Home Hukamnama Akali Baba phoola Singh Ji Hukumnama 6-3-2026 Shaheed Akali Baba Phula Singh (Ang 682)

Hukumnama 6-3-2026 Shaheed Akali Baba Phula Singh (Ang 682)

0

ਧਨਾਸਰੀ ਮਹਲਾ ੫ ॥

धनासरी महला ५ ॥

Dhanaasaree mahalaa 5 ||

धनासरी महला ५ ॥

Dhanaasaree, Fifth Mehl:

Guru Arjan Dev ji / Raag Dhanasri / / Guru Granth Sahib ji – Ang 682 (#29557)

ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ ॥

अउखी घड़ी न देखण देई अपना बिरदु समाले ॥

Aukhee gha(rr)ee na dekha(nn) deee apanaa biradu samaale ||

ਹੇ ਭਾਈ! (ਉਹ ਪ੍ਰਭੂ ਆਪਣੇ ਸੇਵਕ ਨੂੰ) ਕੋਈ ਦੁੱਖ ਦੇਣ ਵਾਲਾ ਸਮਾ ਨਹੀਂ ਵੇਖਣ ਦੇਂਦਾ, ਉਹ ਆਪਣਾ ਮੁੱਢ-ਕਦੀਮਾਂ ਦਾ (ਪਿਆਰ ਵਾਲਾ) ਸੁਭਾਉ ਸਦਾ ਚੇਤੇ ਰੱਖਦਾ ਹੈ ।

परमात्मा अपना विरद् याद रखता है और अपने दास को संकट काल की एक घड़ी भी देखने नहीं देता।

He does not let His devotees see the difficult times; this is His innate nature.

Guru Arjan Dev ji / Raag Dhanasri / / Guru Granth Sahib ji – Ang 682 (#29558)

ਹਾਥ ਦੇਇ ਰਾਖੈ ਅਪਨੇ ਕਉ ਸਾਸਿ ਸਾਸਿ ਪ੍ਰਤਿਪਾਲੇ ॥੧॥

हाथ देइ राखै अपने कउ सासि सासि प्रतिपाले ॥१॥

Haath dei raakhai apane kau saasi saasi prtipaale ||1||

ਪ੍ਰਭੂ ਆਪਣਾ ਹੱਥ ਦੇ ਕੇ ਆਪਣੇ ਸੇਵਕ ਦੀ ਰਾਖੀ ਕਰਦਾ ਹੈ, (ਸੇਵਕ ਨੂੰ ਉਸ ਦੇ) ਹਰੇਕ ਸਾਹ ਦੇ ਨਾਲ ਪਾਲਦਾ ਰਹਿੰਦਾ ਹੈ ॥੧॥

वह अपना हाथ देकर अपने दास की रक्षा करता है और श्वास -श्वास उसका पालन-पोषण करता है॥१॥

Giving His hand, He protects His devotee; with each and every breath, He cherishes him. ||1||

Guru Arjan Dev ji / Raag Dhanasri / / Guru Granth Sahib ji – Ang 682 (#29559)

ਪ੍ਰਭ ਸਿਉ ਲਾਗਿ ਰਹਿਓ ਮੇਰਾ ਚੀਤੁ ॥

प्रभ सिउ लागि रहिओ मेरा चीतु ॥

Prbh siu laagi rahio meraa cheetu ||

ਹੇ ਭਾਈ! ਮੇਰਾ ਮਨ (ਭੀ) ਉਸ ਪ੍ਰਭੂ ਨਾਲ ਜੁੜਿਆ ਰਹਿੰਦਾ ਹੈ,

मेरा चित प्रभु से ही लगा रहता है।

My consciousness remains attached to God.

Guru Arjan Dev ji / Raag Dhanasri / / Guru Granth Sahib ji – Ang 682 (#29560)

ਆਦਿ ਅੰਤਿ ਪ੍ਰਭੁ ਸਦਾ ਸਹਾਈ ਧੰਨੁ ਹਮਾਰਾ ਮੀਤੁ ॥ ਰਹਾਉ ॥

आदि अंति प्रभु सदा सहाई धंनु हमारा मीतु ॥ रहाउ ॥

Aadi antti prbhu sadaa sahaaee dhannu hamaaraa meetu || rahaau ||

ਜੋ ਸ਼ੁਰੂ ਤੋਂ ਅਖ਼ੀਰ ਤਕ ਸਦਾ ਹੀ ਮਦਦਗਾਰ ਬਣਿਆ ਰਹਿੰਦਾ ਹੈ । ਸਾਡਾ ਉਹ ਮਿੱਤਰ ਪ੍ਰਭੂ ਧੰਨ ਹੈ (ਉਸ ਦੀ ਸਦਾ

ਸਿਫ਼ਤਿ ਕਰਨੀ ਚਾਹੀਦੀ ਹੈ) ਰਹਾਉ ॥

मेरा मित्र प्रभु धन्य है, वह तो आदि से अंत तक सदैव ही मेरा सहायक बना रहता है॥रहाउ ॥

In the beginning, and in the end, God is always my helper and companion; blessed is my friend. || Pause ||

Guru Arjan Dev ji / Raag Dhanasri / / Guru Granth Sahib ji – Ang 682 (#29561)

ਮਨਿ ਬਿਲਾਸ ਭਏ ਸਾਹਿਬ ਕੇ ਅਚਰਜ ਦੇਖਿ ਬਡਾਈ ॥

मनि बिलास भए साहिब के अचरज देखि बडाई ॥

Mani bilaas bhae saahib ke acharaj dekhi badaaee ||

ਹੇ ਭਾਈ! ਮਾਲਕ-ਪ੍ਰਭੂ ਦੇ ਹੈਰਾਨ ਕਰਨ ਵਾਲੇ ਕੌਤਕ ਵੇਖ ਕੇ, ਉਸ ਦੀ ਵਡਿਆਈ ਵੇਖ ਕੇ, (ਸੇਵਕ ਦੇ) ਮਨ ਵਿਚ (ਭੀ) ਖ਼ੁਸ਼ੀਆਂ ਬਣੀਆਂ ਰਹਿੰਦੀਆਂ ਹਨ ।

मालिक की आश्चर्यजनक लीला एवं बड़ाई को देख कर मेरे मन में हर्षोल्लास उत्पन्न हो गया है।

My mind is delighted, gazing upon the marvelous, glorious greatness of the Lord and Master.

Guru Arjan Dev ji / Raag Dhanasri / / Guru Granth Sahib ji – Ang 682 (#29562)

ਹਰਿ ਸਿਮਰਿ ਸਿਮਰਿ ਆਨਦ ਕਰਿ ਨਾਨਕ ਪ੍ਰਭਿ ਪੂਰਨ ਪੈਜ ਰਖਾਈ ॥੨॥੧੫॥੪੬॥

हरि सिमरि सिमरि आनद करि नानक प्रभि पूरन पैज रखाई ॥२॥१५॥४६॥

Hari simari simari aanad kari naanak prbhi pooran paij rakhaaee ||2||15||46||

ਹੇ ਨਾਨਕ! ਤੂੰ ਭੀ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਕ ਆਨੰਦ ਮਾਣ । (ਜਿਸ ਭੀ ਮਨੁੱਖ ਨੇ ਸਿਮਰਨ ਕੀਤਾ) ਪ੍ਰਭੂ ਨੇ ਪੂਰੇ ਤੌਰ ਤੇ ਉਸ ਦੀ ਇੱਜ਼ਤ ਰੱਖ ਲਈ ॥੨॥੧੫॥੪੬॥

हे नानक ! प्रभु ने मेरी पूरी लाज-प्रतिष्ठा रख ली है, इसलिए परमेश्वर का नाम-स्मरण करके आनंद प्राप्त करो ॥ २॥ १५॥४६॥

Remembering, remembering the Lord in meditation, Nanak is in ecstasy; God, in His perfection, has protected and preserved his honor. ||2||15||46||

Exit mobile version