Home ਧਰਮ ਪਟਿਆਲਾ ਵਿਖੇ ਬ੍ਰਹਮ ਗਿਆਨੀ ਸੀਤਲ ਸਿੰਘ ਜੀ ਦਾ 21ਵਾਂ ਬਰਸੀ ਸਮਾਗਮ 13...

ਪਟਿਆਲਾ ਵਿਖੇ ਬ੍ਰਹਮ ਗਿਆਨੀ ਸੀਤਲ ਸਿੰਘ ਜੀ ਦਾ 21ਵਾਂ ਬਰਸੀ ਸਮਾਗਮ 13 ਜੂਨ ਤੋਂ

0

ਪਟਿਆਲਾ: 6 ਜੂਨ 2026 (ਛਤਰਪਾਲ ਸਿੰਘ) : ਗੁਰਦੁਆਰਾ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ, ਅਰਬਨ ਸਟੇਟ (ਫੇਸ-2), ਪਟਿਆਲਾ ਵਿਖੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਵਰੋਸਾਏ ਮਹਾਂਪੁਰਸ਼ ਬ੍ਰਹਮ ਗਿਆਨੀ ਸੀਤਲ ਸਿੰਘ ਜੀ ਦਾ 21ਵਾਂ ਸਾਲਾਨਾ ਬਰਸੀ ਸਮਾਗਮ 13 ਜੂਨ ਤੋਂ 15 ਜੂਨ 2026 ਤੱਕ ਬੜੀ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ।

ਪ੍ਰਬੰਧਕਾਂ ਨੇ ਦੱਸਿਆ ਕਿ ਬ੍ਰਹਮ ਗਿਆਨੀ ਸੀਤਲ ਸਿੰਘ ਜੀ ਉਹ ਮਹਾਨ ਰੂਹ ਸਨ, ਜਿਨ੍ਹਾਂ ‘ਤੇ ਸਤਿਗੁਰਾਂ ਨੇ ਅਪਾਰ ਮਿਹਰਾਮਤ ਕੀਤੀ ਅਤੇ ਉਨ੍ਹਾਂ ਦੇ ਯਤਨਾਂ ਸਦਕਾ ਹੀ ਇਸ ਇਤਿਹਾਸਕ ਅਸਥਾਨ (ਗੁਰਦੁਆਰਾ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ) ਦੀ ਸੇਵਾ ਸੰਭਾਲ ਉਜਾਗਰ ਹੋਈ। ਅੱਜ ਵੀ ਮਹਾਂਪੁਰਸ਼ਾਂ ਦੀ ਪਵਿੱਤਰ ਪ੍ਰੇਰਨਾ ਸਦਕਾ ਲੱਖਾਂ ਹੀ ਪ੍ਰਾਣੀ ਗੁਰੂ ਚਰਨਾਂ ਨਾਲ ਜੁੜ ਕੇ ਆਪਣਾ ਜੀਵਨ ਸਫਲ ਕਰ ਰਹੇ ਹਨ।

ਤਿੰਨ ਰੋਜ਼ਾ ਸਮਾਗਮਾਂ ਦੀ ਰੂਪਰੇਖਾ:

ਧਾਰਮਿਕ ਸਮਾਗਮਾਂ ਦੇ ਸ਼ਡਿਊਲ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰਾਂ ਨੇ ਦੱਸਿਆ ਕਿ:

  • 13 ਜੂਨ 2026 (ਦਿਨ ਸ਼ਨੀਵਾਰ): ਸਵੇਰੇ 11:00 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਆਰੰਭ ਕੀਤੇ ਜਾਣਗੇ।

  • 14 ਜੂਨ 2026 (ਦਿਨ ਐਤਵਾਰ): ਸਵੇਰੇ 10:00 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਮੱਧ ਦੀ ਅਰਦਾਸ ਹੋਵੇਗੀ।

  • 15 ਜੂਨ 2026 (ਦਿਨ ਸੋਮਵਾਰ): ਸਵੇਰੇ 10:00 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ (ਸੰਪੂਰਨਤਾ) ਪਾਏ ਜਾਣਗੇ।

ਭੋਗ ਉਪਰੰਤ ਵਿਸ਼ੇਸ਼ ਦੀਵਾਨ ਸਜਾਏ ਜਾਣਗੇ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ ਅਤੇ ਕਥਾਵਾਚਕ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰਨਗੇ। ਸਮਾਗਮ ਦੇ ਤਿੰਨੋਂ ਦਿਨ ਸਤਿਗੁਰੂ ਜੀ ਦਾ ਲੰਗਰ ਅਟੁੱਟ ਵਰਤੇਗਾ।

ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਥਾਨਕ ਸੰਗਤਾਂ ਵੱਲੋਂ ਸਮੂਹ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਗਈ ਹੈ ਕਿ ਉਹ ਪਰਿਵਾਰਾਂ ਸਮੇਤ ਇਸ ਬਰਸੀ ਸਮਾਗਮ ਵਿੱਚ ਹਾਜ਼ਰੀਆਂ ਭਰ ਕੇ ਅਤੇ ਆਪਣਾ ਬਣਦਾ ਯੋਗਦਾਨ ਪਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਅਤੇ ਆਪਣਾ ਜੀਵਨ ਸਫਲਾ ਕਰਨ।

Exit mobile version