Home ਪੰਜਾਬ ਅੰਮ੍ਰਿਤਸਰ ਸਿਵਲ ਹਸਪਤਾਲ ’ਚ ਲੱਗੀ ਅੱਗ ਸਟਾਫ ਤੇ ਮਰੀਜ਼ ਸੁਰੱਖਿਅਤ

ਅੰਮ੍ਰਿਤਸਰ ਸਿਵਲ ਹਸਪਤਾਲ ’ਚ ਲੱਗੀ ਅੱਗ ਸਟਾਫ ਤੇ ਮਰੀਜ਼ ਸੁਰੱਖਿਅਤ

0

ਅੰਮ੍ਰਿਤਸਰ , 22 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ): ਅੰਮ੍ਰਿਤਸਰ ਦੇ ਸਿਵਲ ਹਸਪਤਾਲ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਅੱਜ ਸਵੇਰੇ ਅਚਾਨਕ ਅੱਗ ਲੱਗ ਗਈ। ਦਾਖ਼ਲ ਮਰੀਜ਼ਾਂ ਅਤੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਅੱਗ ਨੇ ਹਸਪਤਾਲ ਧੂੰਏਂ ਨਾਲ ਭਰ ਦਿੱਤਾ, ਜਿਸ ਨਾਲ ਮਰੀਜ਼ ਡਰ ਗਏ। ਫ਼ਾਇਰ ਬ੍ਰਿਗੇਡ ਦੀ ਇੱਕ ਗੱਡੀ ਮੌਕੇ ‘ਤੇ ਪਹੁੰਚ ਗਈ ਅਤੇ ਅੱਗ ਤੇ ਕਾਬੂ ਪਾ ਲਿਆ ਗਿਆ। ਫਿਲਹਾਲ ਇਸ ਘਟਨਾ ਵਿਚ ਕਿਸੇ ਦੇ ਵੀ ਜਾਨੀ ਨੁਕਾਸਨ ਦੀ ਕੋਈ ਖ਼ਬਰ ਨਹੀਂ ਹੈ।

ਬਚਾਅ ਕਰਮਚਾਰੀ ਨੇ ਦੱਸਿਆ ਕਿ “ਅੱਜ ਸਵੇਰੇ ਬਲੱਡ ਬੈਂਕ ਦੇ ਅੰਦਰ ਫ਼ਰਿੱਜ ਦੇ ਨੇੜੇ ਅੱਗ ਲੱਗ ਗਈ। ਅੱਗ ਤੇਜ਼ੀ ਨਾਲ ਫੈਲ ਗਈ। ਅੱਗ ਲੱਗਣ ਤੋਂ ਬਾਅਦ, ਅਸੀਂ ਸਾਰਿਆਂ ਨੇ ਬਚਾਅ ਕਾਰਜ ਸ਼ੁਰੂ ਕੀਤੇ। ਅਸੀਂ ਮਰੀਜ਼ਾਂ ਨੂੰ ਸੁਰੱਖਿਅਤ ਬਾਹਰ ਕੱਢਿਆ।

Exit mobile version