Homeਹੈਲਥਸ਼ੂਗਰ ਤੋਂ ਬਚਣ ਦੇ ਤਰੀਕੇ

ਸ਼ੂਗਰ ਤੋਂ ਬਚਣ ਦੇ ਤਰੀਕੇ

ਸਿਹਤ,30 ਮਈ (ਹਰਸ਼ਪ੍ਰੀਤ ਕੋਰ):ਅਜੋਕੇ ਦੌਰ ਵਿੱਚ ਮਨੁੱਖ ਆਪਣੇ ਰੁੱਝੇਵਿਆਂ ਕਾਰਨ ਸਿਹਤ ਦਾ ਸਹੀ ਧਿਆਨ ਨਹੀਂ ਰੱਖ ਪਾ ਰਿਹਾ, ਜਿਸ ਕਰਕੇ ਸਰੀਰ ਵਿੱਚ ਕਈ ਤਰ੍ਹਾਂ ਦੇ ਭਿਆਨਕ ਰੋਗ ਪੈਦਾ ਹੋ ਰਹੇ ਹਨ। ਇਨ੍ਹਾਂ ਵਿੱਚੋਂ ਕਈ ਰੋਗ ਜਨੈਟਿਕ (ਜੱਦ-ਪੁਸ਼ਤੀ) ਹੁੰਦੇ ਹਨ, ਜਿਵੇਂ ਕਿ ਡਾਇਬੀਟੀਜ਼ (ਸ਼ੂਗਰ)। ਸ਼ੂਗਰ ਇੱਕ ਅਜਿਹੀ ਬਿਮਾਰੀ ਹੈ, ਜਿਸ ਨੂੰ ਜੇਕਰ ਇੱਕ ਵਾਰ ਹੋ ਜਾਵੇ ਤਾਂ ਕੰਟਰੋਲ ਕਰਨਾ ਬਹੁਤ ਔਖਾ ਹੋ ਜਾਂਦਾ ਹੈ। ਸਿਹਤ ਮਾਹਿਰਾਂ ਅਨੁਸਾਰ ਕੁਝ ਖ਼ਾਸ ਟਿੱਪਸ ਦਾ ਧਿਆਨ ਰੱਖ ਕੇ ਇਸ ਨਾਮੁਰਾਦ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ।

1. ਹਰ ਰੋਜ਼ ਕਸਰਤ ਕਰਨੀ ਲਾਜ਼ਮੀ

ਜ਼ਿੰਦਗੀ ਵਿੱਚ ਜਿੰਨ੍ਹੇ ਮਰਜ਼ੀ ਰੁੱਝੇਵੇਂ ਹੋਣ, ਪਰ ਸਰੀਰ ਨੂੰ ਨਿਰੋਗ ਰੱਖਣ ਲਈ ਹਰ ਰੋਜ਼ ਕਸਰਤ ਕਰਨੀ ਬੇਹੱਦ ਜ਼ਰੂਰੀ ਹੈ।

  • ਹਾਰਮੋਨਲ ਸੰਤੁਲਨ: ਕਸਰਤ ਕਰਨ ਨਾਲ ਸਰੀਰ ਦੇ ਹਾਰਮੋਨਸ ਦੀ ਸਥਿਰਤਾ ਬਣੀ ਰਹਿੰਦੀ ਹੈ, ਖ਼ੂਨ ਸਾਫ਼ ਹੁੰਦਾ ਹੈ ਅਤੇ ਸਰੀਰ ਵਿੱਚ ਤਾਜ਼ਗੀ ਆਉਂਦੀ ਹੈ।

  • ਵਿਆਹੁਤਾ ਜੀਵਨ ‘ਤੇ ਅਸਰ: ਮਾਹਿਰਾਂ ਅਨੁਸਾਰ ਸ਼ੂਗਰ ਦੇ ਕਾਰਨ ਕਈ ਵਿਅਕਤੀਆਂ ਦੀ ਕਾਮ ਊਰਜਾ (Sexual Energy) ਅਸਥਿਰ ਹੋ ਜਾਂਦੀ ਹੈ, ਜਿਸ ਦਾ ਸਿੱਧਾ ਮਾੜਾ ਅਸਰ ਉਨ੍ਹਾਂ ਦੇ ਵਿਆਹੁਤਾ ਜੀਵਨ ‘ਤੇ ਪੈਂਦਾ ਹੈ। ਇਸ ਸਮੱਸਿਆ ਤੋਂ ਬਚਣ ਲਈ ਸਵੇਰੇ ਜਾਂ ਸ਼ਾਮ ਨੂੰ ਰੋਜ਼ਾਨਾ ਕਸਰਤ ਕਰਨੀ ਲਾਜ਼ਮੀ ਹੈ।

2. ਪੌਸ਼ਟਿਕ ਭੋਜਨ ਖਾਓ ਅਤੇ ਬਾਜ਼ਾਰੂ ਖਾਣੇ ਤੋਂ ਬਚੋ

ਸ਼ੂਗਰ ਤੋਂ ਬਚਾਅ ਲਈ ਸਭ ਤੋਂ ਮਹੱਤਵਪੂਰਨ ਪਹਿਲੂ ਖ਼ੁਰਾਕ ਦਾ ਹੈ। ਮਨੁੱਖ ਨੂੰ ਆਪਣੇ ਖਾਣ-ਪੀਣ ‘ਤੇ ਵਿਸ਼ੇਸ਼ ਕੰਟਰੋਲ ਰੱਖਣਾ ਚਾਹੀਦਾ ਹੈ।

  • ਆਪਣੀ ਡਾਈਟ ਵਿੱਚ ਸਿਰਫ਼ ਮੌਸਮੀ ਸਬਜ਼ੀਆਂ ਅਤੇ ਫਲਾਂ ਨੂੰ ਹੀ ਸ਼ਾਮਲ ਕਰੋ।

  • ਕੋਲਡ ਸਟੋਰਾਂ ਵਿੱਚ ਰੱਖੇ ਹੋਏ ਬੇਮੌਸਮੀ ਫਲਾਂ ਨੂੰ ਖਾਣ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਨਾ ਚਾਹੀਦਾ ਹੈ।

  • ਬਾਜ਼ਾਰ ਵਿੱਚ ਮਿਲਣ ਵਾਲੇ ਫਾਸਟ ਫੂਡ ਅਤੇ ਪਹਿਲਾਂ ਤੋਂ ਤਿਆਰ ਹੋਏ ਭੋਜਨ ਤੋਂ ਦੂਰ ਰਹੋ, ਕਿਉਂਕਿ ਇਹ ਸਰੀਰ ਨੂੰ ਬਿਮਾਰੀਆਂ ਦੀ ਦਲਦਲ ਵੱਲ ਧੱਕਦੇ ਹਨ।

3. ਬੇਲੋੜੀਆਂ ਦਵਾਈਆਂ ਖਾਣ ਦੀ ਆਦਤ ਬਦਲੋ

ਅੱਜ-ਕੱਲ੍ਹ ਮਾੜੀ ਜਿਹੀ ਤਕਲੀਫ਼ ਹੋਣ ‘ਤੇ ਤੁਰੰਤ ਗੋਲੀ ਖਾ ਲੈਣਾ ਇੱਕ ਆਮ ਆਦਤ ਬਣ ਚੁੱਕੀ ਹੈ, ਜੋ ਬੇਹੱਦ ਖ਼ਤਰਨਾਕ ਹੈ।

  • ਅਕਸਰ ਸਿਰ ਦਰਦ ਹੋਣ ‘ਤੇ ਲੋਕ ਆਰਾਮ ਕਰਨ ਦੀ ਬਜਾਏ ਦਵਾਈ ਖਾ ਲੈਂਦੇ ਹਨ।

  • ਸਰੀਰ ਵਿੱਚ ਹਲਕਾ ਦਰਦ ਹੋਣ ‘ਤੇ ਬਿਨਾਂ ਸੋਚੇ-ਸਮਝੇ ਖਾਧੀਆਂ ਜਾਣ ਵਾਲੀਆਂ ਦਰਦ ਨਾਸ਼ਕ (Painkillers) ਦਵਾਈਆਂ ਸਾਡੇ ਅੰਦਰੂਨੀ ਅੰਗਾਂ ਨੂੰ ਗੰਭੀਰ ਨੁਕਸਾਨ ਪਹੁੰਚਾਉਂਦੀਆਂ ਹਨ। ਇਸ ਲਈ ਇਨ੍ਹਾਂ ਬੇਲੋੜੀਆਂ ਦਵਾਈਆਂ ਤੋਂ ਹਮੇਸ਼ਾ ਪਰਹੇਜ਼ ਕਰੋ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments