Homeਪੰਜਾਬਕਪੂਰਥਲਾ ਵਿੱਚ ਪ੍ਰੀਗਾਬਾਲਿਨ ਕੈਪਸੂਲਾਂ ’ਤੇ ਸਖ਼ਤ ਪਾਬੰਦੀ, ਬਿਨਾਂ ਲਾਇਸੈਂਸ ਰੱਖਣ ਤੇ ਵਿਕਰੀ...

ਕਪੂਰਥਲਾ ਵਿੱਚ ਪ੍ਰੀਗਾਬਾਲਿਨ ਕੈਪਸੂਲਾਂ ’ਤੇ ਸਖ਼ਤ ਪਾਬੰਦੀ, ਬਿਨਾਂ ਲਾਇਸੈਂਸ ਰੱਖਣ ਤੇ ਵਿਕਰੀ ’ਤੇ ਰੋਕ

ਕਪੂਰਥਲਾ : 1 ਜਨਵਰੀ (ਸ਼.ਅ.ਬਿਓਰੋ) : ਜ਼ਿਲ੍ਹਾ ਮੈਜਿਸਟ੍ਰੇਟ ਅਮਿਤ ਕੁਮਾਰ ਪੰਚਾਲ ਨੇ ਭਾਰਤੀ ਨਾਗਰਿਕਤਾ ਸੁਰੱਖਿਆ ਕੋਡ–2023 ਦੀ ਧਾਰਾ 163 ਅਧੀਨ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਅਤੇ ਸੀਨੀਅਰ ਪੁਲਿਸ ਸੁਪਰਡੈਂਟ ਦੀ ਮੰਗ ’ਤੇ ਕਪੂਰਥਲਾ ਜ਼ਿਲ੍ਹੇ ਦੀ ਹੱਦ ਅੰਦਰ ਪ੍ਰੀਗਾਬਾਲਿਨ ਕੈਪਸੂਲਾਂ ਨੂੰ ਲੈ ਕੇ ਸਖ਼ਤ ਹੁਕਮ ਜਾਰੀ ਕੀਤੇ ਹਨ।

ਜਾਰੀ ਹੁਕਮਾਂ ਅਨੁਸਾਰ ਬਿਨਾਂ ਲਾਇਸੈਂਸ ਪ੍ਰੀਗਾਬਾਲਿਨ ਕੈਪਸੂਲ ਰੱਖਣ, ਮਨਜ਼ੂਰਸ਼ੁਦਾ ਮਾਤਰਾ ਤੋਂ ਵੱਧ ਸਟਾਕ ਰੱਖਣ ਜਾਂ ਵਿਕਰੀ ਕਰਨ, ਅਤੇ ਬਿੱਲਾਂ ਤੇ ਰਿਕਾਰਡ ਤੋਂ ਬਿਨਾਂ ਖਰੀਦ-ਫਰੋਖ਼ਤ ਕਰਨ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ।

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੱਸਿਆ ਗਿਆ ਕਿ ਸੀਨੀਅਰ ਪੁਲਿਸ ਸੁਪਰਡੈਂਟ ਨੇ ਖੁਫ਼ੀਆ ਰਿਪੋਰਟਾਂ ਅਤੇ ਨਸ਼ਾ ਕਰਨ ਵਾਲਿਆਂ ਨਾਲ ਹੋਏ ਸੰਪਰਕ ਦੇ ਆਧਾਰ ’ਤੇ ਧਿਆਨ ਵਿੱਚ ਲਿਆਂਦਾ ਹੈ ਕਿ ਨਸ਼ੇ ਦੇ ਆਦੀ ਲੋਕ ਨਸ਼ਾ ਕਰਨ ਲਈ ਵੱਡੀ ਮਾਤਰਾ ਵਿੱਚ ਪ੍ਰੀਗਾਬਾਲਿਨ ਕੈਪਸੂਲਾਂ ਦੀ ਗਲਤ ਵਰਤੋਂ ਕਰ ਰਹੇ ਹਨ, ਜੋ ਸਮਾਜਕ ਸੁਰੱਖਿਆ ਲਈ ਗੰਭੀਰ ਖ਼ਤਰਾ ਬਣ ਰਹੀ ਹੈ।

ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਨਸ਼ੇ ਦੀ ਰੋਕਥਾਮ ਅਤੇ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਇਹ ਕਦਮ ਲਾਜ਼ਮੀ ਸੀ। ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments