Home ਪਟਿਆਲਾ ਅਪਡੇਟ ਪਟਿਆਲਾ ’ਚ ਢਾਬੇ ਕਰਮਚਾਰੀ ਦੀ ਹੱਤਿਆ, ਇਲਾਕੇ ’ਚ ਦਹਿਸ਼ਤ

ਪਟਿਆਲਾ ’ਚ ਢਾਬੇ ਕਰਮਚਾਰੀ ਦੀ ਹੱਤਿਆ, ਇਲਾਕੇ ’ਚ ਦਹਿਸ਼ਤ

0

ਪਟਿਆਲਾ, (ਹਰਸ਼ਲੀਨ ਸਿੰਘ) : ਪਟਿਆਲਾ ਦੇ ਪੋਲੋ ਗਰਾਊਂਡ ਸਾਹਮਣੇ ਕੋਹਲੀ ਢਾਬੇ ਦੇ ਬਾਹਰ ਇੱਕ ਨੌਜਵਾਨ ਸੰਤੋਸ਼ ਯਾਦਵ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰ ਦਿੱਤੀ ਗਈ। ਸੰਤੋਸ਼ ਪਿਛਲੇ ਕਈ ਸਾਲਾਂ ਤੋਂ ਢਾਬੇ ’ਤੇ ਕੰਮ ਕਰ ਰਿਹਾ ਸੀ। ਪ੍ਰਤੱਖਦਰਸ਼ੀਆਂ ਅਨੁਸਾਰ, ਇੱਕ ਅਣਪਛਾਤਾ ਵਿਅਕਤੀ ਅਚਾਨਕ ਆਇਆ ਤੇ ਉਸ ’ਤੇ ਹਮਲਾ ਕਰਕੇ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਨੇੜਲੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦੀ ਹੀ ਕਾਤਲ ਦੀ ਪਛਾਣ ਕਰਕੇ ਗ੍ਰਿਫ਼ਤਾਰੀ ਕੀਤੀ ਜਾਵੇਗੀ।

Exit mobile version