Home Hukamnama Akali Baba phoola Singh Ji ਸਲੋਕੁ ਮਃ ੩ ॥ ਅੰਗ 647—48 ਮਿਤੀ 2 ਨਵੰਬਰ, 2025 ਐਤਵਾਰ (16...

ਸਲੋਕੁ ਮਃ ੩ ॥ ਅੰਗ 647—48 ਮਿਤੀ 2 ਨਵੰਬਰ, 2025 ਐਤਵਾਰ (16 ਕੱਤਕ)

0

ਸਲੋਕੁ ਮਃ ੩ ॥
ਸਲੋਕ ਤੀਜੀ ਪਾਤਿਸ਼ਾਹੀ।

ਹਸਤੀ ਸਿਰਿ ਜਿਉ ਅੰਕਸੁ ਹੈ ਅਹਰਣਿ ਜਿਉ ਸਿਰੁ ਦੇਇ ॥

ਮਨੁ ਤਨੁ ਆਗੈ ਰਾਖਿ ਕੈ ਊਭੀ ਸੇਵ ਕਰੇਇ ॥

ਇਉ ਗੁਰਮੁਖਿ ਆਪੁ ਨਿਵਾਰੀਐ ਸਭੁ ਰਾਜੁ ਸ੍ਰਿਸਟਿ ਕਾ ਲੇਇ ॥

ਨਾਨਕ ਗੁਰਮੁਖਿ ਬੁਝੀਐ ਜਾ ਆਪੇ ਨਦਰਿ ਕਰੇਇ ॥੧॥

 

  • ਜਿਸ ਤਰ੍ਹਾਂ ਹਾਥੀ ਕੁੰਡੇ ਹੇਠ ਸਿਰ ਦਿੰਦਾ ਹੈ। ਜਿਸ ਤਰ੍ਹਾਂ ਅਹਿਰਣ ਹਥੌੜੇ ਮੂਹਰੇ ਆਪਣੇ ਆਪ ਨੂੰ ਭੇਟ ਕਰ ਦਿੰਦੀ ਹੈ।
  • ਏਸੇ ਤਰ੍ਹਾਂ ਤੂੰ ਆਪਣੀ ਆਤਮਾ ਤੇ ਦੇਹ ਗੁਰਾਂ ਮੂਹਰੇ ਧਰ ਦੇ, ਅਤੇ ਸਦਾ ਖੜਾ ਹੋ ਉਨ੍ਹਾਂ ਦੀ ਚਾਕਰੀ ਕਮਾ।
  • ਇਸ ਤਰੀਕੇ ਨਾਲ ਆਪਣੀ ਸਵੈ-ਹੰਗਤਾ ਨੂੰ ਮੇਟ ਕੇ ਗੁਰੂ-ਅਨੁਸਾਰੀ ਸਾਰੇ ਸੰਸਾਰ ਦੀ ਪਾਤਿਸ਼ਾਹੀ ਪ੍ਰਾਪਤ ਕਰ ਲੈਂਦਾ ਹੈ।
  • ਨਾਨਕ, ਜਦੋਂ ਸੁਆਮੀ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ, ਕੇਵਲ ਤਦ ਹੀ ਬੰਦਾ ਗੁਰਾਂ ਦੇ ਰਾਹੀਂ ਇਸ (ਭੇਤ) ਨੂੰ ਸਮਝਦਾ ਹੈ।

 

salok mehlaa 3.

  • Shalok, Third Mehl:

hastee sir ji-o ankas hai ahran ji-o sir day-ay.

man tan aagai raakh kai oobhee sayv karay-i.

i-o gurmukh aap nivaaree-ai sabh raaj sarisat kaa lay-ay.

naanak gurmukh bujhee-ai jaa aapay nadar karay-i. ||1||

  • The elephant offers its head to the reins, and the anvil offers itself to the hammer;
  • just so, we offer our minds and bodies to our Guru; we stand before Him, and serve Him.
  • This is how the Gurmukhs eliminate their self-conceit, and come to rule the whole world.

O Nanak, the Gurmukh understands, when the Lord casts His Glance of Grace. ||1||

Exit mobile version