ਵਿਦਿਆਰਥੀਆਂ ਨੇ ਪ੍ਰਦਰਸ਼ਿਤ ਕੀਤੀ ਆਪਣੀ ਪ੍ਰਤਿਭਾ ਤੇ ਰਚਨਾਤਮਕਤਾ
ਪਟਿਆਲਾ, 13 ਨਵੰਬਰ ਜਗਜੀਤ ਸਿੰਘ : ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਪੋਸਟ-ਗ੍ਰੈਜੂਏਟ ਕਾਮਰਸ ਵਿਭਾਗ ਵੱਲੋਂ ਦੋ ਰੋਜ਼ਾ ਕਾਮਰਸ ਫੈਸਟ-2025 ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਸਮਾਰੋਹ ਦਾ ਮੁੱਖ ਉਦੇਸ਼ ਵਪਾਰ ਅਤੇ ਬਿਜ਼ਨਸ ਦੇ ਖੇਤਰ ਵਿੱਚ ਹੋ ਰਹੀਆਂ ਨਵੀਨਤਾਵਾਂ ਤੇ ਤਬਦੀਲੀਆਂ ਨੂੰ ਉਜਾਗਰ ਕਰਨਾ ਅਤੇ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ, ਹੁਨਰ ਤੇ ਸੰਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਪਲੇਟਫਾਰਮ ਪ੍ਰਦਾਨ ਕਰਨਾ ਸੀ।
ਫੈਸਟ ਦੌਰਾਨ ਵਿਦਿਆਰਥੀਆਂ ਨੇ ਸਕੀਮ ਵਿਦ ਥੀਮ, ਡਰੀਮਸ ਆਨ ਕੈਨਵਸ, ਡੇਅਰ ਫਾਰ ਲਾਈਕਸ, ਮਿਕਸ ਐਂਡ ਮੈਚ, ਡਾਂਸ ਮੇਨੀਆ, ਸਿੰਗਿੰਗ, ਐਡ-ਮੈਡ ਸ਼ੋਅ, ਡਾਕੂਮੈਂਟਰੀ ਫਿਲਮ ਮੇਕਿੰਗ ਆਦਿ ਮੁਕਾਬਲਿਆਂ ਵਿੱਚ ਉਤਸ਼ਾਹ ਨਾਲ ਭਾਗ ਲਿਆ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਅਜੇ ਅਲੀਪੁਰ, ਚਾਰਟਰਡ ਅਕਾਊਂਟੈਂਟ ਅਤੇ ਸ੍ਰੀ ਕਾਲੀ ਮਾਤਾ ਮੰਦਰ ਐਡਵਾਇਜ਼ਰੀ ਕਮੇਟੀ ਦੇ ਮੈਂਬਰ ਨੇ ਸ਼ਿਰਕਤ ਕੀਤੀ। ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਜਾਣਕਾਰੀ ਤਕਨਾਲੋਜੀ ਦੇ ਯੁੱਗ ਅਤੇ ਗਲੋਬਲ ਬਾਜ਼ਾਰਾਂ ਵਿੱਚ ਵਪਾਰ ਦੀ ਵਧਦੀ ਮਹੱਤਤਾ ‘ਤੇ ਵਿਚਾਰ ਸਾਂਝੇ ਕੀਤੇ। ਅਜੇ ਅਲੀਪੁਰ ਨੇ ਕਿਹਾ ਕਿ ਵਣਜ ਅਤੇ ਵਪਾਰ ਸਾਡੀ ਆਰਥਿਕ ਦੁਨੀਆ ਦਾ ਮੁੱਖ ਆਧਾਰ ਹਨ। ਵਿਭਾਗ ਮੁਖੀ ਪ੍ਰੋ. ਪਰਮਿੰਦਰ ਕੌਰ ਨੇ ਕਿਹਾ ਕਿ ਪ੍ਰੋਗਰਾਮ ਨੇ ਵਿਦਿਆਰਥੀਆਂ ਨੂੰ ਆਪਣੀ ਰਚਨਾਤਮਕਤਾ ਤੇ ਪ੍ਰਤਿਭਾ ਦਿਖਾਉਣ ਲਈ ਬੇਹਤਰੀਨ ਮੌਕਾ ਦਿੱਤਾ ਹੈ।
ਫੈਸਟ ਦੌਰਾਨ ਹੋਏ ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਰਹੇ:
- ਪੇਂਟਿੰਗ ਅਤੇ ਪੋਸਟਰ ਮੇਕਿੰਗ: ਸੁਖਵਿੰਦਰ ਕੌਰ ਪਹਿਲੇ ਤੇ ਨਰਿੰਦਰ ਸਿੰਘ ਦੂਜੇ ਸਥਾਨ ‘ਤੇ ਰਹੇ।
- ਮਿਕਸ ਐਂਡ ਮੈਚ (ਕੋਲਾਜ ਮੇਕਿੰਗ): ਪਾਰੁਲ ਪਹਿਲੇ ਤੇ ਭਵਿਕ ਗਰਗ ਦੂਜੇ ਸਥਾਨ ‘ਤੇ।
- ਲੇਖ ਲਿਖਣ ਮੁਕਾਬਲਾ: ਮੁਕਤੀ ਪਹਿਲੇ ਤੇ ਹਰਜੀਤ ਕੌਰ ਦੂਜੇ ਸਥਾਨ ‘ਤੇ।
- ਸਲੋਗਨ ਲਿਖਣ: ਦਿਵਿਆ ਕੁਮਾਰ ਪਹਿਲੀ ਤੇ ਮੁਸਕਾਨ ਦੂਜੀ।
- ਡਾਕੂਮੈਂਟਰੀ ਫਿਲਮ ਮੇਕਿੰਗ: ਗੁਰਾਂਸ਼ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਅਰਪਿਤ ਕਾਂਸਲ, ਵਿਸ਼ਵ ਗੋਇਲ ਤੇ ਅਮਨ ਗੋਇਲ ਨੇ ਸਾਂਝੇ ਤੌਰ ‘ਤੇ ਦੂਜਾ ਸਥਾਨ ਪ੍ਰਾਪਤ ਕੀਤਾ।
- ਐਡ-ਮੈਡ ਸ਼ੋਅ: ‘ਕਾਲਾ ਕੋਬਰਾ ਰਿਟਰਨ’ ਟੀਮ ਨੇ ਪਹਿਲਾ ਤੇ ‘ਬਾਬੂ ਕੇ ਬਾਬੂ’ ਨੇ ਦੂਜਾ ਸਥਾਨ ਹਾਸਲ ਕੀਤਾ।
- ਸੋਲੋ ਡਾਂਸ: ਜੋਤੀ ਮਿੱਤਲ ਅਤੇ ਹਰਸ਼ਿਤਾ ਬਜਾਜ ਪਹਿਲੇ ਸਥਾਨ ਤੇ, ਤਨਵੀ ਖੰਨਾ ਅਤੇ ਨੀਰਜ ਸ਼ਰਮਾ ਦੂਜੇ ਸਥਾਨ ‘ਤੇ ਰਹੇ।
- ਗਰੁੱਪ ਡਾਂਸ: ਹਰਸਿਮਰਨਪ੍ਰੀਤ ਕੌਰ, ਗਗਨਦੀਪ ਕੌਰ, ਮਨਵੀਰ ਕੌਰ ਅਤੇ ਮਿਲਨਜੋਤ ਕੌਰ ਦੀ ਟੀਮ ਨੇ ਪਹਿਲਾ ਸਥਾਨ, ਜਦਕਿ ਹਰਸ਼ੀ, ਨੈਨਸੀ ਅਤੇ ਵੈਸ਼ਨਵੀ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਇਸ ਸਮਾਰੋਹ ਦੇ ਸਫਲ ਆਯੋਜਨ ਲਈ ਡਾ. ਦੀਪਿਕਾ ਸਿੰਗਲਾ, ਡਾ. ਅਮਨਦੀਪ, ਡਾ. ਗਗਨਦੀਪ ਕੌਰ, ਡਾ. ਗੌਰਵ ਗੁਪਤਾ, ਪ੍ਰੋ. ਪਰਮਜੀਤ ਕੌਰ, ਪ੍ਰੋ. ਹਰਸਿਮਰਨ ਕੌਰ ਅਤੇ ਪ੍ਰੋ. ਦੀਕਸ਼ਾ ਸਮੇਤ ਪੂਰੇ ਕਾਮਰਸ ਵਿਭਾਗ ਦੀ ਟੀਮ ਨੇ ਮਹੱਤਵਪੂਰਨ ਯੋਗਦਾਨ ਪਾਇਆ।
