Home ਪਟਿਆਲਾ ਅਪਡੇਟ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ‘ਤੇ ਰਮਨਪ੍ਰੀਤ ਸਿੰਘ ਸੇਠੀ ਵੱਲੋਂ ਸ਼ਰਧਾਂ...

ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ‘ਤੇ ਰਮਨਪ੍ਰੀਤ ਸਿੰਘ ਸੇਠੀ ਵੱਲੋਂ ਸ਼ਰਧਾਂ ਭਰਾ ਸੰਦੇਸ਼: ਗੁਰੂ ਸਾਹਿਬ ਦੇ ਉਪਦੇਸ਼ ਅੱਜ ਵੀ ਰਾਹ-ਪ੍ਰਦਰਸ਼ਕ

0

ਪਟਿਆਲਾ (ਛਤਰਪਾਲ ਸਿੰਘ) : ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਪਵਿੱਤਰ ਮੌਕੇ ‘ਤੇ ਇਕਬਾਲ ਇਨ ਹੋਟਲ ਦੇ ਮੈਨੇਜਿੰਗ ਡਾਇਰੈਕਟਰ ਰਮਨਪ੍ਰੀਤ ਸਿੰਘ ਸੇਠੀ ਨੇ ਸੰਗਤਾਂ ਨੂੰ ਗੁਰਪੁਰਬ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਅੱਜ ਦੇ ਸਮੇਂ ਵਿੱਚ ਸਮਾਜਕ ਏਕਤਾ ਅਤੇ ਇਨਸਾਨੀਅਤ ਲਈ ਸਭ ਤੋਂ ਵੱਡਾ ਮਾਰਗਦਰਸ਼ਨ ਹਨ।

ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ, ਸਮਾਨਤਾ ਅਤੇ ਸਰਬੱਤ ਦੇ ਭਲੇ ਦਾ ਜੋ ਸੁਨੇਹਾ ਦਿੱਤਾ ਸੀ, ਉਹ ਸਿਰਫ ਧਾਰਮਿਕ ਹੀ ਨਹੀਂ ਸਗੋਂ ਜੀਵਨ ਦਾ ਅਸਲ ਮੂਲ ਮੰਤਰ ਹੈ। “ਜੇ ਅਸੀਂ ਸਾਰੇ ਗੁਰੂ ਸਾਹਿਬ ਦੇ ਦੱਸੇ ਰਾਹ ‘ਤੇ ਚੱਲੀਏ ਤਾਂ ਸਮਾਜ ਵਿਚੋਂ ਨਫ਼ਰਤ, ਵੰਡ ਤੇ ਅਨਿਆਇ ਆਪਣੇ ਆਪ ਖ਼ਤਮ ਹੋ ਸਕਦੇ ਹਨ,” ਸੇਠੀ ਨੇ ਕਿਹਾ।

ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਸਦਾ ਮਿਹਨਤ, ਸਚਾਈ ਅਤੇ ਨਾਮ ਜਪਣ ਦੀ ਪ੍ਰੇਰਣਾ ਦਿੱਤੀ — ਇਹੀ ਅਸਲ ਗੁਰਬਾਣੀ ਦਾ ਸੁਨੇਹਾ ਹੈ। ਗੁਰੂ ਨਾਨਕ ਦੇਵ ਜੀ ਨੇ ਕਮਜ਼ੋਰ ਤੇ ਪੀੜਤ ਵਰਗਾਂ ਲਈ ਜੋ ਆਵਾਜ਼ ਬੁਲੰਦ ਕੀਤੀ ਸੀ, ਉਹ ਅੱਜ ਵੀ ਹਰ ਇਕ ਮਨੁੱਖ ਲਈ ਪ੍ਰੇਰਣਾਦਾਇਕ ਹੈ।

ਰਮਨਪ੍ਰੀਤ ਸਿੰਘ ਸੇਠੀ ਨੇ ਸਾਰੇ ਸ਼ਹਿਰ ਵਾਸੀਆਂ ਨੂੰ ਗੁਰਪੁਰਬ ਦੀਆਂ ਸ਼ੁੱਭ ਕਾਮਨਾਵਾਂ ਦਿੰਦਿਆਂ ਇਹ ਅਰਦਾਸ ਕੀਤੀ ਕਿ ਗੁਰੂ ਸਾਹਿਬ ਸਭ ‘ਤੇ ਆਪਣੀ ਕਿਰਪਾ ਧਾਰਣ ਕਰਨ ਤੇ ਸਾਨੂੰ ਸਚਾਈ, ਨਿਮਰਤਾ ਅਤੇ ਸੇਵਾ ਦੇ ਰਾਹ ‘ਤੇ ਤੁਰਨ ਦੀ ਤਾਕਤ ਬਖ਼ਸ਼ਣ।

Exit mobile version