Homeਪੰਜਾਬ29.82 ਕਰੋੜ ਰੁਪਏ ਦੇ ਸੀਵਰੇਜ ਪ੍ਰੋਜੈਕਟ ਦੇ ਅਹਿਮ ਪੜਾਅ ਵਜੋਂ ਪਾਈਪ ਲਾਈਨ...

29.82 ਕਰੋੜ ਰੁਪਏ ਦੇ ਸੀਵਰੇਜ ਪ੍ਰੋਜੈਕਟ ਦੇ ਅਹਿਮ ਪੜਾਅ ਵਜੋਂ ਪਾਈਪ ਲਾਈਨ ਪਾਉਣ ਦੇ ਕੰਮ ਦੀ ਸ਼ੁਰੂਆਤ ਸ਼ੇਰੋਂ ਗਊਸਾਲਾ ਦੇ ਮੁਖੀ ਸ੍ਰੀ ਸ੍ਰੀ 1008 ਚੰਦਰ ਮੁਨੀ ਨੇ ਕਰਵਾਈ

ਮਾਇਆ ਗਾਰਡਨ ਕਲੋਨੀ ਵਾਸੀਆਂ ਨੂੰ ਮਿਲੇਗੀ ਵੱਡੀ ਰਾਹਤ

ਸੁਨਾਮ, 08 ਮਈ:(ਜਗਜੀਤ ਸਿੰਘ)

ਪੰਜਾਬ ਸਰਕਾਰ ਵੱਲੋਂ ਸ਼ਹਿਰਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਨਾਗਰਿਕਾਂ ਨੂੰ ਉੱਚ ਦਰਜੇ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਚੱਲ ਰਹੀਆਂ ਵਿਕਾਸ ਯੋਜਨਾਵਾਂ ਤਹਿਤ ਸੁਨਾਮ ਸ਼ਹਿਰ ਲਈ ਮਨਜ਼ੂਰ ਹੋਏ 29.82 ਕਰੋੜ ਰੁਪਏ ਦੇ ਵਿਸ਼ਾਲ ਸੀਵਰੇਜ ਪ੍ਰੋਜੈਕਟ ਦੇ ਅਹਿਮ ਪੜਾਅ ਵਜੋਂ ਅੱਜ ਇੱਕ ਹੋਰ ਅਹਿਮ ਕਦਮ ਚੁੱਕਿਆ ਗਿਆ। ਇਸ ਤਹਿਤ ਮਾਇਆ ਗਾਰਡਨ ਕੋਲ ਰੇਲਵੇ ਲਾਈਨ ਨਜ਼ਦੀਕ ਗਊਸ਼ਾਲਾ ਵਾਲੇ ਪਾਸੇ ਨਵੀਂ ਪਾਈਪ ਲਾਈਨ ਪਾਉਣ ਦੇ ਕੰਮ ਦੀ ਸ਼ੁਰੂਆਤ ਸ਼ੇਰੋਂ ਗਊਸਾਲਾ ਦੇ ਮੁਖੀ ਸ੍ਰੀ ਸ੍ਰੀ 1008 ਚੰਦਰ ਮੁਨੀ ਵੱਲੋਂ ਟੀਮ ਅਮਨ ਅਰੋੜਾ ਦੇ ਮੀਡੀਆ ਕੋਆਰਡੀਨੇਟਰ ਜਤਿੰਦਰ ਜੈਨ ਦੀ ਹਾਜ਼ਰੀ ਵਿੱਚ ਕਰਵਾਈ ਗਈ।

ਇਸ ਨਾਲ ਮਾਇਆ ਗਾਰਡਨ ਕਲੋਨੀ ਵਾਸੀਆਂ ਅਤੇ ਜਾਖਲ ਰੋਡ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ ਜਿਹੜੇ ਕਿ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕਈ ਸਾਲ ਤੋਂ ਦਿੱਕਤਾਂ ਨਾਲ ਜੂਝ ਰਹੇ ਸਨ। ਇਸ ਪ੍ਰੋਜੈਕਟ ਦੇ ਹੁਣ ਸ਼ੁਰੂ ਕੀਤੇ ਪੜਾਅ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।

ਇਸ ਮੌਕੇ ਸੰਬੋਧਨ ਕਰਦਿਆਂ ਜਤਿੰਦਰ ਜੈਨ ਨੇ ਕਿਹਾ ਕਿ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਦੀ ਅਗਵਾਈ ਹੇਠ ਸੁਨਾਮ ਸ਼ਹਿਰ ਵਿੱਚ ਵਿਕਾਸ ਕਾਰਜ ਤੇਜ਼ੀ ਨਾਲ ਜਾਰੀ ਹਨ ਅਤੇ ਇਹ ਸੀਵਰੇਜ ਪ੍ਰੋਜੈਕਟ ਸ਼ਹਿਰ ਦੇ ਇਤਿਹਾਸ ਵਿੱਚ ਇੱਕ ਵੱਡਾ ਮੀਲ ਪੱਥਰ ਸਾਬਤ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਨਵੀਂ ਅਤੇ ਆਧੁਨਿਕ ਸੀਵਰੇਜ ਲਾਈਨ ਬਿਛਾਈ ਜਾ ਰਹੀ ਹੈ, ਜਿਸ ਨਾਲ ਪੁਰਾਣੀ ਅਤੇ ਜਰਜਰ ਹੋ ਚੁੱਕੀ ਪ੍ਰਣਾਲੀ ਨੂੰ ਬਦਲ ਕੇ ਇੱਕ ਸੁਧਾਰਿਆ ਹੋਇਆ ਨਿਕਾਸੀ ਪ੍ਰਣਾਲੀ ਸਥਾਪਿਤ ਕੀਤੀ ਜਾਵੇਗੀ।

ਉਨ੍ਹਾਂ ਹੋਰ ਕਿਹਾ ਕਿ ਮਾਨਸੂਨ ਦੇ ਦੌਰਾਨ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਪਾਣੀ ਖੜ੍ਹਾ ਹੋਣ ਅਤੇ ਗੰਦਗੀ ਫੈਲਣ ਦੀ ਸਮੱਸਿਆ ਆਮ ਰਹੀ ਹੈ, ਪਰ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਇਹ ਸਮੱਸਿਆਵਾਂ ਕਾਫੀ ਹੱਦ ਤੱਕ ਦੂਰ ਹੋ ਜਾਣਗੀਆਂ। ਇਸ ਨਾਲ ਨਾ ਸਿਰਫ ਸਫਾਈ ਪ੍ਰਣਾਲੀ ਮਜ਼ਬੂਤ ਹੋਵੇਗੀ, ਸਗੋਂ ਲੋਕਾਂ ਨੂੰ ਸਿਹਤਮੰਦ ਅਤੇ ਸੁਚੱਜਾ ਵਾਤਾਵਰਨ ਵੀ ਮਿਲੇਗਾ।

ਸ਼ੇਰੋਂ ਗਊਸਾਲਾ ਦੇ ਮੁਖੀ ਸ੍ਰੀ ਸ੍ਰੀ 1008 ਚੰਦਰ ਮੁਨੀ ਨੇ ਇਸ ਮੌਕੇ ਕਿਹਾ ਕਿ ਸਰਕਾਰ ਵੱਲੋਂ ਲੋਕ ਭਲਾਈ ਲਈ ਕੀਤੇ ਜਾ ਰਹੇ ਵਿਕਾਸ ਕਾਰਜ ਸਿਰਫ ਢਾਂਚਾਗਤ ਸੁਧਾਰ ਹੀ ਨਹੀਂ, ਸਗੋਂ ਸਮਾਜਿਕ ਸੁਧਾਰ ਦਾ ਵੀ ਹਿੱਸਾ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਤਰ੍ਹਾਂ ਦੇ ਪ੍ਰੋਜੈਕਟਾਂ ਨਾਲ ਸ਼ਹਿਰ ਦੀ ਜੀਵਨ ਸ਼ੈਲੀ ਵਿੱਚ ਸਕਾਰਾਤਮਕ ਬਦਲਾਅ ਆਏਗਾ ਅਤੇ ਨਿਵਾਸੀਆਂ ਨੂੰ ਸੁਵਿਧਾਜਨਕ ਜੀਵਨ ਯਾਪਨ ਦੇ ਮੌਕੇ ਮਿਲਣਗੇ।

ਇਸ ਮੌਕੇ ਸਥਾਨਕ ਆਗੂਆਂ ਅਤੇ ਮਾਇਆ ਗਾਰਡਨ ਦੇ ਆਗੂ ਗੋਪਾਲ ਸ਼ਰਮਾ ਨੇ ਵੀ ਪ੍ਰੋਜੈਕਟ ਦੀ ਸ਼ੁਰੂਆਤ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਉਪਰਾਲਾ ਲੰਬੇ ਸਮੇਂ ਤੋਂ ਚੱਲ ਰਹੀਆਂ ਸਮੱਸਿਆਵਾਂ ਦਾ ਪੱਕਾ ਹੱਲ ਲਿਆਏਗਾ। ਉਨ੍ਹਾਂ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਇਸ ਤਰ੍ਹਾਂ ਦੀਆਂ ਯੋਜਨਾਵਾਂ ਬਹੁਤ ਜ਼ਰੂਰੀ ਹਨ ਅਤੇ ਇਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਲਾਭ ਪ੍ਰਾਪਤ ਹੋਵੇਗਾ।

ਇਸ ਮੌਕੇ ਸ਼ਿਵ ਮੰਦਿਰ ਕਮੇਟੀ ਦੇ ਪ੍ਰਧਾਨ ਮਦਨ ਕਾਂਸਲ, ਡਾ. ਹਰਦੀਪ ਬਾਵਾ, ਪਵਨ ਗੋਇਲ, ਕਰੁਣ ਬਾਂਸਲ, ਕ੍ਰਿਸ਼ਨ ਸੰਦੋਹਾ, ਪੰਕਜ ਰਿੰਪੀ, ਛੱਜੂ ਰਾਮ, ਐਡਵੋਕੇਟ ਨਵੀਨ ਕੁਮਾਰ, ਰਮੇਸ਼ ਗਰਗ, ਅਮਰਨਾਥ, ਗਊਸ਼ਾਲਾ ਪ੍ਰਧਾਨ ਚੰਦਰ ਮੋਹਨ, ਸੰਜੀਵ ਕੁਮਾਰ, ਅਮਰ ਸਿੰਘ, ਭਾਰਤ ਭੂਸ਼ਨ ਕਾਕਾ, ਕੇਵਲ ਕ੍ਰਿਸ਼ਨ ਗੋਇਲ, ਆੜ੍ਹਤੀ ਪ੍ਰਧਾਨ ਰਾਜਿੰਦਰ ਬਬਲੀ, ਮੱਖਣ ਗੰਡੂਆਂ, ਸੁਰਿੰਦਰ ਨੰਗਲਾ, ਅਮਿਤ ਕਪੂਰ, ਪਿੰਟੂ ਰਾਮ, ਕਸ਼ਮੀਰੀ ਬਤਰਾ, ਕੁਲਬੀਰ ਸਿੰਘ, ਹੈਲੀ ਗੋਇਲ, ਕ੍ਰਿਸ਼ਨ ਲਾਲ ਗੋਇਲ, ਮਨੀਸ਼, ਰਮੇਸ਼ ਕੁਮਾਰ ਸ਼ਰਮਾ, ਦੀਪਕ ਸਾਗਰ, ਗੋਪਾਲ ਸ਼ਰਮਾ, ਮਨੀਸ਼ ਕੁਮਾਰ, ਸੁਰੇਸ਼ ਬੋਕਰ ਅਤੇ ਲਾਡੀ ਮੈਨੇਜਰ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ।

ਅੰਤ ਵਿੱਚ ਸਥਾਨਕ ਲੋਕਾਂ ਨੇ ਪੰਜਾਬ ਸਰਕਾਰ ਅਤੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਵਿਕਾਸ ਕਾਰਜ ਸੁਨਾਮ ਸ਼ਹਿਰ ਨੂੰ ਇੱਕ ਨਵੇਂ ਵਿਕਾਸ ਮਾਡਲ ਵੱਲ ਲੈ ਕੇ ਜਾਣਗੇ ਅਤੇ ਸ਼ਹਿਰ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾਉਣਗੇ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments