Homeਪੰਜਾਬਖੇਤੀਬਾੜੀ ਵਿਭਾਗ ਨੇ ਸਾਉਣੀ ਦੀਆਂ ਫਸਲਾਂ ਦੀਆਂ ਨਵੀਨਤਮ ਤਕਨੀਕਾਂ ਬਾਰੇ ਜਾਣਕਾਰੀ ਦੇਣ...

ਖੇਤੀਬਾੜੀ ਵਿਭਾਗ ਨੇ ਸਾਉਣੀ ਦੀਆਂ ਫਸਲਾਂ ਦੀਆਂ ਨਵੀਨਤਮ ਤਕਨੀਕਾਂ ਬਾਰੇ ਜਾਣਕਾਰੀ ਦੇਣ ਲਈ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ

ਸੰਗਰੂਰ: 08 ਮਈ 2026:(ਹਰਸ਼ਲੀਨ ਸਿੰਘ)

ਅੱਜ ਸਾਉਣੀ 2026 ਦੀਆਂ ਫਸਲਾਂ, ਫਸਲੀ ਵਿਭੰਨਤਾ ਅਤੇ ਫਸਲਾਂ ਦੀ ਰਹਿੰਦ ਖੂੰਹਦ ਬਾਰੇ ਨਵੀਨਤਮ ਤਕਨੀਕੀ ਜਾਣਕਾਰੀ ਦੇਣ ਲਈ ਜ਼ਿਲ੍ਹਾ ਪੱਧਰ ਦਾ ਕਿਸਾਨ ਸਿਖਲਾਈ ਕੈਂਪ ਧੂਰੀ ਵਿਖੇ ਲਗਾਇਆ ਗਿਆ, ਜਿਸ ਵਿੱਚ ਜ਼ਿਲ੍ਹਾ ਭਰ ਵਿੱਚੋਂ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ।

ਇਸ ਕੈਂਪ ਵਿੱਚ ਮੁੱਖ ਮਹਿਮਾਨ ਵੱਜੋਂ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੇ ਓ.ਐਸ.ਡੀ ਸੁਖਵੀਰ ਸਿੰਘ ਉਚੱਚੇ ਤੌਰ ਤੇ ਪਹੁੰਚੇ। ਕੈਂਪ ਦਾ ਉਦਘਾਟਨ ਡਿਪਟੀ ਕਮਿਸ਼ਨਰ ਸੰਗਰੂਰ ਪੂਨਮਦੀਪ ਕੌਰ ਵੱਲੋਂ ਕੀਤਾ ਗਿਆ।ਇਸ ਕੈਂਪ ਦੀ ਪ੍ਰਧਾਨਗੀ ਡਾ: ਅਰੁਣ ਕੁਮਾਰ ਸੰਯੁਕਤ ਡਾਇਰੈਕਟਰ ਖੇਤੀਬਾੜੀ ਕਿਸਾਨ ਭਲਾਈ ਵਿਭਾਗ ਪੰਜਾਬ ਵਲੋਂ ਕੀਤੀ ਗਈ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼੍ਰੀ ਮਹਿੰਦਰ ਸਿੰਘ ਸਿੱਧੂ ਚੇਅਰਮੈਨ ਪਨਸੀਡ, ਡਾ: ਰਾਜਵੰਤ ਸਿੰਘ ਘੁੱਲੀ ਚੇਅਰਮੈਨ ਮਾਰਕਿਟ ਕਮੇਟੀ ਧੂਰੀ, ਸ੍ਰ: ਰਣਜੋਧ ਸਿੰਘ ਕਾਂਝਲਾ ਚੇਅਰਮੈਨ ਬਲਾਕ ਸੰਮਤੀ ਧੂਰੀ,ਸ਼੍ਰੀ ਅਸ਼ੋਕ ਕੁਮਾਰ ਲੱਖਾ ਚੇਅਰਮੈਨ ਪੰਜਾਬ ਗਊਸੇਵਾ ਕਮਿਸ਼ਨ, ਸ਼੍ਰੀ ਅਨਵਰ ਭਸੌੜ ਮੈਂਬਰ ਪੰਜਾਬ ਵਕਫ ਬੋਰਡ ਅਤੇ ਸ਼੍ਰੀ ਹਰਜਿੰਦਰ ਸਿੰਘ ਕਾਂਝਲਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ।
ਕੈਂਪ ਦੇ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਸ਼੍ਰੀ ਧਰਮਿੰਦਰਜੀਤ ਸਿੰਘ ਸਿੱਧੂ ਮੁੱਖ ਖੇਤੀਬਾੜੀ ਅਫਸਰ, ਸੰਗਰੂਰ ਵੱਲੋਂ ਵਿਭਾਗ ਅਧੀਨ ਚੱਲ ਰਹੀਆਂ ਵੱਖ ਵੱਖ ਸਕੀਮਾਂ ਅਤੇ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ।

ਉਨ੍ਹਾਂ ਵਲੋਂ ਕਿਸਾਨਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਵੱਲੋਂ ਖੇਤੀ ਮਾਹਿਰਾਂ ਦੁਆਰਾ ਦੱਸੀਆਂ ਸਿਫਾਰਸ਼ਾਂ ਤੇ ਅਮਲ ਕੀਤਾ ਜਾਵੇ ਤੇ ਖੇਤੀ ਦੇ ਨਾਲ ਨਾਲ ਸਹਾਇਕ ਧੰਦੇ ਜਿਵੇਂ ਮਧੂ ਮੱਖੀ ਪਾਲਣ, ਪਸ਼ੂਪਾਲਣ, ਮੱਛੀ ਪਾਲਣ, ਮੁਰਗੀ ਪਾਲਣ, ਡੇਅਰੀ, ਬਾਗਬਾਨੀ, ਫੁੱਲਾਂ ਦੀ ਕਾਸ਼ਤ ਆਦਿ ਅਪਣਾਏ ਜਾਣ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਫਸਲਾਂ ਦੀ ਰਹਿੰਦ ਖੂੰਹਦ ਦੇ ਯੋਗ ਪ੍ਰਬੰਧਨ ਕਰਕੇ ਜਿਥੇ ਧਰਤੀ ਦੀ ਉਪਜਾਊ ਸ਼ਕਤੀ ਵਧੇਗੀ ਉਥੇ ਪ੍ਰਦੂਸ਼ਣ ਘਟਾਉਣ ਚ ਵੀ ਸਹਾਈ ਹੋਵੇਗਾ ਤੇ ਜ਼ਮੀਨ ਦੀ ਸਿਹਤ ਸੁਧਾਰ ਵਿੱਚ ਵਾਧਾ ਹੋਵੇਗਾ। ਖਾਦਾਂ ਦੀ ਵਰਤੋਂ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਦੇ ਹੋਏ ਦੱਸਿਆ ਕਿ ਜ਼ਿਲ੍ਹੇ ਵਿੱਚ ਚੱਲ ਰਹੀ ਭੋਂ ਪਰਖ ਪ੍ਰਯੋਗਸ਼ਾਲਾ ਸੰਗਰੂਰ ਵਿਚੋਂ ਮਿੱਟੀ ਟੈਸਟ ਕਰਾਉਣ ਉਪਰੰਤ ਹੀ ਰਿਪੋਰਟ ਦੇ ਅਧਾਰ ਤੇ ਜ਼ਰੂਰਤ ਅਨੁਸਾਰ ਖਾਦਾਂ ਦੀ ਵਰਤੋਂ ਕੀਤੀ ਜਾਵੇ ਤਾਂਕਿ ਵਾਧੂ ਖਰਚਿਆਂ ਤੋਂ ਬਚਿਆ ਜਾ ਸਕੇ।

ਇਸ ਮੌਕੇ ਸੰਯੁਕਤ ਡਾਇਰੈਕਟਰ ਖੇਤੀਬਾੜੀ ਵੱਲੋਂ ਕੈਂਪ ਵਿੱਚ ਸ਼ਾਮਿਲ ਵੱਖ ਵੱਖ ਸੈਲਫ ਹੈੱਲਪ ਗਰੁੱਪਾਂ, ਕੋਆਪਰੇਟਿਵ ਸੋਸਾਇਟੀਜ਼ ਅਤੇ ਅਗਾਂਹਵਧੁ ਕਿਸਾਨਾਂ ਨੂੰ ਖੇਤੀ ਦੇ ਨਾਲ ਨਾਲ ਖੇਤੀ ਪਦਾਰਥਾਂ ਦੀ ਪ੍ਰੋਸੈਸਿੰਗ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਖੇਤੀ ਆਮਦਨ ਵਿੱਚ ਵਾਧਾ ਕਰਨ ਲਈ ਪ੍ਰੌਸੈਸਿੰਗ ਦੇ ਨਾਲ ਨਾਲ ਮਾਰਕੀਟਿੰਗ ਸਕਿੱਲ ਵਿੱਚ ਵਾਧਾ ਕਰਨਾ ਅਤਿ ਜਰੂਰੀ ਹੈ।ਉਨਾਂ੍ਹ ਕਿਹਾ ਕਿ ਸਾਉਣੀ 2026 ਲਈ ਖਾਦਾਂ, ਬੀਜਾਂ ਅਤੇ ਕੀੜੇਮਾਰ ਦਵਾਈਆਂ ਦੇ ਸਰਕਾਰ ਵਲੋਂ ਪੁਖਤਾ ਪ੍ਰਬੰਧ ਕੀਤੇੇ ਗਏ ਹਨ ਅਤੇ ਬਿਜਾਈ ਸਮੇਂ ਕਿਸੇ ਵੀ ਖੇਤੀ ਇਨਪੁਟਸ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਅੱਜ ਦੀ ਖੇਤੀ ਬਹੁਤ ਹੀ ਸੂਝਬੂਝ ਦੀ ਖੇਤੀ ਹੈ। ਲਾਹੇਵੰਦ ਅਤੇ ਮਿਆਰੀ ਉਪਜ ਪ੍ਰਾਪਤ ਕਰਨ ਲਈ ਤਕਨੀਕੀ ਗਿਆਨ ਅਤੇ ਨਵੀਆਂ ਤਕਨੀਕਾਂ ਨਾਲ ਹਾਈਟੈਕ ਖੇਤੀ ਕਰਨੀ ਪੈਣੀ ਹੈ ਜਿਸ ਲਈ ਵਿਭਾਗ ਵਲੋਂ ਸਮੇਂ ਸਮੇਂ ਸਿਰ ਲਗਾਏ ਜਾਂਦੇ ਕਿਸਾਨ ਸਿਖਲਾਈ ਕੈਂਪਾਂ ਵਿੱਚ ਭਾਗ ਲੈਣਾ ਚਾਹੀਦਾ ਹੈ। ਫਸਲਾਂ ਤੋਂ ਵੱਧ ਝਾੜ ਲੈਣ ਦੇ ਨਾਲ ਨਾਲ ਸਾਨੂੰ ਕੁਦਰਤੀ ਸਾਧਨ ਜਿਵੇਂ ਕਿ ਵਾਤਾਵਰਣ,ਜ਼ਮੀਨ ਅਤੇ ਪਾਣੀ ਦੀ ਸੰਭਾਲ ਤੇ ਸੁਚੱਜ਼ੀ ਵਰਤੋਂ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ।

ਡਾ: ਦਮਨਪ੍ਰੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਵਲੋਂ ਮੰਚ ਦਾ ਸਫਲ ਸੰਚਾਲਨ ਕੀਤਾ ਅਤੇ ਨਾਲ ਹੀ ਨਾਲ ਉਨ੍ਹਾਂ ਕਿਸਾਨਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਕਿਸੇ ਵੀ ਖੇਤੀ ਇਨਪੁਟਸ ਜਿਵੇਂ ਬੀਜ, ਖਾਦ, ਕੀੜੇਮਾਰ ਦਵਾਈਆਂ ਦੀ ਖਰੀਦ ਸਮੇਂ ਵਿਕਰੇਤਾ ਪਾਸੋਂ ਪੱਕਾ ਬਿਲ ਜ਼ਰੂਰ ਲਿਆ ਜਾਵੇ ਤਾਂ ਕਿ ਬਾਦ ਵਿੱਚ ਕੋਈ ਮੁਸ਼ਕਲ ਨਾ ਆਏ।ਪਾਣੀ ਦੀ ਬੱਚਤ ਅਤੇ ਖੇਤੀ ਖਰਚ ਘਟਾਉਣ ਦੇ ਮੰਤਵ ਨਾਲ ਉਨ੍ਹਾਂ ਕਿਸਾਨਾਂ ਨੂੰ ਝੋਨੇ ਦੀ ਪਨੀਰੀ ਦੀ ਲਵਾਈ ਅਤੇ ਬਿਜਾਈ ਸਰਕਾਰ ਵਲੋਂ ਪ੍ਰਾਪਤ ਦਿਸ਼ਾ ਨਿਰਦੇਸ਼ ਅਨੁਸਾਰ ਕਰਨ ਲਈ ਪ੍ਰੇਰਿਤ ਕੀਤਾ।ਸ਼੍ਰੀ ਗੁਰਿੰਦਰ ਸਿੰਘ ਸਹਾਇਕ ਖੇਤੀਬਾੜੀ ਇੰਜੀਨੀਅਰ ਵੱਲੋਂ ਖੇਤੀ ਮਸ਼ੀਨਰੀਆਂ ਤੇ ਸਰਕਾਰ ਵੱਲੋਂ ਦਿੱਤੀ ਜਾ ਰਹੀ ਮਸ਼ੀਨਰੀ ਬਾਰੇ ਜਾਣਕਾਰੀ ਦਿੱਤੀ।

ਇਸ ਮੌਕੇ ਪਿੰਡ ਕਹੇਰੂ ਬਲਾਕ ਧੂਰੀ ਦੇ ਅਗਾਂਹਵਧੂ ਕਿਸਾਨ ਅਮ੍ਰਿਤਪਾਲ ਸਿੰਘ ਕਹੇਰੂ ਅਤੇ ਗੁਰਮੀਤ ਸਿੰਘ ਪਿੰਡ ਕੁੰਨਰਾਂ ਬਲਾਕ ਸੰਗਰੂਰ ਵੱਲੋਂ ਪਰਾਲੀ ਦੀ ਸਾਂਭ ਸੰਭਾਲ ਬਾਰੇ ਅਤੇ ਸਰਪੰਚ ਜ਼ਸਵਿੰਦਰ ਸਿੰਘ ਪਿੰਡ ਘਨੌਰ ਕੱਲਾਂ ਬਲਾਕ ਧੂਰੀ ਅਤੇ ਰਾਜਵਿੰਦਰ ਸਿੰਘ ਪਿੰਡ ਕਾਲਬੰਜਾਰਾ ਬਲਾਕ ਲਹਿਰਾਗਾਗਾ ਵੱਲੋਂ ਤਜ਼ਰਬੇ ਸਫਲ ਕਹਾਣੀਆਂ ਹੋਰਨਾਂ ਕਿਸਾਨਾਂ ਨਾਲ ਸਾਂਝੀਆਂ ਕੀਤੀਆਂ ਅਤੇ ਹੋਰਨਾਂ ਕਿਸਾਨਾਂ ਨੁੰ ਵੀ ਇਸ ਬਾਰੇ ਜਾਗਰੂਕ ਕੀਤਾ।

ਤਕਨੀਕੀ ਸੈਸ਼ਨ ਦੌਰਾਨ ਪੀਏਯੂ ਤੇ ਖੇਤੀ ਵਿਭਾਗ ਦੇ ਮਾਹਿਰਾਂ ਵਲੋਂ ਭਰਪੂਰ ਜਾਣਕਾਰੀ ਦਿੱਤੀ ਗਈ ਜਿਨ੍ਹਾਂ ਵਿੱਚ ਕੇ ਵੀ ਕੇ ਤੋਂ ਡਾ: ਮਨਦੀਪ ਸਿੰਘ ਇੰਚਾਰਜ ਕੇ ਵੀ ਕੇ ਖੇੜੀ ਵਲੋਂ ਕੇ ਵੀ ਕੇ ਵਲੋਂ ਸਮੇਂ ਸਮੇਂ ਤੇ ਚਲਾਈਆਂ ਜਾਣ ਵਾਲੀਆਂ ਟ੍ਰੇਨਿੰਗਾਂ ਅਤੇ ਸੁੱਧਰੇ ਬੀਜਾਂ ਦੀਆਂ ਮਹੱਤਤਾ ਬਾਰੇ ਦੱਸਿਆ। ਡਾ: ਹਰਦੀਪ ਸਿੰਘ ਡਿਪਟੀ ਡਾਇਰੈਕਟਰ ਕੇ ਵੀ ਕੇ ਪਟਿਆਲਾ ਜਿਨਾਂ ਵੱਲੋਂ ਵਿਸ਼ੇਸ਼ ਤੌਰ ਤੇ ਇਸ ਕੈਂਪ ਵਿੱਚ ਸ਼ਿਰਕਤ ਕੀਤੀ ਗਈ ਵੱਲੋਂ ਸਾਉਣੀ ਦੀਆਂ ਫਸਲਾਂ ਤੇ ਕੀੜੇ ਮਕੌੜਿਆਂ ਤੇ ਬਿਮਾਰੀਆਂ ਤੋਂ ਬਚਾਅ ਬਾਰੇ, ਡਾ: ਰੁਕਿੰਦਰਪ੍ਰੀਤ ਸਿੰਘ ਧਾਲੀਵਾਲ ਨੇ ਸਾਉਣੀ ਦੀਆਂ ਫਸਲਾਂ ਲਈ ਸੁਧਰੇ ਬੀਜਾਂ ਅਤੇ ਖੇਤ ਦੇ ਕਾਸ਼ਤਕਾਰੀ ਢੰਗਾਂ ਬਾਰੇ,ਫਾਰਮ ਸਲਾਹਕਾਰ ਸੇਵਾ ਕੇਂਦਰ ਤੋਂ ਸਹਾਇਕ ਪ੍ਰੋਫੈਸਰ ਡਾ:ਅਸ਼ੋਕ ਕੁਮਾਰ ਨੇ ਮਿੱਟੀ ਪਾਣੀ ਪਰਖ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਵੱਖ ਵੱਖ ਸਰਕਾਰੀ ਵਿਭਾਗਾਂ ਵਲੋਂ ਪ੍ਰਭਾਵਸ਼ਾਲੀ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ।ਕੈਂਪ ਵਿੱਚ ਕਿਸਾਨਾਂ ਦੀਆਂ ਸਮੱਸਿਆਵਾਂ ਤੇ ਪ੍ਰਸ਼ਨਾਂ ਦੇ ਢੁਕਵੇਂ ਜਵਾਬ ਮਾਹਿਰਾਂ ਵਲੋਂ ਮੌਕੇ ਤੇ ਦਿੱਤੇ ਗਏ।ਇਸ ਮੌਕੇ ਮੁੱਖ ਮਹਿਮਾਨਾਂ ਵੱਲੋਂ ਖੇਤੀ ਅਤੇ ਖੇਤੀ ਦੇ ਨਾਲ ਨਾਲ ਸਹਾਇਕ ਧੰਦੇ ਅਪਨਾਉਣ ਵਾਲੇ ਅਤੇ ਪਰਾਲੀ ਦਾ ਯੋਗ ਪ੍ਰਬੰਧਨ ਕਰਨ ਵਾਲੇ 86 ਕਿਸਾਨਾਂ$ਕਿਸਾਨ ਬੀਬੀਆਂ ਅਤੇ ਸੈਲਫ ਹੈਲੱਪ ਗਰੁੱਪਾਂ ਨੂੰ ਸਨਮਾਨਿਤ ਕੀਤਾ ਗਿਆ।

ਇਸ ਕੈਂਪ ਵਿੱਚ ਵੱਡੀ ਗਿਣਤੀ ਵੱਲੋਂ ਕਿਸਾਨਾਂ ਨੇਂ ਸ਼ਮੂਲੀਅਤ ਕੀਤੀ। ਅੰਤ ਵਿੱਚ ਸ਼੍ਰੀ ਸੁਰਿੰਦਰ ਕੁਮਾਰ ਜਿਲਾ੍ਹ ਸਿਖਲਾਈ ਅਫਸਰ, ਸੰਗਰੂਰ ਵੱਲੋਂ ਕੈਂਪ ਵਿੱਚ ਆਏਸਮੂਹ ਪਤਵੰਤੇ ਸੱਜਣਾਂ, ਕਿਸਾਨਾਂ ਕਿਸਾਨ ਬੀਬੀਆਂ, ਸੈਲਫ ਹੈਲੱਪ ਗਰੁੱਪਾਂ, ਪ੍ਰੈਸ ਰਿਪੋਟਰਾਂ ਅਤੇ ਸਮੂਹ ਸਟਾਫ ਦਾ ਕੈਂਪ ਦੇ ਸਫਲ ਆਯੋਜਨ ਲਈ ਧੰਨਵਾਦ ਕੀਤਾ

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments