Home ਹਰਿਆਣਾ ਗਰੀਬਾਂ ਦੀ ਚਿੰਤਾ, ਕਿਸਾਨਾਂ ਦਾ ਸਨਮਾਨ, ਨੌਜਵਾਨਾਂ ਨੂੰ ਮੌਕੇ, ਔਰਤਾਂ ਦੀ ਸੁਰੱਖਿਆ ਅਤੇ ਬਜ਼ੁਰਗਾਂ ਨੂੰ ਸਹਾਰਾ ਦੇ ਕੇ ਸੂਬੇ ਵਿੱਚ ਰਾਮਰਾਜ ਸਥਾਪਿਤ ਕਰ ਰਹੀ ਹੈ ਸਰਕਾਰ: ਨਾਇਬ ਸਿੰਘ ਸੈਣੀ

ਗਰੀਬਾਂ ਦੀ ਚਿੰਤਾ, ਕਿਸਾਨਾਂ ਦਾ ਸਨਮਾਨ, ਨੌਜਵਾਨਾਂ ਨੂੰ ਮੌਕੇ, ਔਰਤਾਂ ਦੀ ਸੁਰੱਖਿਆ ਅਤੇ ਬਜ਼ੁਰਗਾਂ ਨੂੰ ਸਹਾਰਾ ਦੇ ਕੇ ਸੂਬੇ ਵਿੱਚ ਰਾਮਰਾਜ ਸਥਾਪਿਤ ਕਰ ਰਹੀ ਹੈ ਸਰਕਾਰ: ਨਾਇਬ ਸਿੰਘ ਸੈਣੀ

Haryana CM Nayab Singh Saini says the government is building an ideal state through welfare, farmer respect, youth empowerment, women’s safety and support for senior citizens.

0

ਚੰਡੀਗੜ੍ਹ, 21 ਅਕਤੂਬਰ, 2026 (ਸੰਜੀਵ ਸ਼ਰਮਾ) :  ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਸਰਕਾਰ ਲਈ ਰਾਮਰਾਜ ਦੀ ਭਾਵਨਾ ਦਾ ਅਰਥ ਹੈ ਗਰੀਬਾਂ ਦੀ ਚਿੰਤਾ ਕਰਨਾ, ਕਿਸਾਨਾਂ ਨੂੰ ਸਨਮਾਨ ਦੇਣਾ ਅਤੇ ਨੌਜਵਾਨਾਂ ਨੂੰ ਮੌਕੇ ਮੁਹੱਈਆ ਕਰਵਾਉਣਾ। ਔਰਤਾਂ ਸੁਰੱਖਿਅਤ ਹੋਣ ਅਤੇ ਸਸ਼ਕਤ ਬਣਨ ਦੇ ਨਾਲ-ਨਾਲ ਬਜ਼ੁਰਗਾਂ ਨੂੰ ਸਹਾਰਾ ਮਿਲੇ, ਇਸ ਨੀਤੀ ਤਹਿਤ ਸਮਾਜ ਦੇ ਆਖਰੀ ਪੱਧਰ ’ਤੇ ਖੜ੍ਹੇ ਵਿਅਕਤੀ ਤੱਕ ਸਰਕਾਰੀ ਯੋਜਨਾਵਾਂ ਦਾ ਲਭ ਪਹੁੰਚਾਇਆ ਜਾ ਰਿਹਾ ਹੈ। ਹਰੇਕ ਨਾਗਰਿਕ ਨੂੰ ਬਰਾਬਰ ਮੌਕੇ ਅਤੇ ਸਨਮਾਨ ਦੇ ਕੇ ਰਾਮਰਾਜ ਦੀ ਭਾਵਨਾ ਅਨੁਸਾਰ ਕੰਮ ਕੀਤਾ ਜਾ ਰਿਹਾ ਹੈ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮੰਗਲਵਾਰ ਨੂੰ ਲਾਡਵਾ ਵਿਖੇ ਜੈ ਭਾਰਤ ਕਲਾ ਮੰਚ ਲਾਡਵਾ ਵੱਲੋਂ ਕਰਵਾਏ ਗਏ ਵਿਜ ਦਸ਼ਮੀ ਸਮਾਰੋਹ ਵਿੱਚ ਸ਼ਿਰਕਤ ਕੀਤੀ।ਮੁੱਖ ਮੰਤਰੀ ਨੇ ਭਗਵਾਨ ਸ੍ਰੀ ਰਾਮ ਦੀ ਆਰਤੀ ਕੀਤੀ ਅਤੇ ਸੂਬਾ ਵਾਸੀਆਂ ਦੀ ਖੁਸ਼ਹਾਲੀ ਤੇ ਸਮ੍ਰਿੱਧੀ ਲਈ ਪ੍ਰਾਰਥਨਾ ਕੀਤੀ। ਉਨ੍ਹਾਂ ਨੇ ਜੈ ਭਾਰਤ ਕਲਾ ਮੰਚ ਲਾਡਵਾ ਨੂੰ 11 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਅਤੇ ਸ਼ੋਭਾ ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਨੇ ਸੂਬਾ ਵਾਸੀਆਂ ਨੂੰ ਵਿਜੈ ਦਸ਼ਮੀ ਦੀਆਂ ਦਿਲੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਕਲਪ ਵਿਕਸਿਤ ਭਾਰਤ ਦਾ ਨਿਰਮਾਣ ਕਰਨਾ ਹੈ ਸਰਕਾਰ ਵੀ ਸੂਬੇ ਨੂੰ ਤੇਜ਼ੀ ਨਾਲ ਅੱਗੇ ਵਧਾਉਂਦਿਆਂ ਵਿਕਸਿਤ ਹਰਿਆਣਾ ਦੇ ਸੰਕਲਪ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵਿਜੈ ਦਸ਼ਮੀ ਬੁਰਾਈ ’ਤੇ ਚੰਗਿਆਈ, ਬੇਇਨਸਾਫ਼ੀ ’ਤੇ ਨਿਆਂ ਅਤੇ ਝੂਠ ’ਤੇ ਸੱਚ ਦੀ ਜਿੱਤ ਦਾ ਪ੍ਰਤੀਕ ਹੈ ਇਹ ਤਿਉਹਾਰ ਸਾਨੂੰ ਵਿਸ਼ਵਾਸ ਦਿਵਾਉਂਦਾ ਹੈ ਕਿ ਸੱਚ ਦੇ ਰਾਹ ’ਤੇ ਚੱਲਣਾ ਮੁਸ਼ਕਲ ਹੋ ਸਕਦਾ ਹੈ, ਪਰ ਅੰਤ ਵਿੱਚ ਜਿੱਤ ਹਮੇਸ਼ਾ ਸੱਚ, ਧਰਮ ਅਤੇ ਨਿਆਂ ਦੀ ਹੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਵਿਜੈ ਦਸ਼ਮੀ ਭਾਰਤ ਦੀ ਸਨਾਤਨ ਚੇਤਨਾ ਦਾ ਤਿਉਹਾਰ ਹੈ। ਇਹ ਭਗਤੀ ਅਤੇ ਸ਼ਕਤੀ ਦੇ ਸੁਮੇਲ ਦਾ ਪ੍ਰਤੀਕ ਹੈ। ਭਗਵਾਨ ਸ੍ਰੀ ਰਾਮ ਨੇ ਰਾਵਣ ਦਾ ਅੰਤ ਕਰਕੇ ਸਮਾਜ ਨੂੰ ਬੇਇਨਸਾਫ਼ੀ ਅਤੇ ਡਰ ਤੋਂ ਮੁਕਤ ਕਰਵਾਇਆ, ਜਦਕਿ ਮਾਂ ਦੁਰਗਾ ਨੇ ਮਹਿਖਾਸੁਰ ਦਾ ਸੰਹਾਰ ਕਰਕੇ ਧਰਮ ਦੀ ਸਥਾਪਨਾ ਕੀਤੀ ਇਨ੍ਹਾਂ ਪ੍ਰਸੰਗਾਂ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਸ਼ਕਤੀ ਦਾ ਉਦੇਸ਼ ਹੰਕਾਰ ਕਰਨਾ ਨਹੀਂ, ਸਗੋਂ ਕਮਜ਼ੋਰਾਂ ਦੀ ਰੱਖਿਆ ਕਰਨਾ ਅਤੇ ਬੇਇਨਸਾਫ਼ੀ ਦਾ ਅੰਤ ਕਰਨਾ ਹੈ।

ਉਨ੍ਹਾਂ ਕਿਹਾ ਕਿ ਭਗਵਾਨ ਸ੍ਰੀ ਰਾਮ ਨੂੰ ਮਰਿਆਦਾ ਪੁਰਸ਼ੋਤਮ ਇਸ ਲਈ ਕਿਹਾ ਜਾਂਦਾ ਹੈ, ਕਿਉਂਕਿ ਉਨ੍ਹਾਂ ਨੇ ਜੀਵਨ ਦੇ ਹਰ ਰਿਸ਼ਤੇ ਦੀ ਮਰਿਆਦਾ ਨਿਭਾਈ। ਰਾਵਣ ’ਤੇ ਉਨ੍ਹਾਂ ਦੀ ਜਿੱਤ ਸਿਰਫ਼ ਧਨੁਸ਼-ਬਾਣ ਦੀ ਜਿੱਤ ਨਹੀਂ ਸੀ, ਸਗੋਂ ਸੱਚ, ਸੰਜਮ, ਸੇਵਾ, ਦਇਆ, ਕਰੁਣਾ ਅਤੇ ਸਦਾਚਾਰ ਦੀ ਜਿੱਤ ਸੀ। ਭਗਵਾਨ ਸ੍ਰੀ ਰਾਮ ਨੇ ਨਿਸ਼ਾਦਰਾਜ, ਮਾਤਾ ਸ਼ਬਰੀ, ਕੇਵਟ, ਜੰਗਲਾਂ ਵਿੱਚ ਰਹਿਣ ਵਾਲੇ ਸਮਾਜ ਅਤੇ ਵਾਨਰ ਸੈਨਾ ਸਮੇਤ ਸਮਾਜ ਦੇਰ ਵਰਗ ਨੂੰ ਨਾਲ ਲੈ ਕੇ ਚੱਲਣ ਦਾ ਸੰਦੇਸ਼ ਦਿੱਤਾ। ਇਹੀ ਰਾਮਰਾਜ ਦੀ ਅਸਲ ਆਤਮਾ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਵਿਜੈ ਦਸ਼ਮੀ ਮੌਕੇ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲਿਆਂ ਦਾ ਦਹਨ ਕਰਦੇ ਸਮੇਂ ਸਾਨੂੰ ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਖ਼ਤਮ ਕਰਨ ਦਾ ਸੰਕਲਪ ਵੀ ਲੈਣਾ ਚਾਹੀਦਾ ਹੈ। ਸਿਰਫ਼ ਪੁਤਲੇ ਸਾੜਨ ਨਾਲ ਸਾਡੀ ਜ਼ਿੰਮੇਵਾਰੀ ਪੂਰੀ ਨਹੀਂ ਹੁੰਦੀ ਇਹ ਤਿਉਹਾਰ ਉਦੋਂ ਹੀ ਸਾਰਥਕ ਹੋਵੇਗਾ, ਜਦੋਂ ਅਸੀਂ ਆਪਣੇ ਅੰਦਰਲੇ ਹੰਕਾਰ, ਗੁੱਸੇ, ਲਾਲਚ, ਈਰਖਾ, ਛਲ, ਕਪਟ ਅਤੇ ਸਵਾਰਥ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ। ਉਨ੍ਹਾਂ ਨੇ ਜੈ ਭਾਰਤ ਕਲਾ ਮੰਚ ਲਾਡਵਾ ਦੇ ਅਹੁਦੇਦਾਰਾਂ, ਕਲਾਕਾਰਾਂ, ਪ੍ਰਬੰਧਾਂ ਨਾਲ ਜੁੜੇ ਕਾਰਕੁਨਾਂ ਅਤੇ ਸਾਰੇ ਸਹਿਯੋਗੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਨਵੀਂ ਪੀੜ੍ਹੀ ਨੂੰ ਭਾਰਤੀ ਸੱਭਿਆਚਾਰ, ਸੰਸਕਾਰਾਂ ਅਤੇ ਆਦਰਸ਼ਾਂ ਨਾਲ ਜੋੜਨ ਦਾ ਮਹੱਤਵਪੂਰਨ ਕੰਮ ਕਰ ਰਹੇ ਹਨ।

ਉਨ੍ਹਾਂ ਨੇ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸੱਚ, ਸੇਵਾ, ਸਦਾਚਾਰ ਅਤੇ ਦੇਸ਼ ਭਗਤੀ ਦੀ ਭਾਵਨਾ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਅਤੇ ਅਜਿਹਾ ਸਮਾਜ ਸਿਰਜਣ ਵਿੱਚ ਯੋਗਦਾਨ ਪਾਉਣ, ਜਿੱਥੇ ਸ਼ਕਤੀ ਦੇ ਨਾਲ ਕਰੁਣਾ, ਖੁਸ਼ਹਾਲੀ ਦੇ ਨਾਲ ਸੰਵੇਦਨਸ਼ੀਲਤਾ ਅਤੇ ਅਧਿਕਾਰਾਂ ਦੇ ਨਾਲ ਫ਼ਰਜ਼ਾਂ ਨੂੰ ਵੀ ਮਹੱਤਵ ਦਿੱਤਾ ਜਾਵੇ ਇਸ ਮੌਕੇ ਡਿਪਟੀ ਕਮਿਸ਼ਨਰ ਵਿਸ਼ਰਾਮ ਕੁਮਾਰ ਮੀਣਾ, ਪੁਲਿਸ ਸੁਪਰਡੈਂਟ ਚੰਦਰ ਮੋਹਨ, ਚੇਅਰਮੈਨ ਗੁਰਨਾਮ ਸੈਣੀ, ਨਗਰ ਪਾਲਿਕ ਲਾਡਵਾ ਦੀ ਚੇਅਰਪਰਸਨ ਸਾਕਸ਼ੀ ਖੁਰਾਣਾ, ਮਾਰਕੀਟ ਕਮੇਟੀ ਦੇ ਚੇਅਰਮੈਨ ਡਾ. ਗਣੇਸ਼ ਦੱਤ, ਜੈ ਭਾਰਤ ਕਲਾ ਮੰਚ ਲਾਡਵਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਸਮੇਤ ਕੌਂਸਲਰ, ਸਮਾਜਿਕ ਸੰਸਥਾਵਾਂ ਦੇ ਨੁਮਾਇੰਦੇ ਅਤੇ ਵੱਡੀ ਗਿਣਤੀ ਵਿੱਚ ਪਤਵੰਤੇ ਹਾਜ਼ਰ ਸਨ।

 

Exit mobile version