Home ਪੰਜਾਬ 31 ਅਗਸਤ ਨੂੰ ਕਿਸ਼ੋਰ ਕੁਮਾਰ ਫੈਂਜ਼ ਐਂਡ ਚੈਰੀਟੇਬਲ ਕਲੱਬ ਸਰਹਿੰਦ ਮਨਾਏਗਾ ਸਵਰਗੀ...

31 ਅਗਸਤ ਨੂੰ ਕਿਸ਼ੋਰ ਕੁਮਾਰ ਫੈਂਜ਼ ਐਂਡ ਚੈਰੀਟੇਬਲ ਕਲੱਬ ਸਰਹਿੰਦ ਮਨਾਏਗਾ ਸਵਰਗੀ ਕਿਸ਼ੋਰ ਕੁਮਾਰ ਦਾ 96ਵਾਂ ਜਨਮ ਦਿਵਸ

0

ਚੰਡੀਗੜ੍ਹ, 30 ਅਗਸਤ (ਜਗਦੀਸ਼ ਕੁਮਾਰ/ਜਗਪ੍ਰੀਤ ਮਹਾਜਨ): ਚੰਡੀਗੜ੍ਹ ਸਥਿਤ ਟੈਗੋਰ ਥਿਏਟਰ ਵਿੱਚ 31 ਅਗਸਤ ਦਿਨ ਐਤਵਾਰ ਨੂੰ ਕਿਸ਼ੋਰ ਕੁਮਾਰ ਫੈਂਜ਼ ਐਂਡ ਚੈਰੀਟੇਬਲ ਕਲੱਬ, ਸਰਹਿੰਦ ਦੁਆਰਾ ਸਵਰਗੀ ਕਿਸ਼ੋਰ ਕੁਮਾਰ ਦੀ96ਵੀਂ ਜਯੰਤੀ ਤੇ ਪ੍ਰੋਗਰਾਮ“ ਬਿਨ ਫੇਰੇ ਹਮ ਤੇਰੇ” ਦਾ ਆਯੋਜਨ ਕੀਤਾ ਜਾਵੇਗਾ। ਕਲੱਬ ਦੇ ਪ੍ਰਧਾਨ ਬਲਜੀਤ ਸਿੰਘ ਨੇ ਦੱਸਿਆ ਕਿ ਇਹ ਸਾਡੀ 10ਵੀਂ ਸੰਗੀਤਮਈ ਸ਼ਾਮ ਹੈ। ਇਸ ਸੰਗੀਤਮਈ ਸ਼ਾਮ ਵਿੱਚ ਸੰਗੀਤ ਨਿਰਦੇਸ਼ਕ ਸੰਤੋਸ਼ ਕਟਾਰੀਆ ਵੱਲੋਂ 22 ਸੰਗੀਤਕਾਰਾਂ ਨਾਲ ਸੰਗੀਤ ਦੀਆਂ ਧੁਨਾਂ ਤੇ ਜ਼ੋਰਦਾਰ ਤਿਆਰੀ ਕਰਵਾਈ ਜਾ ਰਹੀ ਹੈ। ਅਤੇ ਇਹਨਾਂ ਦੀ ਟੀਮ ਵਿਚ 22 ਮੈਂਬਰ ਹਨ।

ਉਹਨਾਂ ਕਿਹਾ ਕਿ ਇਸ ਸੰਗੀਤਮਈ ਸ਼ਾਮ ਵਿੱਚ ਆਪਣੀ ਆਵਾਜ਼ ਨਾਲ ਸਰੋਤਿਆਂ ਦਾ ਮਨ ਜਿੱਤਣ ਲਈ ਜੋ ਗਾਇਕ ਆ ਰਹੇ ਹਨ ਉਹ ਮੁੰਬਈ ਦੇ ਵਿਸ਼ਵਨਾਥ, ਪਟਿਆਲਾ ਦੇ ਅਰਵਿੰਦਰ ਕੌਰ, ਅਭਿਜੀਤ, ਬੱਬਲ ਅਰੋੜਾ, ਅੰਬਾਲਾ ਦੇ ਦੀਪਾਂਸ਼ੀ, ਮੰਡੀ ਗੋਬਿੰਦਗੜ੍ਹ ਦੇ ਜਗਦੀਸ਼ ਅਰੋੜਾ, ਵਰਿੰਦਰ ਧੀਮਾਨ, ਸਰਹਿੰਦ ਦੇ ਪਰਮਿੰਦਰ ਸਿੰਘ, ਮਧੂਸੂਦਨ, ਕੀਰਤੀ, ਸਮਾਨਾ ਦੇ ਅਮਿਤ ਸਹਿਗਲ, ਚੰਡੀਗੜ੍ਹ ਦੇ ਕਲਜੀਤ, ਤਨਿਸ਼ਕਾ, ਇਨ੍ਹਾਂ ਤੋਂ ਇਲਾਵਾ ਜਗਦੀਪ ਟਾਂਡਾ, ਰਾਧਿਕਾ ਗਰੋਵਰ, ਇੰਦਰਜੀਤ ਸਿੰਘ, ਰਾਜਬੀਰ, ਲਖਵੀਰ ਸਿੰਘ, ਸ਼ਿਖਾ ਟੰਡਨ, ਸੁਚੇਤਾ, ਸੁਤਾਪਾ, ਡਾ. ਮਾਵੀ, ਸੰਚਿਤਾ, ਦਿਵਿਆਂਸ਼ੀ, ਨੰਦ ਕਿਸ਼ੋਰ, ਕਲਪਨਾ ਗੁਪਤਾ, ਸ਼ੁਭੰਗਿਨੀ, ਰਾਜੇਸ਼ ਕਪਿਲ, ਪ੍ਰਿੰਸ ਅਤੇ ਰਾਜਕੁਮਾਰ ਆਦਿ ਇਸ ਸ਼ਾਮ ਦੀ ਸ਼ੋਭਾ ਵਧਾਉਣਗੇ।

ਇਸ ਸੰਗੀਤਮਈ ਸ਼ਾਮ ਦੇ ਮੁੱਖ ਮਹਿਮਾਨ ਸੁਨੀਲ ਵਰਮਾ ਸਰਹਿੰਦ ਤੋਂ ਅਤੇ ਇਨ੍ਹਾਂ ਤੋਂ ਇਲਾਵਾ ਹਰਮੀਤ ਸਿੰਘ ਬਤਰਾ, ਗਗਨ, ਐਡਵੋਕੇਟ ਮਨਪ੍ਰੀਤ ਸਿੰਘ, ਕੇਵਲ ਕ੍ਰਿਸ਼ਨ ਵੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ। ਸਟੇਜ਼ ਨੂੰ ਸੰਭਾਲਣ ਦਾ ਜਿੰਮਾ ਜਾਗ੍ਰਿਤਿ ਸੂਦ ਨੂੰ ਸੌਂਪਿਆ ਗਿਆ ਹੈ। ਪ੍ਰੋਗਰਾਮ ਸ਼ਾਮ 4:30 ਵਜੇ ਸ਼ੁਰੂ ਹੋਵੇਗਾ ਅਤੇ ਇਸ ਪ੍ਰੋਗਰਾਮ ਦੀ ਐਂਟਰੀ ਫ਼੍ਰੀ ਰਹੇਗੀ।

Exit mobile version