Homeਦੇਸ਼ਸੀਨੀਅਰ IPS ਆਨੰਦ ਜੈਨ ਲੱਦਾਖ ਦੇ ਨਵੇਂ DGP ਨਿਯੁਕਤ

ਸੀਨੀਅਰ IPS ਆਨੰਦ ਜੈਨ ਲੱਦਾਖ ਦੇ ਨਵੇਂ DGP ਨਿਯੁਕਤ

ਸ਼੍ਰੀਨਗਰ, 23ਜੂਨ (ਹਰਸ਼ਪ੍ਰੀਤ ਕੌਰ): ਗ੍ਰਹਿ ਮੰਤਰਾਲੇ ਨੇ ਬੀਤੇ ਦਿਨ ਸੀਨੀਅਰ ਆਈ.ਪੀ.ਐਸ. ਅਧਿਕਾਰੀ ਆਨੰਦ ਜੈਨ ਨੂੰ ਤੁਰੰਤ ਪ੍ਰਭਾਵ ਨਾਲ ਲੱਦਾਖ ਦਾ ਪੁਲਿਸ ਡਾਇਰੈਕਟਰ ਜਨਰਲ (ਡੀ.ਜੀ.ਪੀ.) ਨਿਯੁਕਤ ਕੀਤਾ ਹੈ।

ਗ੍ਰਹਿ ਮੰਤਰਾਲੇ ਦੇ ਹੁਕਮਾਂ ਅਨੁਸਾਰ, 1999 ਬੈਚ ਦੇ ਏ.ਜੀ.ਐਮ.ਯੂ.ਟੀ. ਕੇਡਰ ਦੇ ਆਈ.ਪੀ.ਐਸ. ਅਧਿਕਾਰੀ ਆਨੰਦ ਜੈਨ ਨੂੰ ਜੰਮੂ-ਕਸ਼ਮੀਰ ਤੋਂ ਲੱਦਾਖ ਤਬਦੀਲ ਕਰ ਦਿੱਤਾ ਗਿਆ ਹੈ ਅਤੇ ਅਗਲੇ ਹੁਕਮਾਂ ਤੱਕ ਉਹ ਕੇਂਦਰ ਸ਼ਾਸਤ ਪ੍ਰਦੇਸ਼ ਦੇ ਡੀ.ਜੀ.ਪੀ. ਵਜੋਂ ਕੰਮ ਕਰਨਗੇ।

ਜੈਨ ਜੰਮੂ ਅਤੇ ਕਸ਼ਮੀਰ ਪੁਲਿਸ ਵਿੱਚ ਸੇਵਾ ਕੀਤੀ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਕਈ ਮਹੱਤਵਪੂਰਨ ਅਹੁਦਿਆਂ ‘ਤੇ ਕੰਮ ਕੀਤਾ ਹੈ, ਜਿਸ ਵਿੱਚ ਆਈ.ਜੀ.ਪੀ. ਜੰਮੂ ਜ਼ੋਨ, ਡਾਇਰੈਕਟਰ ਐਂਟੀ ਕੁਰੱਪਸ਼ਨ ਬਿਊਰੋ ਅਤੇ ਏ.ਡੀ.ਜੀ.ਪੀ. ਆਰਮਡ ਦੇ ਅਹੁਦੇ ਸ਼ਾਮਲ ਹਨ।

 

RELATED ARTICLES
- Advertisment -
Google search engine
Google search engine
Google search engine

Most Popular

Recent Comments