Home ਪਟਿਆਲਾ ਅਪਡੇਟ ਕੈਨੇਡਾ ਵਿਖੇ ਸੜਕ ਹਾਦਸੇ ਵਿੱਚ ਅਕਾਲ ਚਲਾਨਾ ਕਰ ਗਏ ਗੁਰਲਿਵਲੀਨ ਸਿੰਘ ਖਰਬੰਦਾ...

ਕੈਨੇਡਾ ਵਿਖੇ ਸੜਕ ਹਾਦਸੇ ਵਿੱਚ ਅਕਾਲ ਚਲਾਨਾ ਕਰ ਗਏ ਗੁਰਲਿਵਲੀਨ ਸਿੰਘ ਖਰਬੰਦਾ ਨਮਿਤ ਭੋਗ ਅਤੇ ਅਤਿੰਮ ਅਰਦਾਸ

0

ਪਟਿਆਲਾ : ਸ. ਪ੍ਰੀਤਮ ਸਿੰਘ ਹੋਤੀ ਮਰਦਾਨ ਵਾਲੇ ਜੋ ਸਾਰੀ ਉਮਰ ਸ਼ੇਰ—ਏ—ਪੰਜਾਬ ਕੱਪੜਾ ਮਾਰਕਿਟ ਵਿਖੇ ਕਾਰੋਬਾਰ ਦੇ ਨਾਲ—ਨਾਲ ਧਾਰਮਿਕ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਰਹੇ ਹਨ ਅਤੇ ਉਹਨਾਂ ਦੇ ਹੋਣਹਾਰ ਸਪੁੱਤਰ ਅਰਸ਼ਬੀਰ ਸਿੰਘ ਖਰਬੰਦਾ, ਹਰਬੀਰ ਸਿੰਘ ਖਰਬੰਦਾ, ਰਾਜਬੀਰ ਸਿੰਘ ਖਰਬੰਦਾ ਅਤੇ ਸੁਖਬੀਰ ਸਿੰਘ ਖਰਬੰਦਾ ਦੇ ਪਰਿਵਾਰ ਨੂੰ ਗੁਰਲਿਵਲੀਨ ਸਿੰਘ ਦੀ ਭਰ ਜਵਾਨੀ ਦੀ ਬੇਵਕਤੀ ਮੌਤ ਤੇ ਗਹਿਰਾ ਸਦਮਾ ਲੱਗਾ।

ਇਸ ਦੁੱਖ ਭਰੇ ਸਮੇਂ ਸ. ਜਸਵਿੰਦਰ ਪਾਲ ਸਿੰਘ ਚੱਢਾ, ਸਾਬਕਾ ਕੌਂਸਲਰ, ਬੀਬੀ ਜਸਤਿੰਦਰ ਕੌਰ ਚੱਢਾ, ਸਾਬਕਾ ਕੌਂਸਲਰ ਅਤੇ ਸਮੂਹ ਇਲਾਕਾ ਨਿਵਾਸੀਆਂ ਨੇ ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕਰਦੇ ਹੋਏ ਭਰੇ ਮਨ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਸਾਡੇ ਇਲਾਕੇ ਦੇ ਬੇਹੱਦ ਸ਼ਰੀਫ ਅਤੇ ਸੂਝਵਾਨ ਨੌਜਵਾਨ ਦੀ ਇਸ ਬੇਵਕਤੀ ਮੌਤ ਨਾਲ ਪੂਰੇ ਇਲਾਕੇ ਨੂੰ ਝਿੰਜੋੜ ਕੇ ਰੱਖ ਦਿੱਤਾ ਹੈ।

ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਮਿਤੀ 01—11—2025 ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮਾਲ ਰੋਡ, ਪਟਿਆਲਾ ਵਿਖੇ 12.15 ਤੋਂ 1.30 ਵਜੇ ਪਵੇਗਾ।

Exit mobile version