Home ਹਰਿਆਣਾ ਰਾਵਣ ਦਹਿਣ ਦੇ ਨਾਲ ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਵੀ ਖ਼ਤਮ ਕਰਨ ਦਾ ਸੰਕਲਪ ਲਓ: ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਰਾਵਣ ਦਹਿਣ ਦੇ ਨਾਲ ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਵੀ ਖ਼ਤਮ ਕਰਨ ਦਾ ਸੰਕਲਪ ਲਓ: ਮੁੱਖ ਮੰਤਰੀ ਨਾਇਬ ਸਿੰਘ ਸੈਣੀ

CM Nayab Singh Saini urges people to eliminate inner evils and embrace truth, goodness and righteousness on Dussehra.

0

ਚੰਡੀਗੜ੍ਹ, 21 ਅਕਤੂਬਰ, 2026 (ਸੰਜੀਵ ਸ਼ਰਮਾ) : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਵਿਜੈਦਸ਼ਮੀ ਦਾ ਤਿਉਹਾਰ ਸਾਨੂੰ ਬੁਰਾਈ ’ਤੇ ਚੰਗਿਆਈ, ਅਧਰਮ ’ਤੇ ਧਰਮ ਅਤੇ ਬੇਇਨਸਾਫ਼ੀ ’ਤੇ ਨਿਆਂ ਦੀ ਜਿੱਤ ਦਾ ਸੰਦੇਸ਼ ਦਿੰਦਾ ਹੈ। ਰਾਵਣ ਦੇ ਪੁਤਲੇ ਦਾ ਦਹਿਣ ਕਰਨ ਦੇ ਨਾਲਨਾਲ ਸਾਨੂੰ ਆਪਣੇ ਅੰਦਰ ਮੌਜੂਦ ਹੰਕਾਰ, ਝੂਠ, ਨਫ਼ਰਤ, ਭੇਦਭਾਵ, ਨਸ਼ਿਆਂ ਅਤੇ ਭ੍ਰਿਸ਼ਟਾਚਾਰ ਵਰਗੀਆਂ ਬੁਰਾਈਆਂ ਨੂੰ ਵੀ ਖ਼ਤਮ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼ਕਤੀ ਦਾ ਉਦੇਸ਼ ਹੰਕਾਰ ਅਤੇ ਜ਼ੁਲਮ ਕਰਨਾ ਨਹੀਂ, ਸਗੋਂ ਬੇਇਨਸਾਫ਼ੀ ਦਾ ਅੰਤ ਕਰਨਾ ਅਤੇ ਸਮਾਜ ਵਿੱਚ ਧਰਮ ਤੇ ਨਿਆਂ ਦੀ ਸਥਾਪਨਾ ਕਰਨਾ ਹੈ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਰੋਹਤਕ ਵਿਖੇ ਵਿਜੈਦਸ਼ਮੀ ਦੇ ਮਹਾਪੁਰਬ ਮੌਕੇ ਸ੍ਰੀ ਸਨਾਤਨੀ ਯੁਵਾ ਫਾਊਂਡੇਸ਼ਨ ਵੱਲੋਂ ਕਰਵਾਏ ਗਏ ‘ਬੁਰਾਈ ਤੋਂ ਚੰਗਿਆਈ ਵੱਲ’ ਵਿਸ਼ਾਲ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਹਾਜ਼ਰ ਲੋਕਾਂ ਨੂੰ ਸੰਬੋਧਨ ਕੀਤਾ ਉਨ੍ਹਾਂ ਨੇ ਫ਼ਿਲਮ ‘ਹਨੂੰਮਾਨ ਅੰਸ਼’ ਦੀ ਟੀਮ ਦੇ ਕਲਾਕਾਰਾਂ ਵੱਲੋਂ 300 ਡਰੋਨਾਂ ਦੀ ਮਦਦ ਨਾਲ ਅਸਮਾਨ ਵਿੱਚ ਪੇਸ਼ ਕੀਤੀ ਗਈ ਸ੍ਰੀ ਰਾਮ ਗਾਥਾ ਦੀ ਸ਼ਾਨਦਾਰ ਝਲਕ ਵੀ ਦੇਖੀ। ਉਨ੍ਹਾਂ ਨੇ ਕੁੰਭਕਰਨ, ਮੇਘਨਾਦ ਅਤੇ ਰਾਵਣ ਦੇ ਪੁਤਲਿਆਂ ਦਾ ਦਹਿਣ ਵੀ ਕੀਤਾ। ਸਮਾਗਮ ਦੌਰਾਨ ਰਾਵਣ ਦਹਿਣ ਦੇ ਨਾਲ ਕੇਸ਼ਵਲ ਭਗਤੀ ਰੌਕ ਬੈਂਡ ਦੇ ਭਜਨ ਕਲਬਿੰਗ ਵੱਲੋਂ  ਪੇਸ਼ ਕੀਤੇ ਗਏ ਭਜਨਾਂ ਨੂੰ ਸੁਣਿਆ। ਨਾਇਬ ਸਿੰਘ ਸੈਣੀ ਨੇ ਸਮਾਗਮ ਦੇ ਪ੍ਰਬੰਧਕ ਸਨਾਤਨੀ ਯੁਵਾ ਫਾਊਂਡੇਸ਼ਨ ਦੇ ਸਾਰੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ।ਮੁੱਖ ਮੰਤਰੀ ਨੇ ਕਿਹਾ ਕਿ ਵਿਜੈਦਸ਼ਮੀ ਨਾਲ ਜੁੜੇ ਭਗਵਾਨ ਸ੍ਰੀ ਰਾਮ ਵੱਲੋਂ ਰਾਵਣ ਦੇ ਵਧ ਅਤੇ ਮਾਂ ਦੁਰਗਾ ਵੱਲੋਂ ਮਹਿਖਾਸੁਰ ਦੇ ਸੰਹਾਰ ਦੇ ਪ੍ਰਸੰਗ ਸਾਨੂੰ ਬੇਇਨਸਾਫ਼ੀ ਅਤੇ ਜ਼ੁਲਮ ਵਿਰੁੱਧ ਖੜ੍ਹੇ ਹੋਣ ਦੀ ਪ੍ਰੇਰਨਾ ਦਿੰਦੇ ਹਨ। ਸਤਯੁਗ ਵਿੱਚ ਭਗਵਾਨ ਨਰਸਿੰਘ ਨੇ ਹਿਰਣਯਕਸ਼ਿਪੂ ਦੇ ਹੰਕਾਰ ਦਾ ਅੰਤ ਕੀਤਾ, ਤ੍ਰੇਤਾ ਯੁਗ ਵਿੱਚ ਭਗਵਾਨ ਸ੍ਰੀ ਰਾਮ ਨੇ ਰਾਵਣ ਦਾ ਧ ਕਰਕੇ ਧਰਮ ਦੀ ਸਥਾਪਨਾ ਕੀਤੀ ਅਤੇ ਦੁਆਪਰ ਯੁਗ ਵਿੱਚ ਭਗਵਾਨ ਸ੍ਰੀ ਕ੍ਰਿਸ਼ਨ ਨੇ ਕੁਰੂਕਸ਼ੇਤਰ ਦੀ ਪਵਿੱਤਰ ਧਰਤੀ ’ਤੇ ਗੀਤਾ ਦਾ ਉਪਦੇਸ਼ ਦੇ ਕੇ ਮਨੁੱਖਤਾ ਨੂੰ ਧਰਮ ਅਤੇ ਫ਼ਰਜ਼ ਦਾ ਮਾਰਗ ਦਿਖਾਇਆ। ਉਨ੍ਹਾਂ ਕਿਹਾ ਕਿ ਹਰ ਯੁਗ ਵਿੱਚ ਅਧਰਮ ਨੇ ਸਿਰ ਚੁੱਕਿਆ ਹੈ, ਪਰ ਧਰਮ ਨੇ ਹਮੇਸ਼ਾ ਉਸ ਦਾ ਮੁਕਾਬਲਾ ਕੀਤਾ ਹੈ ਅੱਜ ਦੇ ਦੌਰ ਵਿੱਚ ਰਾਵਣ ਦੇ ਹਜ਼ਾਰਾਂ ਚਿਹਰੇ ਹਨ, ਜਿਨ੍ਹਾਂ ਵਿੱਚ ਝੂਠ, ਨਫ਼ਰਤ, ਭੇਦਭਾਵ, ਮਾੜੀ ਨੀਅਤ, ਨਸ਼ੇ, ਭ੍ਰਿਸ਼ਟਾਚਾਰ ਅਤੇ ਧੀਆਂ ਨਾਲ ਵਿਤਕਰਾ ਆਦਿ ਸ਼ਾਮਲ ਹਨ। ਸਿਰਫ਼ ਰਾਵਣ ਦਾ ਪੁਤਲਾ ਸਾੜਨਾ ਕਾਫ਼ੀ ਨਹੀਂ ਹੈ, ਸਗੋਂ ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਖ਼ਤਮ ਕਰਨਾ ਹੀ ਇਸ ਤਿਉਹਾਰ ਦਾ ਅਸਲ ਸੰਦੇਸ਼ ਹੈ।

