Homeਹਰਿਆਣਾਪੁਰਾਣੀ ਰੰਜ਼ਿਸ ਦੇ ਚੱਲਦੇ ਪਤੀ—ਪਤਨੀ ਤੇ ਹਮਲਾ, ਪਤਨੀ ਦੀ ਮੌਤ

ਪੁਰਾਣੀ ਰੰਜ਼ਿਸ ਦੇ ਚੱਲਦੇ ਪਤੀ—ਪਤਨੀ ਤੇ ਹਮਲਾ, ਪਤਨੀ ਦੀ ਮੌਤ

ਹਰਿਆਣਾ 10 ਅਕਤੂਬਰ (ਸ਼ਹੀਦ—ਏ—ਆਜ਼ਮ ਬਿਓਰੋ): ਮਿਲੀ ਜਾਣਕਾਰੀ ਅਨੁਸਾਰ ਆਪਸੀ ਝਗੜਾ ਹੋਣ ਕਾਰਨ 7—8 ਵਿਅਕਤੀਆਂ ਨੇ ਹਥਿਆਰਾਂ ਸਮੇਤ ਉਥੇ ਰਹਿੰਦੇ ਇੱਕ ਜੋੜੇ ਤੇ ਹਮਲਾ ਕਰ ਦਿੱਤਾ। ਦੋਵੇਂ ਪਤੀ ਪਤਨੀ ਨੂੰ ਬੁਰੀ ਤਰ੍ਹਾਂ ਮਾਰ ਕੁੱਟ ਕਰਕੇ ਗੰਭੀਰ ਜਖਮੀ ਕਰ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਏ। ਮਹੱਲੇ ਦੇ ਲੋਕਾਂ ਨੇ ਉਹਨਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ। ਜਿੱਥੇ ਜਖਮਾਂ ਦੀ ਤਾਬ ਨਾ ਝੱਲਦੇ ਹੋਏ ਪਤਨੀ ਦੀ ਤਾਂ ਮੌਤ ਹੋ ਗਈ ਤੇ ਪਤੀ ਦਾ ਇਲਾਜ਼ ਚੱਲ ਰਿਹਾ ਸੀ। ਪੁਲਿਸ ਦੁਆਰਾ ਦਿੱਤੀ ਜਾਣਕਾਰੀ ਅਨੁਸਾਰ ਮ੍ਰਿਤਕਾ ਸੁਨੀਤਾ ਰਾਣੀ ਜਿਸ ਦੀ ਉਮਰ 52 ਸਾਲ ਦੀ ਹੈ। ਉਹ ਆਪਣੇ ਪਤੀ ਨਾਲ ਭਿਵਾਨੀ ਦੇ ਇੱਕ ਪਿੰਡ ਵਿਚ ਰਹਿੰਦੀ ਸੀ। ਪੁਰਾਣੀ ਰੰਜ਼ਿਸ਼ ਦੇ ਚੱਲਦੇ ਉਹਨਾਂ ਤੇ ਹਮਲਾ ਕੀਤਾ ਗਿਆ ਸੀ। ਪੁਲਿਸ ਨੇ ਕੇਸ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments