Homeਪਟਿਆਲਾ ਅਪਡੇਟਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਸਾਹਿਤਕ ਸਮਾਗਮ 10 ਮਈ ਨੂੰ 

ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਸਾਹਿਤਕ ਸਮਾਗਮ 10 ਮਈ ਨੂੰ 

ਭਗਵਾਨ ਦਾਸ ਗੁਪਤਾ ਦਾ ਪਲੇਠਾ ਸਫ਼ਰਨਾਮਾ ‘ਕਾਲਕਾ ਤੋਂ ਸ਼ਿਮਲਾ  ਹੋਵੇਗਾ ਲੋਕ—ਅਰਪਣ
ਪਟਿਆਲਾ, 6 ਮਈ, ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ 10 ਮਈ, 2026 ਦਿਨ ਐਤਵਾਰ ਨੂੰ ਸਵੇਰੇ 9.30 ਵਜੇ ਭਾਸ਼ਾ ਵਿਭਾਗ,ਪੰਜਾਬ,ਪਟਿਆਲਾ ਦੇ ਲੈਕਚਰ ਹਾਲ ਵਿਖੇ ਸਾਹਿਤਕ ਸਮਾਗਮ ਆਯੋਜਿਤ ਕੀਤਾ ਜਾ ਰਿਹਾ ਹੈ।ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ* ਅਤੇ ਜਨਰਲ ਸਕੱਤਰ ਦਵਿੰਦਰ ਪਟਿਆਲਵੀ ਨੇ ਦੱਸਿਆ ਕਿ ਇਸ ਸਮਾਗਮ ਦੀ ਪ੍ਰਧਾਨਗੀ ਸਾਬਕਾ ਡਿਪਟੀ ਕਮਿਸ਼ਨਰ ਸ੍ਰੀ ਸ਼ਿਵਦੁਲਾਰ ਸਿੰਘ ਢਿੱਲੋਂ, ਆਈ.ਏ.ਐਸ. ਕਰਨਗੇ ਜਦੋਂ ਕਿ ਮੁੱਖ ਮਹਿਮਾਨ ਆਕਾਸ਼ਵਾਣੀ ਪਟਿਆਲਾ ਦੇੇ ਪ੍ਰੋਗਰਾਮ ਮੁਖੀ ਜਨਾਬ ਮੁਹੰਮਦ ਇਮਤਿਆਜ਼ ਹੋਣਗੇ। ਇਸ ਸਮਾਗਮ ਦੇ ਵਿਸ਼ੇਸ਼ ਮਹਿਮਾਨ ਰਿਮਟ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ ਦੇ ਵਾਈਸ—ਚਾਂਸਲਰ ਡਾ. ਭੁਪਿੰਦਰ ਸਿੰਘ ਬਰਾੜ, ਕਵਿੱਤਰੀ  ਸੁਮਨ ਬੱਤਰਾ, ਸਾਬਕਾ ਪ੍ਰਿੰਸੀਪਲ ਪੰਜਾਬ ਜੇਲ੍ਹ ਸਿਖਲਾਈ ਸੰਸਥਾ, ਰਾਕੇਸ਼ ਕੁਮਾਰ ਸ਼ਰਮਾ, ਪੀ.ਪੀ.ਐਸ. ਅਤੇ ਅਰਵਿੰਦਰ ਸਿੰਘ ਦਿਉਲ ਹੋਣਗੇ। ਇਸ ਦੌਰਾਨ ਪ੍ਰਸਿੱਧ ਸਮਾਜ ਸੇਵਕ ਅਤੇ ਲੇਖਕ ਸ੍ਰੀ ਭਗਵਾਨ ਦਾਸ ਗੁਪਤਾ ਦਾ ਪਲੇਠਾ ਸਫ਼ਰਨਾਮਾ ‘ਕਾਲਕਾ ਤੋਂ ਸ਼ਿਮਲਾ*  ਲੋਕ ਅਰਪਣ ਕੀਤਾ ਜਾਵੇਗਾ।ਇਸ ਪੁਸਤਕ ਉਪਰ ਸਾਗਰ ਸੂਦ ਸੰਜੈ, ਸੰਨੀ ਗੁਪਤਾ ( ਮੁਖ ਅਧਿਆਪਕਾ), ਇੰਜੀ. ਪੱਲਵੀ ਗੁਪਤਾ ਅਤੇ ਬਲਜੀਤ ਸਿੰਘ ਬੁੱਤ—ਤਰਾਸ਼ ਆਦਿ ਚਰਚਾ ਕਰਨਗੇ।ਸਮਾਗਮ ਵਿਚ ਪੁੱਜੇ ਲੇਖਕ ਵੀ ਵੰਨ ਸੁਵੰਨੀਆਂ ਰਚਨਾਵਾਂ ਸੁਣਾਉਣਗੇ ਅਤੇ ਮਹਿਮਾਨਾਂ/ਲੇਖਕਾਂ ਦਾ ਸਨਮਾਨ ਵੀ ਕੀਤਾ ਜਾਵੇਗਾ।ਸਭਾ ਦੇ ਸਰਪ੍ਰਸਤ ਬਾਬੂ ਸਿੰਘ ਰੈਹਲ, ਸੁਖਦੇਵ ਸਿੰਘ ਸ਼ਾਂਤ, ਵਿੱਤ ਸਕੱਤਰ ਬਲਬੀਰ ਸਿੰਘ ਦਿਲਦਾਰ ਅਤੇ ਨਵਦੀਪ ਸਿੰਘ ਮੁੰਡੀ ਆਦਿ ਸਮੇਤ ਸਮੁੱਚੀ ਕਾਰਜਕਾਰਨੀ ਨੇ ਲੇਖਕਾਂ ਨੂੰ ਸਮਾਗਮ ਵਿਚ ਪੁੱਜਣ ਦੀ ਵਿਸ਼ੇਸ਼ ਤੌਰ ਤੇ ਪੁਰਜ਼ੋਰ ਅਪੀਲ ਕੀਤੀ ਹੈ।
                                                       ਦਵਿੰਦਰ ਪਟਿਆਲਵੀ
                                                      ਜਨਰਲ ਸਕੱਤਰ
RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments