ਮੁੰਬਈ, 31 ਜੁਲਾਈ, 2026 (ਹਰਸ਼ਪ੍ਰੀਤ ਕੌਰ) : ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਨੇ ਹਾਲ ਹੀ ਵਿੱਚ ਆਪਣੀ ਭੈਣ ਅੰਸ਼ੁਲਾ ਕਪੂਰ ਦੇ ਵਿਆਹ ਮੌਕੇ ਪਰਿਵਾਰਕ ਯਾਦਾਂ ਅਤੇ ਮਾਂ ਮੋਨਾ ਕਪੂਰ ਦੇ ਦਿਹਾਂਤ ਤੋਂ ਬਾਅਦ ਦੇ ਮੁਸ਼ਕਲ ਸਮੇਂ ਬਾਰੇ ਗੱਲ ਕੀਤੀ।
ਅਰਜੁਨ ਨੇ ਕਿਹਾ ਕਿ ਮਾਂ ਦੇ ਜਾਣ ਤੋਂ ਬਾਅਦ ਉਹ ਆਪਣੇ ਦੁੱਖ ਨੂੰ ਸਮਝਣ ਦੀ ਬਜਾਏ ਕੰਮ ਵਿੱਚ ਰੁੱਝੇ ਰਹੇ, ਜਦਕਿ ਅੰਸ਼ੁਲਾ ਨੇ ਘਰ ਦੀਆਂ ਕਈ ਜ਼ਿੰਮੇਵਾਰੀਆਂ ਸੰਭਾਲੀਆਂ। ਉਨ੍ਹਾਂ ਕਿਹਾ ਕਿ ਅੱਜ ਉਹ ਆਪਣੀ ਭੈਣ ਦੀ ਹਿੰਮਤ ਅਤੇ ਉਸ ਦੀ ਪ੍ਰਾਪਤੀਆਂ ‘ਤੇ ਮਾਣ ਮਹਿਸੂਸ ਕਰਦੇ ਹਨ।ਅਦਾਕਾਰ ਨੇ ਇਹ ਵੀ ਕਿਹਾ ਕਿ ਅੰਸ਼ੁਲਾ ਦੇ ਵਿਆਹ ਦੌਰਾਨ ਉਨ੍ਹਾਂ ਨੂੰ ਅਜਿਹਾ ਮਹਿਸੂਸ ਹੋਇਆ ਜਿਵੇਂ ਉਨ੍ਹਾਂ ਦੀ ਮਾਂ ਦੀਆਂ ਅਸੀਸਾਂ ਪਰਿਵਾਰ ਨਾਲ ਸਨ ਅਤੇ ਉਹ ਇਸ ਖੁਸ਼ੀ ਦੇ ਪਲ ਨੂੰ ਦੇਖ ਕੇ ਮਾਣ ਮਹਿਸੂਸ ਕਰ ਰਹੀ ਹੋਵੇ।
