Home ਪੰਜਾਬ ਸਿੱਖ MLAs ਦੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ੀ ਨੂੰ ਲੈ ਕੇ ਅਕਾਲੀ...

ਸਿੱਖ MLAs ਦੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ੀ ਨੂੰ ਲੈ ਕੇ ਅਕਾਲੀ ਦਲ ਬਾਦਲ ਘੇਰਿਆ

0

ਚੰਡੀਗੜ੍ਹ, 30 ਜੂਨ (ਹਰਸ਼ਪ੍ਰੀਤ ਕੌਰ): ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਬੀਤੇ ਕੱਲ੍ਹ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੱਖ ਵਿਧਾਇਕਾਂ (MLAs) ਦੀ ਹੋਈ ਪੇਸ਼ੀ ਨੂੰ ਲੈ ਕੇ ਅਕਾਲੀ ਦਲ ਬਾਦਲ ‘ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਅੱਜ ਬਾਦਲ ਸਰਕਾਰ ਹੁੰਦੀ, ਤਾਂ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋਣ ਤੋਂ ਸਾਫ਼ ਇਨਕਾਰ ਕਰ ਦੇਣਾ ਸੀ।

“ਸ਼ੁਕਰ ਹੈ ਸੱਚੇ ਪਾਤਸ਼ਾਹ ਜੀ ਦਾ ਕਿ ਆਮ ਆਦਮੀ ਪਾਰਟੀ ਕੋਲ ਗਰੇਵਾਲ, ਚੀਮਾ ਤੇ ਸਰਨੇ ਵਰਗੇ ਕਨੂੰਨੀ ਮਾਹਰ ਨਹੀਂ ਸਨ ਤੇ ਨਾ ਬਾਦਲ ਦਲ ਦੀ ਸਰਕਾਰ ਹੈ, ਨਹੀ ਤਾ ਇੰਨਾਂ ਝੱਟ ਚੈਨਲਾਂ ਤੇ ਰਿਹ ਪ੍ਰਤੀਕਿਰਿਆ ਦੇਣੀ ਸੀ ਕਿ ਸਾਡੇ ਐਮ ਐਲ਼ ਏ ਸ੍ਰੀ ਅਕਾਲ ਤਖ਼ਤ ਨਹੀਂ ਜਾ ਸਕਦੇ ਕਿਉਂਕਿ ਜੇ ਚਲੇ ਗਏ ਤਾਂ ਸਾਡੀ ਸਰਕਾਰ ਵੀ ਕੇਂਦਰ ਭੰਗ ਕਰ ਸਕਦਾ ਹੈ ਤੇ ਚੋਣ ਕਮਿਸ਼ਨ ਸਾਡੀ ਮਾਨਤਾ ਵੀ ਰੱਦ ਕਰ ਸਕਦਾ ।ਇੰਨਾਂ ਇਹ ਵੀ ਪੱਕਾ ਆਖਣਾ ਸੀ ਕਿ ਜਥੇਦਾਰ ਲੋਕਾ ਦੀ ਚੁਣੀ ਸਰਕਾਰ ਨੂੰ ਕਿਵੇ ਕਨੂੰਨ ਰੱਦ ਕਰਨ ਦਾ ਜਾਂ ਸੋਧਾਂ ਕਰਨ ਦਾ ਅਦੇਸ਼ ਦੇ ਸਕਦਾ? ਇਹ ਵੀ ਤਰਕ ਦਿੱਤਾ ਜਾਣਾ ਸੀ ਕਿ ਕਿੰਨੇ ਕਾਲੇ ਕਨੂੰਨ ਸਿੱਖਾਂ ਖਿਲਾਫ ਬਣੇ ਕਦੇ ਕਿਸੇ ਜਥੇਦਾਰ ਨੇ ਉੱਨਾਂ ਨੂੰ ਰੱਦ ਕਰਨ ਦਾ ਆਦੇਸ਼ ਦਿੱਤਾ ? ਆਮ ਆਦਮੀ ਪਾਰਟੀ ਨੂੰ ਮੁਫ਼ਤ ਦੀ ਸਲਾਹ ਹੈ ਕਿ ਜਿੱਥੇ ਹੋਰ ਦੂਜੀਆਂ ਪਾਰਟੀਆਂ ਚੋਂ ਬੰਦੇ ਸ਼ਾਮਲ ਕਰਵਾ ਰਹੇ ਹੋ ਇੰਨਾਂ ਚੀਮਾ, ਮੇਸ਼ੀ ਗਰੇਵਾਲ ਤੇ ਦਿੱਲੀ ਆਲੇ ਸਰਨੇ ਨੂੰ ਵੀ ਲੈ ਜੋ ਨਾਲੇ ਇਹੋ ਜੇ ਮੌਕੇ ਤੁਹਾਡੇ ਕੰਮ ਆਉਣਗੇ ਤੇ ਨਾਲ ਪੰਥ ਦਾ ਭਲਾ ਹੋ ਜਾਵੇਗਾ।”

 

Exit mobile version