Home ਪਟਿਆਲਾ ਅਪਡੇਟ  ਸਾਰੇ ਤਿਉਹਾਰ ਸਾਂਝੇ ਤੌਰ ‘ਤੇ ਮਨਾਉਣਾ ਪੰਜਾਬ ਦੀ ਪਹਿਚਾਣ: ਡਾ. ਬਲਬੀਰ ਸਿੰਘ:

 ਸਾਰੇ ਤਿਉਹਾਰ ਸਾਂਝੇ ਤੌਰ ‘ਤੇ ਮਨਾਉਣਾ ਪੰਜਾਬ ਦੀ ਪਹਿਚਾਣ: ਡਾ. ਬਲਬੀਰ ਸਿੰਘ:

0
ਈਦ ਮੌਕੇ ਡਾ. ਬਲਬੀਰ ਸਿੰਘ ਵੱਲੋਂ ਮੁਸਲਿਮ ਭਾਈਚਾਰੇ ਅਤੇ ਸਮੂਹ ਪੰਜਾਬੀਆਂ ਨੂੰ ਮੁਬਾਰਕਬਾਦ

ਪਟਿਆਲਾ 21 ਮਾਰਚ:(ਹਰਸ਼ਲੀਨ ਸਿੰਘ)

 ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪਟਿਆਲਾ ਦੇ ਵਿਕਾਸ ਨਗਰ ਦੀ ਮਸਜਿਦ ਵਿਖੇ ਈਦ ਦੇ ਪਵਿੱਤਰ ਮੌਕੇ ‘ਤੇ ਸ਼ਿਰਕਤ ਕਰਦੇ ਹੋਏ ਮੁਸਲਿਮ ਭਾਈਚਾਰੇ ਸਮੇਤ ਸਮੂਹ ਪੰਜਾਬ ਵਾਸੀਆਂ ਨੂੰ ਈਦ ਦੀਆਂ ਦਿਲੋਂ ਮੁਬਾਰਕਾਂ ਦਿੱਤੀਆਂ।
ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਸਾਂਝੀ ਵਿਰਾਸਤ ਅਤੇ ਭਾਈਚਾਰੇ ਦੀ ਮਿਸਾਲ ਹੈ, ਜਿੱਥੇ ਹਰ ਧਰਮ ਦੇ ਲੋਕ ਇਕੱਠੇ ਹੋ ਕੇ ਤਿਉਹਾਰ ਮਨਾਉਂਦੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹੀ ਏਕਤਾ ਅਤੇ ਪਿਆਰ ਸਾਡੇ ਸਮਾਜ ਦੀ ਸਭ ਤੋਂ ਵੱਡੀ ਤਾਕਤ ਹੈ।
 ਸਰਬੱਤ ਦੇ ਭਲੇ ਅਤੇ ਵਿਸ਼ਵ ਸ਼ਾਂਤੀ ਲਈ ਕੀਤੀ ਅਰਦਾਸ
ਡਾ. ਬਲਬੀਰ ਸਿੰਘ ਨੇ “ਸਰਬੱਤ ਦੇ ਭਲੇ” ਦੀ ਅਰਦਾਸ ਕਰਦਿਆਂ ਦੇਸ਼ ਅਤੇ ਦੁਨੀਆ ਵਿੱਚ ਅਮਨ-ਚੈਨ ਬਣੇ ਰਹਿਣ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਵਿਸ਼ਵ ਸ਼ਾਂਤੀ ਦੀ ਸਭ ਤੋਂ ਵੱਧ ਲੋੜ ਹੈ ਅਤੇ ਜਿੱਥੇ ਵੀ ਦੇਸ਼ਾਂ ਵਿੱਚ ਟਕਰਾਅ ਚੱਲ ਰਹੇ ਹਨ, ਉਹ ਜਲਦ ਖਤਮ ਹੋਣ ਚਾਹੀਦੇ ਹਨ।
ਉਨ੍ਹਾਂ ਦੁਆ ਕੀਤੀ ਕਿ ਪਰਮਾਤਮਾ ਸਾਰੇ ਦੇਸ਼ਾਂ ਨੂੰ ਸਮਝ ਬਖ਼ਸ਼ੇ ਤਾਂ ਜੋ ਉਹ ਲੜਾਈ ਦੀ ਬਜਾਏ ਗੱਲਬਾਤ ਅਤੇ ਸਹਿਯੋਗ ਦਾ ਰਾਹ ਅਪਣਾਉਣ। ਉਨ੍ਹਾਂ ਕਿਹਾ ਕਿ ਗੱਲ – ਬਾਤ ਹੀ ਹਰ ਸਮੱਸਿਆ ਦਾ ਸਥਾਈ ਹੱਲ ਹੈ ਅਤੇ ਇਸ ਨਾਲ ਹੀ ਦੁਨੀਆ ਵਿੱਚ ਸਥਿਰਤਾ ਅਤੇ ਖੁਸ਼ਹਾਲੀ ਆ ਸਕਦੀ ਹੈ।

Exit mobile version