕਾਰੀਗਰ ਆਤਮ-ਵਿਸ਼ਵਾਸ ਨਾਲ ਕਹੇ, ‘ਮੇਰਾ ਹੁਨਰਮੇਰੀ ਪਛਾਣ।’”

ਹਰ ਹੁਨਰ ਨੂੰ ਸਨਮਾਨਹਰ ਮਿਹਨਤ ਨੂੰ ਪਛਾਣ ਅਤੇ ਹਰ ਹੱਥ ਨੂੰ ਅੱਗੇ ਵਧਣ ਦਾ ਅਵਸਰ ਦੇਣਾ ਸਰਕਾਰ ਦਾ ਸੰਕਲਪ – ਸਿਹਤ ਮੰਤਰੀ ਆਰਤੀ ਸਿੰਘ ਰਾਓ

ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਭਗਵਾਨ ਵਿਸ਼ਵਕਰਮਾ ਜਯੰਤੀ ਸਾਨੂੰ ਨਿਰਮਾਣਕਰਮਹੁਨਰ ਅਤੇ ਮਿਹਨਤ ਦਾ ਸੰਦੇਸ਼ ਦਿੰਦੀ ਹੈ। ਦੇਸ਼ ਅਤੇ ਸੂਬੇ ਦੀ ਪ੍ਰਗਤੀ ਵਿੱਚ ਕਾਰੀਗਰਾਂਮਜ਼ਦੂਰਾਂ ਅਤੇ ਹੁਨਰਮੰਦ ਲੋਕਾਂ ਦਾ ਮਹੱਤਵਪੂਰਨ ਯੋਗਦਾਨ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਮਿਹਨਤ ਅਤੇ ਹੁਨਰ ਨੂੰ ਸਨਮਾਨ ਦਿੰਦੇ ਹੋਏ ਕਾਰੀਗਰਾਂ ਨੂੰ ਅੱਗੇ ਵਧਣ ਦੇ ਨਵੇਂ ਅਵਸਰ ਪ੍ਰਦਾਨ ਕੀਤੇ ਹਨ। ਪੀਐੱਮ ਵਿਸ਼ਵਕਰਮਾ ਯੋਜਨਾ ਵੀ ਇਸੇ ਸੋਚ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਸੰਕਲਪ ਹੈ ਕਿ ਹਰ ਹੁਨਰ ਨੂੰ ਸਨਮਾਨਹਰ ਮਿਹਨਤ ਨੂੰ ਪਛਾਣ ਅਤੇ ਹਰ ਹੱਥ ਨੂੰ ਅੱਗੇ ਵਧਣ ਦਾ ਅਵਸਰ ਮਿਲੇ। ਉਨ੍ਹਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ ਜਨਮਦਿਨ ਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਅੱਜ ਮਹਾਰਾਜ ਸੂਰਸੈਨੀ ਜੀ ਦੇ ਬੁੱਤ ਦਾ ਅਨਾਵਰਣ ਵੀ ਹੋਇਆ ਹੈਜੋ ਖੇਤਰ ਦੇ ਗੌਰਵਸਵੈ-ਮਾਣ ਅਤੇ ਵੀਰ ਪਰੰਪਰਾ ਪ੍ਰਤੀ ਸਨਮਾਨ ਦਾ ਪ੍ਰਤੀਕ ਹੈ।

ਕੁਮਾਰੀ ਆਰਤੀ ਸਿੰਘ ਨੇ ਮਹਿੰਦਰਗੜ੍ਹ ਨੂੰ ਵੀਰਾਂ ਦੀ ਧਰਤੀ ਦੱਸਦਿਆਂ ਕਿਹਾ ਕਿ ਦੱਖਣੀ ਹਰਿਆਣਾ ਦੇ ਲਗਭਗ ਹਰ ਪਰਿਵਾਰ ਦਾ ਸੈਨਾ ਅਤੇ ਦੇਸ਼ ਸੇਵਾ ਨਾਲ ਗੂੜ੍ਹਾ ਨਾਤਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸੀਬਪੁਰ ਵਿੱਚ ਪ੍ਰਸਤਾਵਿਤ ਸ਼ਹੀਦ ਸਮਾਰਕ ਨੂੰ ਲੈ ਕੇ ਦੋ ਬੈਠਕਾਂ ਹੋ ਚੁੱਕੀਆਂ ਹਨ ਅਤੇ ਇਸ ਦੀ ਡਰਾਇੰਗ ਵੀ ਮਨਜ਼ੂਰ ਹੋ ਚੁੱਕੀ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਮੁੱਖ ਮੰਤਰੀ ਜਲਦ ਹੀ ਇਸ ਸਮਾਰਕ ਦਾ ਨੀਂਹ ਪੱਥਰ ਰੱਖਣਗੇ।

ਸਿਹਤ ਮੰਤਰੀ ਨੇ ਖੇਤਰ ਵਿੱਚ ਸਿਹਤ ਸਹੂਲਤਾਂ ਦੇ ਵਿਸਤਾਰ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਤਨਾਲੀ ਵਿੱਚ ਹਸਪਤਾਲ ਦੇ ਨਿਰਮਾਣ ਲਈ ਟੈਂਡਰ ਹੋ ਚੁੱਕਾ ਹੈ ਅਤੇ ਇਸ ਦਾ ਕੰਮ ਜੁਲਾਈ 2027 ਤੱਕ ਪੂਰਾ ਕਰਨ ਦਾ ਟੀਚਾ ਹੈ। ਮਹਿੰਦਰਗੜ੍ਹ ਦੇ ਉਪ-ਮੰਡਲ ਹਸਪਤਾਲ ਦੇ ਸਬੰਧ ਵਿੱਚ ਲਗਭਗ 23 ਕਰੋੜ ਰੁਪਏ ਦੀ ਪ੍ਰਵਾਨਗੀ ਮਿਲ ਚੁੱਕੀ ਹੈ। ਹੁਣ ਟੈਂਡਰ ਪ੍ਰਕਿਰਿਆ ਪੂਰੀ ਕਰ ਕੇ ਹਸਪਤਾਲ ਦਾ ਨਿਰਮਾਣ ਕਾਰਜ ਜਲਦ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਨੇ ਮੁੱਖ ਮੰਤਰੀ ਦਾ ਲਗਭਗ 135 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਲਈ ਧੰਨਵਾਦ ਕੀਤਾ। ਉਨ੍ਹਾਂ ਨੇ 17 ਸਤੰਬਰ ਤੋਂ 17 ਅਕਤੂਬਰ ਤੱਕ ਚੱਲਣ ਵਾਲੇ ਸੇਵਾ ਸੰਕਲਪ ਅਭਿਆਨ ਨੂੰ ਜਨ-ਸੇਵਾ ਨਾਲ ਜੁੜਿਆ ਵਿਆਪਕ ਅਭਿਆਨ ਦੱਸਿਆ। ਉਨ੍ਹਾਂ ਲੋਕਾਂ ਨੂੰ ਅਭਿਆਨ ਵਿੱਚ ਸਰਗਰਮ ਭਾਗੀਦਾਰੀ ਕਰਨ ਦਾ ਸੱਦਾ ਦਿੱਤਾ। ਇਸ ਅਵਸਰ ਤੇ ਉਨ੍ਹਾਂ ਨੇ ਸਭਾ ਲਈ 11 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਧੁਨਿਕ ਭਾਰਤ ਦੇ ਨਵੇਂ ਨਿਰਮਾਣ ਦੇ ਕਰਮਯੋਗੀ ਸ਼ਿਲਪਕਾਰ ਵਜੋਂ ਦੇਸ਼ ਨੂੰ ਦੇ ਰਹੇ ਹਨ ਨਵੀਂ ਦਿਸ਼ਾ – ਡਾ. ਅਰਚਨਾ ਗੁਪਤਾ

ਭਾਜਪਾ ਸੂਬਾ ਪ੍ਰਧਾਨ ਡਾ. ਅਰਚਨਾ ਗੁਪਤਾ ਨੇ ਕਿਹਾ ਕਿ ਅੱਜ ਦਾ ਦਿਨ ਆਪਣੇ ਆਪ ਵਿੱਚ ਵਿਸ਼ੇਸ਼ ਹੈਕਿਉਂਕਿ ਅੱਜ ਦੋ ਅਜਿਹੇ ਸ਼ਿਲਪਕਾਰਾਂ ਦਾ ਜਨਮਦਿਨ ਹੈਜਿਨ੍ਹਾਂ ਨੇ ਆਪਣੇ-ਆਪਣੇ ਖੇਤਰ ਵਿੱਚ ਨਿਰਮਾਣਸਿਰਜਣਾ ਅਤੇ ਰਾਸ਼ਟਰ ਸੇਵਾ ਦੀ ਨਵੀਂ ਮਿਸਾਲ ਕਾਇਮ ਕੀਤੀ ਹੈ। ਇੱਕ ਪਾਸੇ ਭਗਵਾਨ ਵਿਸ਼ਵਕਰਮਾ ਸ੍ਰਿਸ਼ਟੀ ਦੇ ਨਿਰਮਾਣਵਾਸਤੂ ਅਤੇ ਸ਼ਿਲਪ ਦੇ ਦੇਵਤਾ ਹਨਉੱਥੇ ਹੀ ਦੂਜੇ ਪਾਸੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਆਧੁਨਿਕ ਭਾਰਤ ਦੇ ਨਵੇਂ ਨਿਰਮਾਣ ਦੇ ਕਰਮਯੋਗੀ ਸ਼ਿਲਪਕਾਰ ਵਜੋਂ ਦੇਸ਼ ਨੂੰ ਨਵੀਂ ਦਿਸ਼ਾ ਦੇ ਰਹੇ ਹਨ।

ਉਨ੍ਹਾਂ ਕਿਹਾ ਕਿ ਭਗਵਾਨ ਵਿਸ਼ਵਕਰਮਾ ਦੀ ਅਰਾਧਨਾ ਸਾਨੂੰ ਇਹ ਸੰਦੇਸ਼ ਦਿੰਦੀ ਹੈ ਕਿ ਨਿਰਮਾਣ ਕੇਵਲ ਇੱਟ-ਪੱਥਰ ਨਾਲ ਨਹੀਂਸਗੋਂ ਹੁਨਰਮਿਹਨਤਕਲਪਨਾ ਅਤੇ ਸੰਕਲਪ ਨਾਲ ਹੁੰਦਾ ਹੈ। ਅੱਜ ਦੇਸ਼ ਦਾ ਮਜ਼ਦੂਰਕਾਰੀਗਰਸ਼ਿਲਪਕਾਰਇੰਜੀਨੀਅਰ ਅਤੇ ਹੁਨਰਮੰਦ ਵਰਗ ਇਸੇ ਪਰੰਪਰਾ ਨੂੰ ਅੱਗੇ ਵਧਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦਾ ਜਨਤਕ ਜੀਵਨ ਸੇਵਾਸਮਰਪਣ ਅਤੇ ਰਾਸ਼ਟਰ ਨਿਰਮਾਣ ਦੀ ਨਿਰੰਤਰ ਯਾਤਰਾ ਰਿਹਾ ਹੈ। ਉਨ੍ਹਾਂ ਦੇ 25 ਸਾਲਾਂ ਦੇ ਜਨਤਕ ਜੀਵਨ ਵਿੱਚ ਗਰੀਬ ਭਲਾਈਔਰਤ ਸ਼ਕਤੀਕਰਨਨੌਜਵਾਨਾਂ ਦੇ ਅਵਸਰਡਿਜੀਟਲ ਪਰਿਵਰਤਨਆਤਮ-ਨਿਰਭਰਤਾ ਅਤੇ ਬੁਨਿਆਦੀ ਢਾਂਚੇ ਦੇ ਵਿਸਤਾਰ ਵਰਗੇ ਖੇਤਰਾਂ ਵਿੱਚ ਅਨੇਕਾਂ ਪਹਿਲਕਦਮੀਆਂ ਸਾਹਮਣੇ ਆਈਆਂ ਹਨ। ਅੱਜ ਉਨ੍ਹਾਂ ਦੇ ਜਨਮਦਿਨ ਤੇ ਦੇਸ਼ ਭਰ ਵਿੱਚ ਸੇਵਾ ਅਤੇ ਜਨਤਕ ਭਾਗੀਦਾਰੀ ਨਾਲ ਜੁੜੇ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ।

ਡਾ. ਅਰਚਨਾ ਗੁਪਤਾ ਨੇ ਕਿਹਾ ਕਿ ਹਰਿਆਣਾ ਵਿੱਚ 17 ਸਤੰਬਰ ਤੋਂ 17 ਅਕਤੂਬਰ ਤੱਕ ਸੇਵਾ ਸੰਕਲਪ ਅਭਿਆਨ’ ਦੇ ਮਾਧਿਅਮ ਨਾਲ ਪ੍ਰਧਾਨ ਮੰਤਰੀ ਦੇ 25 ਸਾਲਾਂ ਦੇ ਜਨਤਕ ਜੀਵਨ ਦੀ ਸੇਵਾ ਯਾਤਰਾ ਨੂੰ ਜਨ-ਜਨ ਤੱਕ ਪਹੁੰਚਾਉਣ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਦੀ ਭਾਗੀਦਾਰੀ ਯਕੀਨੀ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਪ੍ਰਦੇਸ਼ ਵਾਸੀਆਂ ਨੂੰ ਸੱਦਾ ਦਿੱਤਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਸੇਵਾ ਅਤੇ ਰਾਸ਼ਟਰ ਨਿਰਮਾਣ ਦੇ ਸੰਕਲਪ ਨੂੰ ਅਪਣਾਉਂਦੇ ਹੋਏ ਵਿਕਸਿਤਆਤਮ-ਨਿਰਭਰ ਅਤੇ ਸ਼ਕਤੀਸ਼ਾਲੀ ਭਾਰਤ ਦੇ ਨਿਰਮਾਣ ਵਿੱਚ ਆਪਣੀ ਸਰਗਰਮ ਭੂਮਿਕਾ ਨਿਭਾਉਣ। ਇਸ ਮੌਕੇ ਤੇ ਸੰਸਦ ਮੈਂਬਰ ਚੌਧਰੀ ਧਰਮਬੀਰ ਸਿੰਘ ਨੇ ਅਤੇ ਵਿਧਾਇਕ ਸ਼੍ਰੀ ਕੰਵਰ ਸਿੰਘ ਯਾਦਵ ਨੇ ਵੀ ਸੰਬੋਧਿਤ ਕੀਤਾ ਅਤੇ ਮੁੱਖ ਮੰਤਰੀ ਦੇ ਸਾਹਮਣੇ ਖੇਤਰ ਦੀਆਂ ਮੰਗਾਂ ਰੱਖੀਆਂ। ਪ੍ਰੋਗਰਾਮ ਵਿੱਚ ਕੈਬਨਿਟ ਮੰਤਰੀ ਡਾ. ਅਰਵਿੰਦ ਸ਼ਰਮਾਵਿਧਾਇਕ ਸ਼੍ਰੀ ਓ.ਪੀ. ਯਾਦਵਸ਼੍ਰੀ ਉਮੇਦ ਪਾਤੂਵਾਸਸਾਬਕਾ ਸੰਸਦ ਮੈਂਬਰ ਸ਼੍ਰੀ ਰਾਮਚੰਦਰ ਜਾਂਗੜਾ ਸਮੇਤ ਹੋਰ ਪਤਵੰਤੇ ਮੌਜੂਦ ਰਹੇ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments