ਜਲੰਧਰ : (ਜਗਦੇਵ ਰੰਚਨਾਂ) ਜਲੰਧਰ ਪੁਲਿਸ ਨੇ ਹਿਮਾਂਸ਼ੂ ਨਾਮਕ ਕੈਦੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੇ 2021 ਵਿੱਚ ਪੈਰੋਲ ’ਤੇ ਆ ਕੇ ਫਰਜ਼ੀ ਮੌਤ ਦਾ ਸਰਟੀਫਿਕੇਟ ਬਣਵਾ ਕੇ ਖੁਦ ਨੂੰ ਮਰਿਆ ਦਿਖਾ ਦਿੱਤਾ ਸੀ। 2018 ਦੇ ਪੋਕਸੋ ਅਤੇ ਜਬਰ ਜਨਾਹ ਕੇਸ ਵਿੱਚ ਉਮਰ ਕੈਦ ਕੱਟ ਰਿਹਾ ਹਿਮਾਂਸ਼ੂ ਸੂਰਾਨੁੱਸੀ ’ਚ ਆਪਣੀ ਭੂਆ ਕੋਲ ਨਵੇਂ ਨਾਂ ਰਾਕੇਸ਼ ਨਾਲ ਰਹਿ ਰਿਹਾ ਸੀ। ਗੁਪਤ ਸੂਚਨਾ ’ਤੇ ਪੁਲਿਸ ਨੇ ਛਾਪਾ ਮਾਰ ਕੇ ਉਸ ਨੂੰ ਕਾਬੂ ਕੀਤਾ। ਫਿੰਗਰਪ੍ਰਿੰਟ ਮੈਚ ਹੋਣ ’ਤੇ ਉਸ ਦੀ ਅਸਲੀ ਪਛਾਣ ਸਾਹਮਣੇ ਆ ਗਈ। ਪੁਲਿਸ ਨੇ ਉਸ ਨੂੰ ਤਿੰਨ ਦਿਨਾਂ ਦੇ ਰਿਮਾਂਡ ’ਤੇ ਲੈ ਕੇ ਹੋਰ ਜਾਂਚ ਸ਼ੁਰੂ ਕਰ ਦਿੱਤੀ ਹੈ।
