Home ਪਟਿਆਲਾ ਅਪਡੇਟ ਪਟਿਆਲਾ ਨੂੰ ਮਿਲੀ ਨਵੀਂ ਸੜਕ ਦੀ ਸੌਗ਼ਾਤ, ਸਿਹਤ ਮੰਤਰੀ ਡਾ. ਬਲਬੀਰ ਸਿੰਘ...

ਪਟਿਆਲਾ ਨੂੰ ਮਿਲੀ ਨਵੀਂ ਸੜਕ ਦੀ ਸੌਗ਼ਾਤ, ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕੀਤਾ ਉਦਘਾਟਨ

0

ਪਟਿਆਲਾ, 11 ਨਵੰਬਰ (ਛਤਰਪਾਲ ਸਿੰਘ): ਪਟਿਆਲਾ ਵਾਸੀਆਂ ਲਈ ਵੱਡੀ ਸੌਗ਼ਾਤ ਦੇ ਤੌਰ ’ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਯੂਨੀਵਰਸਿਟੀ ਨਾਲ ਲੱਗਦੀ ਸਾਧੂ ਬੇਲਾ ਸੜਕ ਦਾ ਉਦਘਾਟਨ ਕੀਤਾ। ਇਸ ਸੜਕ ਦੇ ਬਣਨ ਨਾਲ ਅਰਬਨ ਅਸਟੇਟ ਖੇਤਰ ਦੇ ਨਿਵਾਸੀਆਂ ਅਤੇ ਪੰਜਾਬੀ ਯੂਨੀਵਰਸਿਟੀ ਆਉਣ-ਜਾਣ ਵਾਲਿਆਂ ਨੂੰ ਵੱਡੀ ਸਹੂਲਤ ਮਿਲੇਗੀ।

ਇਸ ਮੌਕੇ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਸੜਕ ਪਹਿਲਾਂ ਇਲੈਕਸ਼ਨ ਤੋਂ ਪਹਿਲਾਂ ਬਣਾਈ ਗਈ ਸੀ ਪਰ ਕੁਝ ਸਮੇਂ ਵਿੱਚ ਹੀ ਟੁੱਟ ਗਈ ਸੀ। ਹੁਣ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਟੀਚੇ ਅਨੁਸਾਰ ਇਸ ਸੜਕ ਦਾ ਪੂਰੀ 5 ਸਾਲ ਦੀ ਗਰੰਟੀ ਨਾਲ ਦੁਬਾਰਾ ਨਿਰਮਾਣ ਕੀਤਾ ਗਿਆ ਹੈ

ਉਨ੍ਹਾਂ ਕਿਹਾ ਕਿ ਸਰਕਾਰ ਸ਼ਹਿਰੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਪਟਿਆਲਾ ਦੇ ਵਿਕਾਸ ਨੂੰ ਤੇਜ਼ ਗਤੀ ਨਾਲ ਅੱਗੇ ਵਧਾਉਣ ਲਈ ਵਚਨਬੱਧ ਹੈ।

Click Here:

https://youtube.com/shorts/Fy4EyzZFW2I?si=hPXQCw9vlZwHnMy5

Exit mobile version