Homeਦੇਸ਼3 ਰਾਜਾਂ ਦੀਆਂ 12 ਰਾਜ ਸਭਾ ਸੀਟਾਂ ਲਈ 16 ਅਕਤੂਬਰ ਨੂੰ ਪੈਣਗੀਆਂ...

3 ਰਾਜਾਂ ਦੀਆਂ 12 ਰਾਜ ਸਭਾ ਸੀਟਾਂ ਲਈ 16 ਅਕਤੂਬਰ ਨੂੰ ਪੈਣਗੀਆਂ ਵੋਟਾਂ: ਕੇਂਦਰੀ ਮੰਤਰੀ ਹਰਦੀਪ ਪੁਰੀ ਸਮੇਤ 10 ਆਗੂਆਂ ਦਾ ਕਾਰਜਕਾਲ ਹੋ ਰਿਹਾ ਖ਼ਤਮ

Rajya Sabha Elections for 12 Seats Across Three States Scheduled for October 16

ਨਵੀਂ ਦਿੱਲੀ, 22 ਸਤੰਬਰ, 2026 (ਕਾਜਲ) :  ਦੇਸ਼ ਦੇ 3 ਰਾਜਾਂ ਦੀਆਂ 12 ਰਾਜ ਸਭਾ ਸੀਟਾਂ ਲਈ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਭਾਰਤੀ ਚੋਣ ਕਮਿਸ਼ਨ ਅਨੁਸਾਰ ਇਨ੍ਹਾਂ 12 ਸੀਟਾਂ ਲਈ 16 ਅਕਤੂਬਰ 2026 ਨੂੰ ਵੋਟਾਂ ਪੈਣਗੀਆਂ ਅਤੇ ਉਸੇ ਦਿਨ ਹੀ ਸ਼ਾਮ ਨੂੰ ਵੋਟਾਂ ਦੀ ਗਿਣਤੀ ਕਰਕੇ ਨਤੀਜੇ ਐਲਾਨੇ ਜਾਣਗੇ। ਇਨ੍ਹਾਂ 12 ਸੀਟਾਂ ਵਿੱਚੋਂ 10 ਸੀਟਾਂ ਉੱਤਰ ਪ੍ਰਦੇਸ਼ ਨਾਲ ਸਬੰਧਤ ਹਨ, ਜਿਨ੍ਹਾਂ ਵਿੱਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੀ ਸੀਟ ਵੀ ਸ਼ਾਮਲ ਹੈ। ਉੱਤਰ ਪ੍ਰਦੇਸ਼ ਦੇ ਇਨ੍ਹਾਂ 10 ਰਾਜ ਸਭਾ ਮੈਂਬਰਾਂ ਦਾ ਕਾਰਜਕਾਲ 25 ਨਵੰਬਰ 2026 ਨੂੰ ਸਮਾਪਤ ਹੋ ਰਿਹਾ ਹੈ। ਇਸ ਤੋਂ ਇਲਾਵਾ ਉੱਤਰਾਖੰਡ ਤੋਂ 1 ਰਾਜ ਸਭਾ ਸੀਟ ਖਾਲੀ ਹੋ ਰਹੀ ਹੈ। ਤੀਜੀ ਸੀਟ ਪੱਛਮੀ ਬੰਗਾਲ ਦੀ ਹੈ, ਜਿੱਥੇ ਇੱਕ ਮੈਂਬਰ ਵੱਲੋਂ ਅਸਤੀਫ਼ਾ ਦਿੱਤੇ ਜਾਣ ਕਾਰਨ ਜ਼ਿਮਨੀ ਚੋਣ (Bye-election) ਕਰਵਾਉਣੀ ਪੈ ਰਹੀ ਹੈ। ਚੋਣ ਕਮਿਸ਼ਨ ਅਨੁਸਾਰ ਵੋਟਿੰਗ ਪ੍ਰਕਿਰਿਆ ਪੂਰੀ ਹੁੰਦਿਆਂ ਹੀ 16 ਅਕਤੂਬਰ ਨੂੰ ਹੀ ਵੋਟਾਂ ਦੀ ਗਿਣਤੀ ਕਰਕੇ ਨਤੀਜੇ ਸਾਹਮਣੇ ਆ ਜਾਣਗੇ।

 

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments