Home ਪਟਿਆਲਾ ਅਪਡੇਟ ਪਟਿਆਲੇ ਸ਼ਹਿਰ ਦੇ ਵਿੱਚ ਹੋਰ 3 ਕੰਪੈਕਟਰ ਜਲਦੀ ਹੋਣਗੇ ਸ਼ੁਰੂ – ਮੇਅਰ

ਪਟਿਆਲੇ ਸ਼ਹਿਰ ਦੇ ਵਿੱਚ ਹੋਰ 3 ਕੰਪੈਕਟਰ ਜਲਦੀ ਹੋਣਗੇ ਸ਼ੁਰੂ – ਮੇਅਰ

0
– ਨਗਰ ਨਿਗਮ ਵੱਲੋਂ ਕੂੜਾ ਪ੍ਰਬੰਧਨ ਲਈ ਕੰਪੈਕਟਰ ਦੀ ਵਰਤੋਂ ਨਾਲ ਸਫਾਈ ਪ੍ਰਣਾਲੀ ਹੋਵੇਗੀ ਹੋਰ ਮਜ਼ਬੂਤ- ਮੇਅਰ

ਪਟਿਆਲਾ, 8 ਦਸੰਬਰ (ਛਤਰਪਾਲ ਸਿੰਘ ) : ਮੇਅਰ ਨੇ ਹਾਲ ‘ਚ ਹੀ ਲੱਗੇ ਕੰਪੈਕਟਰ ਦੀ ਚੈਕਿੰਗ ਦੌਰਾਨ ਕਿਹਾ ਕਿ ਕੂੜਾ ਮੁਕਤ ਸ਼ਹਿਰ ਬਣਾਉਣ ਲਈ ਜਲਦ ਹੋਰ 3 ਕੰਪੈਕਟਰ ਚਲਾਏ ਜਾਣਗੇ।  ਦੱਸ ਦੇਈਏ ਕਿ ਨਗਰ ਨਿਗਮ ਪਟਿਆਲਾ ਨੇ ਕੂੜਾ-ਕਰਕਟ ਦੇ ਸੰਘਣੀਕਰਨ ਅਤੇ ਬਿਹਤਰ ਨਿਪਟਾਰੇ ਲਈ ਕੰਪੈਕਟਰ ਵਾਹਨਾਂ ਦੀ ਵਰਤੋਂ ਨੂੰ ਤੇਜ਼ ਕੀਤਾ ਹੈ। ਇਹ ਆਧੁਨਿਕ ਤਰੀਕਾ ਨਾ ਸਿਰਫ਼ ਕੂੜੇ ਦੀ ਮਾਤਰਾ ਘਟਾਉਂਦਾ ਹੈ, ਬਲਕਿ ਕੂੜਾ ਢੋਣ ਦੇ ਖਰਚੇ ਅਤੇ ਸਮੇਂ ਦੀ ਵੀ ਬਚਤ ਕਰਦਾ ਹੈ। ਇਸ ਮੌਕੇ ਇਸ ਮੌਕੇ ਨਿਗਮ ਅਧਿਕਾਰੀ ਐਸ ਈ ਜੇ ਪੀ ਸਿੰਘ, ਐਸ ਡੀ ਓ ਮਨੀਸ਼, ਹੈਲਥ ਅਫਸਰ ਡਾ ਨਵਿੰਦਰ ਤੋਂ ਇਲਾਵਾ ਹੋਰ ਕਰਮਚਾਰੀ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ.

ਮੇਅਰ ਕੁੰਦਨ ਗੋਗੀਆ ਨੇ ਗੱਲਬਾਤ ਦੌਰਾਨ ਦੱਸਿਆ ਕਿ ਕੰਪੈਕਟਰ ਇੱਕ ਖਾਸ ਕਿਸਮ ਦੇ ਵਾਹਨ ਦੀ ਕਪੈਸਟੀ 7 ਤੋਂ 8 ਟਨ ਦੀ ਹੁੰਦੀ ਹੈ ਜਿਸ ਵਿੱਚ ਹਾਈਡ੍ਰੌਲਿਕ ਸਿਸਟਮ ਲੱਗਾ ਹੁੰਦਾ ਹੈ। ਕੂੜਾ ਪਹਿਲਾਂ ਇਸਦੇ ਪਿੱਛਲੇ ਹਿੱਸੇ ਵਿੱਚ ਹੌਪਰ ਨਾਮਕ ਡੱਬੇ ਵਿੱਚ ਪਾਇਆ ਜਾਂਦਾ ਹੈ, ਜਿਸ ਤੋਂ ਬਾਅਦ ਹਾਈਡ੍ਰੌਲਿਕ ਪਲੇਟ ਇਸ ਨੂੰ ਦਬਾ ਕੇ ਸੰਘਣਾ ਕਰਦੀ ਹੈ। ਦਬਾਅ ਨਾਲ ਕੂੜੇ ਵਿੱਚੋਂ ਹਵਾ ਅਤੇ ਵੱਧ ਪਾਣੀ ਨਿਕਲ ਜਾਂਦਾ ਹੈ, ਜਿਸ ਨਾਲ ਕੂੜੇ ਦੀ ਮਾਤਰਾ ਕਾਫ਼ੀ ਘਟ ਜਾਂਦੀ ਹੈ ਅਤੇ ਇੱਕ ਹੀ ਵਾਹਨ ਵਿੱਚ ਵੱਧ ਕੂੜਾ ਭਰ ਸਕਣ ਦੀ ਸਮਰੱਥਾ ਵਧ ਜਾਂਦੀ ਹੈ। ਪੂਰਾ ਵਾਹਨ ਭਰ ਜਾਣ ਤੋਂ ਬਾਅਦ ਇਸ ਨੂੰ ਡੰਪਿੰਗ ਗਰਾਊਂਡ ਜਾਂ ਵੇਸਟ ਪ੍ਰੋਸੈਸਿੰਗ ਪਲਾਂਟ ਭੇਜਿਆ ਜਾਂਦਾ ਹੈ।

ਮੇਅਰ ਨੇ ਕਿਹਾ ਕਿ ਇਸ ਨਾਲ ਸੜਕਾਂ ’ਤੇ ਫੈਲਦੇ ਕੂੜੇ ਤੋਂ ਰੋਕਥਾਮ ਹੋਵੇਗੀ ਅਤੇ ਡ੍ਰੇਨ ਚੌਕ ਹੋਣ ਵਾਲੀਆਂ ਸਮੱਸਿਆਵਾਂ ਵੀ ਘੱਟਣਗੀਆਂ। ਮੇਅਰ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਪਟਿਆਲਾ ਨੂੰ ਸਵੱਛ ਅਤੇ ਸੁੰਦਰ ਬਣਾਉਣ ਦੇ ਯਤਨ ਹੋਰ ਤੇਜ਼ੀ ਨਾਲ ਅੱਗੇ ਵਧਣਗੇ।

ਫੋਟੋ — ਕੰਪੈਕਟਰ ਦੀ ਚੈਕਿੰਗ ਦੌਰਾਨ ਮੌਕੇ ਮੇਅਰ ਅਤੇ ਨਿਗਮ ਅਧਿਕਾਰੀ

Exit mobile version