Home ਪਟਿਆਲਾ ਅਪਡੇਟ ਸਰਕਾਰੀ ਕਾਲਜ ਲੜਕੀਆਂ ਪਟਿਆਲਾ ‘ਚ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ...

ਸਰਕਾਰੀ ਕਾਲਜ ਲੜਕੀਆਂ ਪਟਿਆਲਾ ‘ਚ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੈਮੀਨਾਰ, ਮਾਤਾ ਗੁਜਰੀ ਜੀ ਦੇ ਜੀਵਨ ਤੇ ਸ਼ਹਾਦਤ ‘ਤੇ ਚਾਨਣਾ

0

ਪਟਿਆਲਾ (ਛਤਰਪਾਲ ਸਿੰਘ) : ਸਰਕਾਰੀ ਕਾਲਜ ਲੜਕੀਆਂ ਪਟਿਆਲਾ ਵੱਲੋਂ ਪ੍ਰਿੰਸੀਪਲ ਡਾ. ਸ਼ਵਿੰਦਰ ਸਿੰਘ ਰੇਖੀ ਦੀ ਅਗਵਾਈ ਹੇਠ “ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ” ਨੂੰ ਸਮਰਪਿਤ ਸੈਮੀਨਾਰ ਆਯੋਜਿਤ ਕੀਤਾ ਗਿਆ। ਇਹ ਸੈਮੀਨਾਰ ਪੰਚਨਦ ਸ਼ੋਧ ਸੰਸਥਾਨ, ਪੰਜਾਬ’ ਪਟਿਆਲਾ ਕੇਂਦਰ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ ਦਾ ਵਿਸ਼ਾ ਸੀ — ਮਾਤਾ ਗੁਜਰੀ ਜੀ ਦਾ ਜੀਵਨ, ਸਮਰਪਣ ਤੇ ਸ਼ਹਾਦਤ।”

ਸੈਮੀਨਾਰ ਦੀ ਪ੍ਰਧਾਨਗੀ ਪ੍ਰਿੰਸੀਪਲ ਡਾ. ਰੇਖੀ ਨੇ ਕੀਤੀ। ਸ਼ੁਰੂਆਤ ‘ਚ ਪਵਨ ਗੋਇਲ ਨੇ ਵਿਦਿਆਰਥੀਆਂ ਨੂੰ ਪੰਚਨਦ ਸ਼ੋਧ ਸੰਸਥਾਨ ਦੀ ਕਾਰਗੁਜ਼ਾਰੀ ਤੇ ਉਦੇਸ਼ਾਂ ਨਾਲ ਜਾਣੂ ਕਰਵਾਇਆ। ਇਸ ਤੋਂ ਬਾਅਦ ਇਤਿਹਾਸ ਵਿਭਾਗ ਦੇ ਪ੍ਰੋ. ਸੰਦੀਪ ਸਿੰਘ ਨੇ ਮਾਤਾ ਗੁਜਰੀ ਜੀ ਦੇ ਜੀਵਨ ਵਿੱਚ ਇਕ ਪਤਨੀ, ਮਾਂ ਅਤੇ ਦਾਦੀ ਵਜੋਂ ਨਿਭਾਈ ਗਈ ਮਹੱਤਵਪੂਰਨ ਭੂਮਿਕਾ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ।

ਮੁੱਖ ਵਕਤਾ ਸੁਖਦੀਪ ਕੌਰ ਨੇ ਮਾਤਾ ਗੁਜਰੀ ਜੀ ਦੇ ਸਬਰ, ਸਿਦਕ, ਹੌਸਲੇ ਅਤੇ ਗੁਰੂ ਤੇਗ ਬਹਾਦਰ ਜੀ ਦੇ ਸਾਥ ਵਿੱਚ ਉਨ੍ਹਾਂ ਦੇ ਅਟੱਲ ਵਿਸ਼ਵਾਸ ਬਾਰੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਮਾਤਾ ਜੀ ਦੀ ਸ਼ਹਾਦਤ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ‘ਤੇ ਵੀ ਚਾਨਣਾ ਪਾਇਆ।

ਡਾ. ਸ਼ਵਿੰਦਰ ਸਿੰਘ ਰੇਖੀ ਨੇ ਆਪਣੇ ਸੰਬੋਧਨ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਿੱਖ ਕੌਮ ਦੇ ਬਲੀਦਾਨ ਦੇ ਇਤਿਹਾਸ ਨਾਲ ਜੋੜਦਿਆਂ ਕਿਹਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਸਾਨੂੰ ਹਿੰਮਤ, ਧੀਰਜ ਅਤੇ ਧਾਰਮਿਕ ਆਜ਼ਾਦੀ ਲਈ ਸੰਘਰਸ਼ ਦੀ ਪ੍ਰੇਰਨਾ ਦਿੰਦੀ ਹੈ।

ਸ਼ੋਧ ਸੰਸਥਾਨ ਦੇ ਪ੍ਰਧਾਨ ਇੰਜੀ. ਸੁਖਜਿੰਦਰ ਸਿੰਘ ਨੇ ਸੰਸਥਾ ਦੇ ਜਨਮ, ਉਦੇਸ਼ ਅਤੇ ਇਸ ਨਾਲ ਜੁੜੇ ਮੈਂਬਰਾਂ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ। ਸਮਾਗਮ ਦੇ ਮੁੱਖ ਮਹਿਮਾਨ ਪੰਜਾਬੀ ਯੂਨੀਵਰਸਟੀ ਦੀ ਪ੍ਰੋਫੈਸਰ ਮਨਰੁਚੀ ਕੌਰ ਨੇ ਨਵੀਂ ਪੀੜ੍ਹੀ ਨੂੰ ਆਪਣੇ ਇਤਿਹਾਸ ਅਤੇ ਸੰਸਕ੍ਰਿਤੀ ਨਾਲ ਜੋੜੇ ਰਹਿਣ ਦੀ ਸਿੱਖਿਆ ਦਿੱਤੀ।

ਸਮਾਗਮ ਦਾ ਮੰਚ ਸੰਚਾਲਨ ਪੰਕਜ ਗੋਇਲ ਨੇ ਕੀਤਾ। ਇਸ ਮੌਕੇ ਡਾ. ਐੱਨ.ਕੇ. ਸ਼ਰਮਾ, ਪ੍ਰੋ. ਪੰਕਜ ਕਪੂਰ ਅਤੇ ਹੋਰ ਵਿਸ਼ਿਸ਼ਟ ਮਹਿਮਾਨ ਵੀ ਮੌਜੂਦ ਸਨ।

Exit mobile version