Homeਪਟਿਆਲਾ ਅਪਡੇਟਪਟਿਆਲਾ ਵਿੱਚ ਚੋਣ ਅਮਲੇ ਦੀ ਦੂਜੀ ਰਿਹਰਸਲ ਪੂਰੀ; ਡੀ.ਸੀ. ਨੇ ਦਿੱਤੇ ਸਖ਼ਤ...

ਪਟਿਆਲਾ ਵਿੱਚ ਚੋਣ ਅਮਲੇ ਦੀ ਦੂਜੀ ਰਿਹਰਸਲ ਪੂਰੀ; ਡੀ.ਸੀ. ਨੇ ਦਿੱਤੇ ਸਖ਼ਤ ਨਿਰਦੇਸ਼

ਚੋਣ ਪ੍ਰਕਿਰਿਆ ਦੇ ਹਰ ਪਹਲੂ ’ਤੇ ਦਿੱਤੀ ਵਿਸਥਾਰਪੂਰਵਕ ਸਿਖਲਾਈ

ਪਟਿਆਲਾ, 11 ਦਸੰਬਰ: (ਗੁਰਪ੍ਰੀਤ ਸਿੰਘ ) : ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਸ਼ਾਂਤੀਪੂਰਵਕ, ਨਿਰਪੱਖ ਅਤੇ ਨਿਰਵਿਘਨ ਢੰਗ ਨਾਲ ਸੰਪੰਨ ਕਰਵਾਉਣ ਲਈ ਅੱਜ ਪਟਿਆਲਾ ਵਿੱਚ ਚੋਣ ਅਮਲੇ ਦੀ ਦੂਜੀ ਅਤੇ ਬਹੁਤ ਮਹੱਤਵਪੂਰਣ ਰਿਹਰਸਲ ਕਰਵਾਈ ਗਈ। ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ ’ਤੇ ਚੱਲੀ ਇਸ ਰਿਹਰਸਲ ਦੌਰਾਨ ਚੋਣ ਅਧਿਕਾਰੀਆਂ ਨੇ ਪੋਲਿੰਗ ਪਾਰਟੀਆਂ ਨੂੰ ਚੋਣ ਪ੍ਰਕਿਰਿਆ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਇਆ।

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀ ਡਾ. ਪ੍ਰੀਤੀ ਯਾਦਵ ਨੇ ਰਿਹਰਸਲ ਦਾ ਜਾਇਜ਼ਾ ਲੈਂਦੇ ਹੋਏ ਦੱਸਿਆ ਕਿ ਸਾਰੀਆਂ ਪੋਲਿੰਗ ਪਾਰਟੀਆਂ 13 ਦਸੰਬਰ ਨੂੰ ਆਪਣੇ-ਆਪਣੇ ਪੋਲਿੰਗ ਸਟੇਸ਼ਨਾਂ ਲਈ ਰਵਾਨਾ ਕੀਤੀਆਂ ਜਾਣਗੀਆਂ ਅਤੇ ਇਸੇ ਦਿਨ ਇਨ੍ਹਾਂ ਨੂੰ ਪੋਲਿੰਗ ਬੂਥ ਅਲਾਟ ਕੀਤੇ ਜਾਣਗੇ। ਉਹਨਾਂ ਚੋਣ ਅਮਲੇ ਨੂੰ ਚਿਤਾਵਨੀ ਦਿੱਤੀ ਕਿ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ।

ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਦਮਨਜੀਤ ਸਿੰਘ ਮਾਨ ਨੇ ਦੱਸਿਆ ਕਿ ਚੋਣ ਅਮਲੇ ਨੂੰ ਜ਼ਿਲ੍ਹਾ ਪਰਿਸ਼ਦ ਲਈ ਪੀਲੇ ਅਤੇ ਬਲਾਕ ਸੰਮਤੀ ਲਈ ਚਿੱਟੇ ਰੰਗ ਦੇ ਬੈਲੇਟ ਪੇਪਰਾਂ ਬਾਰੇ ਵਿਸਥਾਰ ਵਿੱਚ ਸਿਖਲਾਈ ਦਿੱਤੀ ਗਈ। ਇਸ ਦੌਰਾਨ ਬੈਲੇਟ ਪੇਪਰਾਂ ਦੀ ਸੰਭਾਲ, ਬੈਲੇਟ ਬਕਸਿਆਂ ਦੀ ਸੀਲਿੰਗ ਅਤੇ ਵੋਟਾਂ ਦੀ ਸਹੀ ਐਂਟਰੀ ਬਾਰੇ ਵੀ ਵਿਸਥਾਰ ਨਾਲ ਦੱਸਿਆ ਗਿਆ।

ਰਿਟਰਨਿੰਗ ਅਧਿਕਾਰੀ ਨਮਨ ਮਾਰਕੰਨ, ਸਨੌਰ ਦੇ ਆਰ.ਓ. ਬਬਨਦੀਪ ਸਿੰਘ ਵਾਲੀਆ, ਅਤੇ ਭੁੱਨਰਹੇੜੀ ਦੇ ਆਰ.ਓ. ਨਵਦੀਪ ਕੁਮਾਰ ਨੇ ਐੱਸ.ਐੱਸ.ਟੀ. ਨਗਰ ਵਿੱਚ ਚੋਣ ਅਮਲੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੂਰੀ ਚੋਣ ਪ੍ਰਕਿਰਿਆ ਨੂੰ ਸੁਤੰਤਰ, ਨਿਰਪੱਖ ਅਤੇ ਨਿਰਵਿਘਨ ਬਣਾਉਣਾ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ

ਪਾਤੜਾਂ ਦੇ ਆਰ.ਓ. ਅਸ਼ੋਕ ਕੁਮਾਰ ਅਤੇ ਐਸ.ਡੀ.ਐਮ. ਸਮਾਣਾ ਰਿਚਾ ਗੋਇਲ ਨੇ ਦੱਸਿਆ ਕਿ ਚੋਣ ਅਮਲਾ ਉਤਸ਼ਾਹ ਨਾਲ ਰਿਹਰਸਲ ਵਿੱਚ ਹਾਜ਼ਰ ਹੋਇਆ ਅਤੇ ਆਪਣੀਆਂ ਜ਼ਿੰਮੇਵਾਰੀਆਂ ਬਰਾਬਰ ਸਮਝੀਆਂ।

ਐਸ.ਡੀ.ਐਮ. ਨਾਭਾ ਕੰਨੂ ਗਰਗ ਅਤੇ ਰਿਟਰਨਿੰਗ ਅਫ਼ਸਰ ਨਵਜੋਤ ਕੌਰ ਮਾਵੀ ਨੇ ਪ੍ਰੀਜਾਈਡਿੰਗ ਅਧਿਕਾਰੀਆਂ ਨੂੰ ਪ੍ਰੀਜਾਈਡਿੰਗ ਡਾਇਰੀ, ਚੈਕਲਿਸਟ, ਫਾਰਮਾਂ, ਸੀਲਾਂ, ਟੈਗਾਂ, ਪੋਲਿੰਗ ਏਜੰਟਾਂ ਦੇ ਦਸਤਖ਼ਤ, ਵੋਟ ਬਕਸਿਆਂ ਦੀ ਸੰਭਾਲ ਅਤੇ ਹੋਰ ਜ਼ਰੂਰੀ ਹਦਾਇਤਾਂ ਬਾਰੇ ਪੂਰੀ ਸਿਖਲਾਈ ਦਿੱਤੀ।

ਦੂਜੇ ਪਾਸੇ ਬਲਾਕ ਸੰਮਤੀ ਪਟਿਆਲਾ ਦੇ ਆਰ.ਓ. ਇੰਜ. ਵਨੀਤ ਸਿੰਗਲਾ, ਸ਼ੰਭੂ ਕਲਾਂ ਦੇ ਆਰ.ਓ. ਇੰਜ. ਗੁਰਸ਼ਰਨ ਸਿੰਘ ਵਿਰਕ, ਅਤੇ ਘਨੌਰ ਦੇ ਆਰ.ਓ. ਇੰਜ. ਧਰਮਵੀਰ ਕਮਲ ਨੇ ਅਧਿਕਾਰੀਆਂ ਨੂੰ ਹਰ ਦੋ ਘੰਟੇ ਬਾਅਦ ਰਿਪੋਰਟਿੰਗ ਅਤੇ ਸੈਕਟਰ ਅਫ਼ਸਰਾਂ ਨਾਲ ਸਮੇਂ-ਸਮੇਂ ’ਤੇ ਸੰਪਰਕ ਬਾਰੇ ਵੀ ਦੱਸਿਆ।

ਇਸ ਦੌਰਾਨ ਮਾਸਟਰ ਟ੍ਰੇਨਰਾਂ, ਸੁਪਰਵਾਈਜ਼ਰਾਂ ਅਤੇ ਚੋਣ ਅਮਲੇ ਦੇ ਵੱਡੇ ਹਿੱਸੇ ਨੇ ਰਿਹਰਸਲ ਵਿੱਚ ਭਾਗ ਲਿਆ।

ਦੇਸ਼ ਵਿਦੇਸ਼ ਦੀਆਂ ਪੰਜਾਬੀ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਵੈੱਬਸਾਈਟ https://shaheedeazamnews.com ਨਾਲ ਜੁੜੋ ਅਤੇ ਵੀਡੀਓਜ਼ ਲਈ ਸਾਡੇ youtube.com/@ShaheedeAzamnews Subscribe ਕਰੋ, ਖਬਰਾਂ/ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 9814632807

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments