Home ਪਟਿਆਲਾ ਅਪਡੇਟ ਪਟਿਆਲਾ ‘ਚ ਨਟਾਸ ਵੱਲੋਂ “ਸ਼ਹੀਦੀ ਜਾਗ੍ਰਿਤੀ ਸਰਦ ਰੁਤ ਥੀਏਟਰ ਮੁਹਿੰਮ” ਦੀ ਸ਼ੁਰੂਆਤ,...

ਪਟਿਆਲਾ ‘ਚ ਨਟਾਸ ਵੱਲੋਂ “ਸ਼ਹੀਦੀ ਜਾਗ੍ਰਿਤੀ ਸਰਦ ਰੁਤ ਥੀਏਟਰ ਮੁਹਿੰਮ” ਦੀ ਸ਼ੁਰੂਆਤ, ਡਾ. ਐੱਸ.ਪੀ. ਸਿੰਘ ਓਬਰਾਏ ਨੇ ਕੀਤਾ ਉਦਘਾਟਨ

0

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਥੀਏਟਰ ਰਾਹੀਂ ਸਮਾਜਿਕ ਸੁਨੇਹੇ ਪਹੁੰਚਾਉਣਾ


ਪਟਿਆਲਾ, (ਛਤਰਪਾਲ ਸਿੰਘ) : ਨੈਸ਼ਨਲ ਥੀਏਟਰ ਆਰਟਸ ਸੁਸਾਇਟੀ (ਨਟਾਸ) ਵੱਲੋਂ “ਸ਼ਹੀਦੀ ਜਾਗ੍ਰਿਤੀ ਸਰਦ ਰੁਤ ਥੀਏਟਰ ਮੁਹਿੰਮ” ਦੀ ਸ਼ੁਰੂਆਤ ਇਕ ਆਤਮਕ ਤੇ ਸੱਭਿਆਚਾਰਕ ਰੰਗਮੰਚ ਸਮਾਰੋਹ ਨਾਲ ਹੋਈ। ਮੁਹਿੰਮ ਦਾ ਉਦਘਾਟਨ ਵਿਖਿਆਤ ਸਮਾਜ ਸੇਵੀ ਅਤੇ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ (ਦੁਬਈ) ਦੇ ਮੁਖੀ ਡਾ. ਐੱਸ.ਪੀ. ਸਿੰਘ ਓਬਰਾਏ ਨੇ ਟਰੱਸਟ ਵਿਖੇ ਕੀਤਾ।

ਡਾ. ਓਬਰਾਏ ਨੇ ਆਪਣੇ ਸੰਬੋਧਨ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬੇਮਿਸਾਲ ਸ਼ਹਾਦਤ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਥੀਏਟਰ ਰਾਹੀਂ ਅਜਿਹੀਆਂ ਜਾਗ੍ਰਿਤੀ ਮੁਹਿੰਮਾਂ ਜੁਆਨ ਪੀੜ੍ਹੀ ਨੂੰ ਸਾਡੇ ਇਤਿਹਾਸ ਅਤੇ ਸੰਸਕਾਰਾਂ ਨਾਲ ਜੋੜਦੀਆਂ ਹਨ।

ਨਟਾਸ ਦੇ ਪ੍ਰਧਾਨ ਜੀ.ਐੱਸ. ਕੱਕੜ ਅਤੇ ਪ੍ਰਾਣ ਸੱਭਰਵਾਲ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਲੱਖੀ ਸ਼ਾਹ ਵਣਜਾਰਾ” ਸਮੇਤ ਕਈ ਪ੍ਰੇਰਣਾਦਾਇਕ ਨਾਟਕ ਸੂਬੇ ਦੇ ਸਕੂਲਾਂ, ਕਾਲਜਾਂ ਅਤੇ ਹੋਰ ਸਥਾਨਾਂ ‘ਤੇ ਪੇਸ਼ ਕੀਤੇ ਜਾਣਗੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਨਟਾਸ ਦੀ ਮਾਸਿਕ ਗਾਰਡਨ ਥੀਏਟਰ ਮੁਹਿੰਮ ਨੇ ਆਪਣੀ ਰਜਤ ਜਯੰਤੀ (25 ਸਾਲ) ਪੂਰੀ ਕਰ ਲਈ ਹੈ, ਜਿਸ ਦੌਰਾਨ ਹੁਣ ਤੱਕ 278 ਗਾਰਡਨ ਨਾਟਕ ਮੇਲੇ ਅਤੇ 3750 ਤੋਂ ਵੱਧ ਸਮਾਜਿਕ ਰੰਗਮੰਚ ਸਮਾਗਮ ਕਰਵਾਏ ਜਾ ਚੁੱਕੇ ਹਨ।

ਸੱਭਰਵਾਲ ਨੇ ਦੱਸਿਆ ਕਿ ਇਨ੍ਹਾਂ ਪ੍ਰਯਾਸਾਂ ਰਾਹੀਂ ਇਕ ਲੱਖ ਤੋਂ ਵੱਧ ਦਰਸ਼ਕਾਂ ਤਕ ਸਮਾਜਿਕ ਜਾਗਰੂਕਤਾ ਦਾ ਸੰਦੇਸ਼ ਪਹੁੰਚਾਇਆ ਜਾ ਚੁੱਕਾ ਹੈ। ਉਨ੍ਹਾਂ ਨੇ ਸਾਰੇ ਸਹਿਯੋਗੀਆਂ ਦਾ ਖ਼ਾਸ ਤੌਰ ‘ਤੇ ਪਟਿਆਲਾ ਦੀ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ (IAS) ਦਾ ਸਹਿਯੋਗ ਅਤੇ ਰਹਿਨੁਮਾਈ ਲਈ ਧੰਨਵਾਦ ਕੀਤਾ।

Exit mobile version