ਰਾਮਰਾਜ ਦਾ ਅਰਥ ਹੈ ਹਰ ਵਰਗ ਨੂੰ ਨਿਆਂ ਅਤੇ ਸਨਮਾਨ ਮਿਲਣਾ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਰਾਮਰਾਜ ਦੀ ਕਲਪਨਾ ਅਜਿਹੇ ਸਮਾਜ ਦੀ ਹੈ, ਜਿੱਥੇ ਗਰੀਬਾਂ ਨੂੰ ਸਨਮਾਨ, ਕਮਜ਼ੋਰਾਂ ਨੂੰ ਨਿਆਂ, ਭੈਣਾਂ-ਧੀਆਂ ਨੂੰ ਸੁਰੱਖਿਆ ਅਤੇ ਨੌਜਵਾਨਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਅੱਗੇ ਵਧਣ ਦੇ ਮੌਕੇ ਮਿਲਣ ਸਰਕਾਰੀ ਯੋਜਨਾਵਾਂ ਅਤੇ ਸੁਸ਼ਾਸਨ ਦਾ ਲਾਭ ਸਮਾਜ ਦੀ ਆਖਰੀ ਕਤਾਰ ਵਿੱਚ ਖੜ੍ਹੇ ਵਿਅਕਤੀ ਤੱਕ ਪਹੁੰਚਣਾ ਚਾਹੀਦਾ ਹੈ।

500 ਸਾਲਾਂ ਦਾ ਸੁਪਨਾ ਹੋਇਆ ਸਾਕਾਰ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅਯੁੱਧਿਆ ਵਿੱਚ ਭਗਵਾਨ ਸ੍ਰੀ ਰਾਮ ਦੇ ਸ਼ਾਨਦਾਰ ਅਤੇ ਦਿਵਯ ਮੰਦਰ ਦਾ ਨਿਰਮਾਣ ਕਰੋੜਾਂ ਸ਼ਰਧਾਲੂਆਂ ਦੀ ਆਸਥਾ ਅਤੇ ਸਦੀਆਂ ਦੀ ਉਡੀਕ ਦਾ ਨਤੀਜਾ ਹੈ ਲਗਭਗ 500 ਸਾਲਾਂ ਤੱਕ ਕਈ ਪੀੜ੍ਹੀਆਂ ਨੇ ਇਸ ਇਤਿਹਾਸਕ ਪਲ ਦਾ ਸੁਪਨਾ ਦੇਖਿਆ। ਅੱਜ ਰਾਮਲਲਾ ਸ਼ਾਨਦਾਰ ਮੰਦਰ ਵਿੱਚ ਬਿਰਾਜਮਾਨ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦ੍ਰਿੜ੍ਹ ਅਗਵਾਈ ਅਤੇ ਇੱਛਾ-ਸ਼ਕਤੀ ਸਦਕਾ ਇਹ ਸੁਪਨਾ ਸਾਕਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨਾ ਸਰਕਾਰ ਦੀ ਪਹਿਲ ਹੈ ਅਤੇ ਬਾਕੀ ਰਹਿੰਦੇ ਸੰਕਲਪਾਂ ਨੂੰ ਪੂਰਾ ਕਰਨ ਲਈ ਵੀ ਕੰਮ ਜਾਰੀ ਹੈ।ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਸਿਤ ਭਾਰਤ ਦੇ ਸੰਕਲਪ ਨੂੰ ਸਾਕਾਰ ਕਰਨ ਲਈ ਹਰਿਆਣਾ ਦਾ ਵਿਕਾਸ ਜ਼ਰੂਰੀ ਹੈ। ਜਦੋਂ ਹਰਿਆਣਾ ਤਰੱਕੀ ਕਰੇਗਾ, ਤਾਂ ਉਹ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਵੇਗਾ। ਇਸ ਮੌਕੇ ਸਾਬਕਾ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਮਨੀਸ਼ ਗਰੋਵਰ, ਭਾਜਪਾ ਦੇ ਸੀਨੀਅਰ ਆਗੂ ਸਤੀਸ਼ ਨਾਂਦਲ, ਮੇਅਰ ਰਾਮਅਵਤਾਰ ਵਾਲਮੀਕਿ, ਸਨਾਤਨੀ ਯੁਵਾ ਫਾਊਂਡੇਸ਼ਨ ਦੇ ਪ੍ਰਧਾਨ ਕਰਨ ਵਿਗ, ਸਕੱਤਰ ਸੰਦੀਪ ਗਰਗ ਅਤੇ ਖ਼ਜ਼ਾਨਚੀ ਸੰਜੇ ਟੁਟੇਜਾ ਸਮੇਤ ਹੋਰ ਪਤਵੰਤੇ ਮੌਜੂਦ ਰਹੇ।ਉਨ੍ਹਾਂ ਨੇ ਫ਼ਿਲਮ ‘ਹਨੂੰਮਾਨ ਅੰਸ਼’ ਦੇ ਕਲਾਕਾਰ ਸ਼ੋਭਿਨਵ ਸਤਿਆ, ਪੂਰਨਿਮਾ ਤਿਵਾੜੀ, ਵਿਹਾਨ, ਚੰਦਨ, ਨੇਹਾ ਅਤੇ ਪੀਯੂਸ਼ ਦਾ ਸਵਾਗਤ ਰਦਿਆਂ ਉਨ੍ਹਾਂ ਦੀ ਪੇਸ਼ਕਾਰੀ ਦੀ ਸ਼ਲਾਘਾ ਕੀਤੀ। ਮੁੱਖ ਮੰਤਰੀ ਨੇ ਸੰਤ ਸਮਾਜ ਦੀ ਹਾਜ਼ਰੀ ਅਤੇ ਉਨ੍ਹਾਂ ਦੇ ਆਸ਼ੀਰਵਾਦ ਨੂੰ ਵੀ ਆਪਣਾ ਸੁਭਾਗ ਦੱਸਿਆ।

Exit mobile version