Home ਪੰਜਾਬ ਪੰਜਾਬ ਵਿੱਚ ਬੀਮਾ ਕਾਰਡ ਨਾਲ ਹੋਵੇਗਾ 10 ਲੱਖ ਤੱਕ ਮੁਫ਼ਤ ਇਲਾਜ –...

ਪੰਜਾਬ ਵਿੱਚ ਬੀਮਾ ਕਾਰਡ ਨਾਲ ਹੋਵੇਗਾ 10 ਲੱਖ ਤੱਕ ਮੁਫ਼ਤ ਇਲਾਜ – ਮੁੱਖ ਮੰਤਰੀ ਭਗਵੰਤ ਮਾਨ

0

ਸ਼ੁਰੂਆਤ ਕੱਲ੍ਹ ਤੋਂ ਤਰਨਤਾਰਨ ਅਤੇ ਬਰਨਾਲਾ ਜ਼ਿਲ੍ਹਿਆਂ ਤੋਂ ਕੀਤੀ ਜਾਵੇਗੀ

ਚੰਡੀਗੜ੍ਹ, 22 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ):  ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਪ੍ਰੈਸ ਕਾਨਫ਼ਰੰਸ ਦੌਰਾਨ ਪੰਜਾਬ ਵਾਸੀਆਂ ਦੇ ਹੱਕ ‘ਚ ਇੱਕ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ ਕਿ ਹਰ ਨਾਗਰਿਕ ਨੂੰ ਮੁਫ਼ਤ ਇਲਾਜ ਦੀ ਸਹੂਲਤ ਮਿਲੇਗੀ। ਜਿਸ ਤਹਿਤ ਸਰਕਾਰ ਜਲਦੀ ਹੀ ਸਿਹਤ ਬੀਮਾ ਕਾਰਡ ਬਣਾਉਣ ਦੀ ਪ੍ਰਕਿਰਿਆ 23 ਸਤੰਬਰ 2025 ਤੋਂ ਸ਼ੁਰੂ ਕਰਨ ਜਾ ਰਹੀ ਹੈ।

ਮੁੱਖ ਮੰਤਰੀ ਨੇ ਦੱਸਿਆ ਕਿ ਇਸਦੀ ਸ਼ੁਰੂਆਤ ਕੱਲ੍ਹ ਤੋਂ ਤਰਨਤਾਰਨ ਅਤੇ ਬਰਨਾਲਾ ਜ਼ਿਲ੍ਹਿਆਂ ਤੋਂ ਕੀਤੀ ਜਾਵੇਗੀ। ਉੱਥੇ ਮੈਡੀਕਲ ਕੈਂਪ ਲਗਾਏ ਜਾਣਗੇ। ਸਿਰਫ਼ ਤਰਨਤਾਰਨ ਵਿੱਚ ਹੀ ਲਗਭਗ 128 ਸਥਾਨਾਂ ‘ਤੇ ਇਹ ਕੈਂਪ ਹੋਣਗੇ, ਜੋ 2 ਤੋਂ 3 ਦਿਨ ਤੱਕ ਚੱਲਣਗੇ। ਇਨ੍ਹਾਂ ਕੈਂਪਾਂ ਰਾਹੀਂ ਲੋਕ ਆਪਣਾ ਰਜਿਸਟ੍ਰੇਸ਼ਨ ਕਰਵਾ ਸਕਣਗੇ।

ਰਜਿਸਟ੍ਰੇਸ਼ਨ ਲਈ Aadhaar Card, Voter ID ਅਤੇ ਇੱਕ ਪਾਸਪੋਰਟ ਸਾਈਜ਼ ਫੋਟੋ ਲਿਆਉਣਾ ਲਾਜ਼ਮੀ ਹੋਵੇਗਾ। ਸਾਰੇ ਆਵੇਦਕਾਂ ਦਾ ਰਜਿਸਟ੍ਰੇਸ਼ਨ 10 ਤੋਂ 12 ਦਿਨਾਂ ਅੰਦਰ ਪੂਰਾ ਕਰ ਦਿੱਤਾ ਜਾਵੇਗਾ। ਸੀਐੱਮ ਨੇ ਕਿਹਾ ਕਿ ਕੈਂਪਾਂ ਰਾਹੀਂ Feedback ਲੈਣ ਤੋਂ ਬਾਅਦ ਜੇ ਕੋਈ ਸੁਧਾਰ ਕਰਨ ਦੀ ਲੋੜ ਹੋਈ ਤਾਂ ਉਹ ਤੁਰੰਤ ਕੀਤਾ ਜਾਵੇਗਾ। ਇਸ ਤੋਂ ਬਾਅਦ ਪੂਰੇ ਪੰਜਾਬ ਵਿੱਚ ਇਸ ਯੋਜਨਾ ਲਈ ਰਜਿਸਟ੍ਰੇਸ਼ਨ ਸ਼ੁਰੂ ਹੋਵੇਗਾ। ਸਰਕਾਰ ਦਾ ਟੀਚਾ ਹੈ ਕਿ ਇਸ ਯੋਜਨਾ ਹੇਠ ਵੱਧ ਤੋਂ ਵੱਧ ਪ੍ਰਾਈਵੇਟ ਹਸਪਤਾਲਾਂ ਨੂੰ ਜੋੜਿਆ ਜਾਵੇ। ਹੁਣ ਤੱਕ ਦੀ ਜਾਣਕਾਰੀ ਮੁਤਾਬਕ, ਯੋਜਨਾ ਵਿੱਚ 2000 ਤੋਂ ਵੱਧ ਤਰੀਕਿਆਂ ਦੇ ਇਲਾਜ ਮੁਫ਼ਤ ਹੋਣਗੇ।

ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸੂਬੇ ਦਾ ਹਰ ਨਾਗਰਿਕ 10 ਲੱਖ ਰੁਪਏ ਤੱਕ ਦਾ ਇਲਾਜ਼ ਮੁਫ਼ਤ ਕਰਵਾ ਸਕੇਗਾ। ਇਸ ਦੇ ਨਾਲ ਹੀ ਸਾਰੇ ਸਰਕਾਰੀ ਕਰਮਚਾਰੀਆਂ ਨੂੰ ਵੀ ਇਸ ਯੋਜਨਾ ਵਿੱਚ ਸ਼ਾਮਲ ਕੀਤਾ ਜਾਵੇਗਾ।

Exit mobile version