Home ਪੰਜਾਬ 1 ਨਵੰਬਰ ਤੋਂ ਵੱਡਾ ਬਦਲਾਅ: ਹੁਣ ਬੈਂਕ ਖਾਤੇ ਵਿੱਚ ਇੱਕ ਨਹੀਂ, ਚਾਰ...

1 ਨਵੰਬਰ ਤੋਂ ਵੱਡਾ ਬਦਲਾਅ: ਹੁਣ ਬੈਂਕ ਖਾਤੇ ਵਿੱਚ ਇੱਕ ਨਹੀਂ, ਚਾਰ ਨਾਮਿਨੀ ਜੋੜ ਸਕੋਗੇ

0

ਚੰਡੀਗੜ੍ਹ (ਸ਼ਹੀਦ—ਏ—ਆਜ਼ਮ ਬਿਓਰੋ): ਬੈਂਕ ਖਾਤਾਧਾਰਕਾਂ ਲਈ ਕੇਂਦਰ ਸਰਕਾਰ ਵੱਲੋਂ ਵੱਡੀ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਹੁਣ ਇੱਕ ਨਵੰਬਰ ਤੋਂ ਬੈਂਕ ਅਕਾਊਂਟ ਵਿੱਚ ਇੱਕ ਦੀ ਬਜਾਏ ਚਾਰ ਲੋਕਾਂ ਨੂੰ ਨਾਮਿਨੀ ਬਣਾਉਣ ਦੀ ਸਹੂਲਤ ਮਿਲੇਗੀ। ਇਹ ਨਵਾਂ ਨਿਯਮ ਪੁਰਾਣੇ ਖਾਤਿਆਂ ’ਤੇ ਵੀ ਲਾਗੂ ਹੋਵੇਗਾ।

ਹੁਣ ਤੱਕ ਖਾਤੇ ਵਿੱਚ ਕੇਵਲ ਇੱਕ ਹੀ ਨਾਮਿਨੀ ਦਰਜ ਕੀਤਾ ਜਾ ਸਕਦਾ ਸੀ, ਪਰ ਨਵੇਂ ਪ੍ਰਬੰਧ ਅਨੁਸਾਰ ਖਾਤਾਧਾਰਕ ਚਾਰ ਤੱਕ ਨਾਮਿਨੀ ਜੋੜ ਸਕੇਗਾ ਅਤੇ ਇਹ ਵੀ ਤੈਅ ਕਰ ਸਕੇਗਾ ਕਿ ਹਰ ਇਕ ਨਾਮਿਨੀ ਨੂੰ ਕਿੰਨਾ ਹਿੱਸਾ ਮਿਲੇਗਾ। ਇਸ ਤੋਂ ਇਲਾਵਾ, ਜੇ ਪਹਿਲਾ ਨਾਮਿਨੀ ਉਪਲਬਧ ਨਾ ਹੋਵੇ, ਤਾਂ ਦੂਜੇ ਜਾਂ ਤੀਜੇ ਨਾਮਿਨੀ ਨੂੰ ਆਪਣੇ ਆਪ ਅਗਲੀ ਤਰਜੀਹ ਮਿਲ ਜਾਵੇਗੀ।

ਇਸ ਬਦਲਾਅ ਦਾ ਉਦੇਸ਼ ਪਰਿਵਾਰਕ ਵਿਵਾਦਾਂ ਨੂੰ ਘਟਾਉਣਾ ਅਤੇ ਮੌਤ ਤੋਂ ਬਾਅਦ ਖਾਤੇ ਵਿਚਲੀ ਰਕਮ ਦੇ ਵੰਡ ਪ੍ਰਕਿਰਿਆ ਨੂੰ ਸੌਖਾ ਬਣਾਉਣਾ ਹੈ। ਖਾਤਾਧਾਰਕ ਆਪਣੀ ਜਮ੍ਹਾਂ ਰਕਮ ਨੂੰ ਪਤਨੀ, ਬੱਚਿਆਂ ਜਾਂ ਮਾਤਾ-ਪਿਤਾ ਵਿਚ ਵੰਡ ਸਕੇਗਾ ਜਾਂ ਆਪਣੀ ਮਰਜ਼ੀ ਅਨੁਸਾਰ ਹਿੱਸੇ ਤੈਅ ਕਰ ਸਕੇਗਾ।

ਸੇਫ ਕਸਟਡੀ ਅਤੇ ਲਾਕਰ ਸੇਵਾਵਾਂ ਲਈ ਵੀ ਹੁਣ ਚਾਰ ਨਾਮਿਨੀ ਜੋੜੇ ਜਾ ਸਕਣਗੇ, ਹਾਲਾਂਕਿ ਇੱਥੇ ਹਿੱਸੇਦਾਰੀ ਵਾਲਾ ਪ੍ਰਬੰਧ ਨਹੀਂ ਹੋਵੇਗਾ। ਇਸ ਤੋਂ ਇਲਾਵਾ, ਜੇ ਕਿਸੇ ਖਾਤੇ ਵਿਚਲੀ ਰਕਮ ਸੱਤ ਸਾਲ ਤੱਕ ਕਲੇਮ ਨਾ ਕੀਤੀ ਗਈ, ਤਾਂ ਉਹ ਰਕਮ ਇਨਵੈਸਟਰ ਐਜੂਕੇਸ਼ਨ ਐਂਡ ਪ੍ਰੋਟੈਕਸ਼ਨ ਫੰਡ (IEPF) ਵਿਚ ਟਰਾਂਸਫਰ ਕਰ ਦਿੱਤੀ ਜਾਵੇਗੀ।

ਖਾਤਾਧਾਰਕ ਆਪਣੇ ਖਾਤੇ ਵਿਚ ਨਵੇਂ ਨਾਮਿਨੀ ਜੋੜਨ ਲਈ ਬੈਂਕ ਦੀ ਬ੍ਰਾਂਚ ਵਿਚ ਡੀਏ-1 ਫਾਰਮ ਭਰ ਕੇ ਜਾਂ ਆਨਲਾਈਨ ਪ੍ਰਕਿਰਿਆ ਰਾਹੀਂ ਵੀ ਅਰਜ਼ੀ ਦੇ ਸਕਦੇ ਹਨ।

Exit mobile version