Home ਪੰਜਾਬ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ‘ਚ ਆਮ ਆਦਮੀ ਪਾਰਟੀ ਵੱਡੀ ਲੀਡ...

ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ‘ਚ ਆਮ ਆਦਮੀ ਪਾਰਟੀ ਵੱਡੀ ਲੀਡ ਨਾਲ ਜਿੱਤੇਗੀ: ਦਲਵੀਰ ਸਿੰਘ ਢਿੱਲੋਂ

0

ਬਲਾਕ ਸ਼ੇਰਪੁਰ ‘ਚ ਚੇਅਰਮੈਨ ਢਿੱਲੋਂ ਵੱਲੋਂ ਆਪ ਉਮੀਦਵਾਰਾਂ ਦੇ ਹੱਕ ‘ਚ ਚੋਣ ਪ੍ਰਚਾਰ ਤੇ ਲੋਕਾਂ ਤੋਂ ਮਿਲਿਆ ਭਰਪੂਰ ਸਮਰਥਨ

ਸ਼ੇਰਪੁਰ/ਸੰਗਰੂਰ, 10 ਦਸੰਬਰ (ਜਤਿੰਦਰ ਗਰਗ): ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਡੀ ਬਢਤ ਨਾਲ ਜਿੱਤ ਦਰਜ ਕਰੇਗੀ। ਸ਼ੇਰਪੁਰ ਬਲਾਕ ਵਿੱਚ ਉਮੀਦਵਾਰ ਸਰਬਜੀਤ ਕੌਰ ਬਾਜਵਾ ਅਤੇ ਜਗਰੂਪ ਸਿੰਘ ਬਾਦਸ਼ਾਹਪੁਰ ਦੇ ਹੱਕ ਵਿੱਚ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਸੰਬੋਧਤ ਕਰਦਿਆਂ ਇਹ ਦਾਅਵਾ ਕੀਤਾ।

ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ—ਚੇਅਰਮੈਨ ਢਿੱਲੋਂ

ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਕਰੀਬ ਚਾਰ ਸਾਲਾਂ ਵਿੱਚ ਪੈਂਡੂ ਖੇਤਰਾਂ ਵਿੱਚ ਵਿਕਾਸ ਦੇ ਨਵੇਂ ਮਾਪਦੰਡ ਸਥਾਪਤ ਕੀਤੇ ਹਨ। ਪਿੰਡਾਂ ਵਿੱਚ ਸ਼ਹਿਰਾਂ ਵਰਗੀਆਂ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨਾ ਸਰਕਾਰ ਦੀ ਪ੍ਰਾਇਰਟੀ ਰਹੀ ਹੈ। ਧੂਰੀ ਹਲਕੇ ਲਈ ਕੀਤੇ ਕੰਮਾਂ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਇਸਨੂੰ ਨਮੂਨੇ ਵਾਲਾ ਹਲਕਾ ਬਣਾਉਣ ਲਈ ਸਰਕਾਰ ਵੱਲੋਂ ਖ਼ਾਸ ਤਵੱਜੋ ਦਿੱਤੀ ਜਾ ਰਹੀ ਹੈ।

ਚੋਣਾਂ ਵਿਕਾਸ ਦੇ ਏਜੰਡੇ ’ਤੇ—ਵੱਡੇ ਫਰਕ ਨਾਲ ਜਿੱਤ ਦਾ ਦਾਅਵਾ

ਚੇਅਰਮੈਨ ਢਿੱਲੋਂ ਨੇ ਵੱਖ-ਵੱਖ ਪਿੰਡਾਂ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਇਨ੍ਹਾਂ ਚੋਣਾਂ ਨੂੰ ਵਿਕਾਸ ਦੇ ਮੁੱਦੇ ’ਤੇ ਲੜ ਰਹੀ ਹੈ।
ਉਨ੍ਹਾਂ ਕਿਹਾ, ਲੋਕਾਂ ਵੱਲੋਂ ਮਿਲ ਰਿਹਾ ਵੱਡਾ ਸਮਰਥਨ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਆਪ ਇਹ ਚੋਣਾਂ ਵੱਡੀ ਲੀਡ ਨਾਲ ਜਿੱਤੇਗੀ।”

ਪਿੰਡਾਂ ਦੇ ਚਹੁੰ-ਮੁੱਖੀ ਵਿਕਾਸ ਲਈ ਵੱਡੇ ਕਦਮ

ਢਿੱਲੋਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਪਿੰਡਾਂ ਵਿੱਚ ਚਹੁੰ-ਮੁੱਖੀ ਵਿਕਾਸ ਹੋ ਰਿਹਾ ਹੈ।

  • ਨਹਿਰੀ ਪਾਣੀ ਪੁਜਾਉਣ ਲਈ ਵੱਡੇ ਪ੍ਰੋਜੈਕਟ
  • ਪਾਣੀ ਦੇ ਡਿੱਗਦੇ ਪੱਧਰ ਨੂੰ ਰੋਕਣ ਲਈ ਯਤਨ
  • ਸੜਕਾਂ ਦੀ ਮੁਰੰਮਤ ਅਤੇ ਨਵੀ ਸੜਕਾਂ ਦਾ ਨਿਰਮਾਣ
  • ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਵੱਡੇ ਫੰਡ ਜਾਰੀ

ਉਨ੍ਹਾਂ ਕਿਹਾ ਕਿ ਵੋਟਰ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਹੀ ਚੋਣਾਂ ਵਿੱਚ ਆਪਣਾ ਹੱਕ ਵਰਤਣ।

ਵੱਡੀ ਗਿਣਤੀ ਵਿੱਚ ਲੋਕਾਂ ਨੇ ਦਿੱਤਾ ਸਹਿਯੋਗ

ਪ੍ਰਚਾਰ ਦੌਰਾਨ ਪਿੰਡਾਂ ਦੇ ਵੱਖ-ਵੱਖ ਸਰਪੰਚ, ਪੰਚ, ਆਪ ਕਾਰਜਕੁੰਮੀਆਂ ਅਤੇ ਪਿੰਡ ਵਾਸੀਆਂ ਨੇ ਚੇਅਰਮੈਨ ਢਿੱਲੋਂ ਦਾ ਸਵਾਗਤ ਕੀਤਾ।

ਇਸ ਮੌਕੇ ਚੇਅਰਮੈਨ ਰਾਜਵਿੰਦਰ ਸਿੰਘ, ਸਰਪੰਚ ਜਸਵੰਤ ਸਿੰਘ ਬਾਦਸ਼ਾਹਪੁਰ, ਭੀਮ ਸਿੰਘ ਸਲੇਮਪੁਰ, ਕੁਲਦੀਪ ਸਿੰਘ ਦੀਦਾਰਗੜ੍ਹ, ਗਗਨਦੀਪ ਸਿੰਘ ਘਾਨੌਰੀ ਖ਼ੁਰਦ, ਰਣਜੀਤ ਸਿੰਘ, ਗੁਰਧਿਆਨ ਸਿੰਘ, ਜੱਗਾ ਬਾਦਸ਼ਾਹਪੁਰ ਸਮੇਤ ਵੱਡੀ ਗਿਣਤੀ ਵਿੱਚ ਆਪ ਵਲੰਟੀਅਰ ਤੇ ਲੋਕ ਮੌਜੂਦ ਸਨ।

Exit mobile version