Homeਸੰਸਾਰਸਵਿਸ ਐਲਪਸ ਦੇ ਸਕੀ ਰਿਜ਼ੋਰਟ ’ਚ ਨਵੇਂ ਸਾਲ ਦੀ ਰਾਤ ਅੱਗ, ਕਈ...

ਸਵਿਸ ਐਲਪਸ ਦੇ ਸਕੀ ਰਿਜ਼ੋਰਟ ’ਚ ਨਵੇਂ ਸਾਲ ਦੀ ਰਾਤ ਅੱਗ, ਕਈ ਮੌਤਾਂ ਤੇ ਦਰਜਨਾਂ ਜ਼ਖ਼ਮੀ

ਬਰਲਿਨ: 1 ਜਨਵਰੀ (ਸ਼.ਅ.ਬਿਓਰੋ) : ਜਰਮਨੀ ਦੇ ਸਵਿਸ ਐਲਪਸ ਵਿੱਚ ਸਥਿਤ ਇੱਕ ਪ੍ਰਸਿੱਧ ਸਕੀ ਰਿਜ਼ੋਰਟ ਦੇ ਬਾਰ ਵਿੱਚ ਨਵੇਂ ਸਾਲ ਦੀ ਸ਼ਾਮ ਜਸ਼ਨ ਦੌਰਾਨ ਅੱਗ ਲੱਗਣ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਪੁਲਿਸ ਵੱਲੋਂ ਵੀਰਵਾਰ ਨੂੰ ਦਿੱਤੀ ਗਈ।

ਪੁਲਿਸ ਮੁਤਾਬਕ ਅੱਗ ਸਵਿਸ ਨਗਰਪਾਲਿਕਾ ਕ੍ਰਾਂਸ-ਮੋਂਟਾਨਾ ਵਿੱਚ ਇਕ ਅਲਪਾਈਨ ਸਕੀ ਰਿਜ਼ੋਰਟ ਦੇ ਅੰਦਰ ਸਥਿਤ ਬਾਰ ਵਿੱਚ ਲੱਗੀ। ਇਸ ਹਾਦਸੇ ਵਿੱਚ ਕਈ ਲੋਕ ਮਾਰੇ ਗਏ ਹਨ ਅਤੇ ਕਈ ਹੋਰ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਨੇੜਲੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਪੁਲਿਸ ਬੁਲਾਰੇ ਗੈਟਨ ਲੈਥੀਅਨ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਲਗਭਗ 1:30 ਵਜੇ ‘ਲੇ ਕੌਂਸਟੇਲੇਸ਼ਨ’ ਨਾਮਕ ਬਾਰ ਵਿੱਚ ਅੱਗ ਭੜਕ ਉੱਠੀ। ਉਸ ਸਮੇਂ ਇਮਾਰਤ ਵਿੱਚ 100 ਤੋਂ ਵੱਧ ਲੋਕ ਮੌਜੂਦ ਸਨ। ਉਨ੍ਹਾਂ ਕਿਹਾ ਕਿ ਅੱਗ ਕਾਰਨ ਕਈ ਲੋਕ ਜ਼ਖ਼ਮੀ ਹੋਏ ਹਨ ਅਤੇ ਕਈਆਂ ਦੀ ਮੌਤ ਹੋਣ ਦੀ ਪੁਸ਼ਟੀ ਮਿਲੀ ਹੈ।

ਲੈਥੀਅਨ ਨੇ ਇਹ ਵੀ ਦੱਸਿਆ ਕਿ ਪ੍ਰਭਾਵਿਤ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਮਦਦ ਲਈ ਇੱਕ ਸਹਾਇਤਾ ਕੇਂਦਰ ਅਤੇ ਹੈਲਪਲਾਈਨ ਸਥਾਪਤ ਕੀਤੀ ਗਈ ਹੈ। ਉਨ੍ਹਾਂ ਕਿਹਾ, “ਅਸੀਂ ਅਜੇ ਜਾਂਚ ਦੇ ਸ਼ੁਰੂਆਤੀ ਪੜਾਅ ਵਿੱਚ ਹਾਂ। ਇਹ ਇਕ ਅੰਤਰਰਾਸ਼ਟਰੀ ਪੱਧਰ ’ਤੇ ਪ੍ਰਸਿੱਧ ਸਕੀ ਰਿਜ਼ੋਰਟ ਹੈ, ਜਿੱਥੇ ਵੱਡੀ ਗਿਣਤੀ ਵਿੱਚ ਸੈਲਾਨੀ ਆਉਂਦੇ ਹਨ।”

ਪੁਲਿਸ ਵੱਲੋਂ ਸਵੇਰੇ 10 ਵਜੇ ਕ੍ਰਾਂਸ-ਮੋਂਟਾਨਾ ਵਿੱਚ ਇਸ ਹਾਦਸੇ ਸਬੰਧੀ ਪ੍ਰੈਸ ਕਾਨਫਰੰਸ ਕਰਕੇ ਹੋਰ ਜਾਣਕਾਰੀ ਸਾਂਝੀ ਕੀਤੀ ਗਈ। ਕ੍ਰਾਂਸ-ਮੋਂਟਾਨਾ ਸਵਿਸ ਐਲਪਸ ਦੇ ਦਿਲ ਵਿੱਚ ਸਥਿਤ ਹੈ ਅਤੇ ਮੈਟਰਹੋਰਨ ਤੋਂ ਲਗਭਗ 40 ਕਿਲੋਮੀਟਰ ਉੱਤਰ ਵੱਲ ਵੱਸਦਾ ਹੈ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments