Homeਪੰਜਾਬਮੁੱਖ ਮੰਤਰੀ ਭਗਵੰਤ ਮਾਨ ਅੱਜ ਗੁਰੁਗ੍ਰਾਮ ਜੇਲ੍ਹ ਵਿੱਚ ਸੰਜੀਵ ਅਰੋੜਾ ਨਾਲ ਕਰਨਗੇ...

ਮੁੱਖ ਮੰਤਰੀ ਭਗਵੰਤ ਮਾਨ ਅੱਜ ਗੁਰੁਗ੍ਰਾਮ ਜੇਲ੍ਹ ਵਿੱਚ ਸੰਜੀਵ ਅਰੋੜਾ ਨਾਲ ਕਰਨਗੇ ਮੁਲਾਕਾਤ

Bhagwant Mann to Meet Sanjeev Arora in Gurugram Jail

ਚੰਡੀਗੜ੍ਹ, 7 ਸਤੰਬਰ 2026 (ਹਰਸ਼ਪ੍ਰੀਤ ਕੌਰ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਗੁਰੁਗ੍ਰਾਮ ਜੇਲ੍ਹ ਵਿੱਚ ਬੰਦ ਪੰਜਾਬ ਦੇ ਮੰਤਰੀ ਸੰਜੀਵ ਅਰੋੜਾ ਨਾਲ ਮੁਲਾਕਾਤ ਕਰਨਗੇ। ਸੰਜੀਵ ਅਰੋੜਾ ਇਸ ਸਮੇਂ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਕੀਤੀ ਗਈ ਗ੍ਰਿਫ਼ਤਾਰੀ ਤੋਂ ਬਾਅਦ ਨਿਆਂਇਕ ਹਿਰਾਸਤ ਵਿੱਚ ਹਨ। ਮੁੱਖ ਮੰਤਰੀ ਦੀ ਇਹ ਮੁਲਾਕਾਤ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਸੰਜੀਵ ਅਰੋੜਾ ਨਾਲ ਜੁੜੇ ਮਾਮਲੇ ਨੂੰ ਲੈ ਕੇ ਸਿਆਸੀ ਅਤੇ ਕਾਨੂੰਨੀ ਪੱਧਰ ‘ਤੇ ਚਰਚਾ ਜਾਰੀ ਹੈ। ਭਗਵੰਤ ਮਾਨ ਦੇ ਜੇਲ੍ਹ ਦੌਰੇ ਦੌਰਾਨ ਦੋਵਾਂ ਵਿਚਾਲੇ ਮਾਮਲੇ ਨਾਲ ਸਬੰਧਤ ਅਤੇ ਹੋਰ ਸਿਆਸੀ ਮੁੱਦਿਆਂ ‘ਤੇ ਗੱਲਬਾਤ ਹੋਣ ਦੀ ਸੰਭਾਵਨਾ ਹੈ। ਸੰਜੀਵ ਅਰੋੜਾ ਨੂੰ ED ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਿਆ ਸੀ। ਹੁਣ ਉਹ ਗੁਰੁਗ੍ਰਾਮ ਜੇਲ੍ਹ ਵਿੱਚ ਹਨ। ਮੁੱਖ ਮੰਤਰੀ ਭਗਵੰਤ ਮਾਨ ਦੀ ਉਨ੍ਹਾਂ ਨਾਲ ਅੱਜ ਹੋਣ ਵਾਲੀ ਮੁਲਾਕਾਤ ‘ਤੇ ਸਿਆਸੀ ਹਲਕਿਆਂ ਦੀ ਵੀ ਨਜ਼ਰ ਹੈ।

 

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments