Home ਪੰਜਾਬ ਹੜ੍ਹਾਂ ਦੇ ਮੱਦੇਨਜ਼ਰ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰਾਂ ਦੀਆਂ ਨਿਯੁਕਤੀਆਂ

ਹੜ੍ਹਾਂ ਦੇ ਮੱਦੇਨਜ਼ਰ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰਾਂ ਦੀਆਂ ਨਿਯੁਕਤੀਆਂ

0
Bhagwant Maan Cm Punjab

30 ਅਗਸਤ (ਸ਼ਹੀਦ—ਏ—ਆਜ਼ਮ ਬਿਓਰੋ): ਪੰਜਾਬ ਸਰਕਾਰ ਨੇ ਹੜ੍ਹਾਂ ਦੇ ਮੱਦੇਨਜ਼ਰ ਸੂਬੇ ਵਿਚ ਹੰਗਾਮੀ ਹਾਲਾਤਾਂ ਵਿਚ ਅੱਠ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੀ ਨਿਯੁਕਤੀ ਕੀਤੀ ਹੈ। ਇਹ ਨਿਯੁਕਤੀਆਂ ਦੀਨਾਨਗਰ, ਸੁਲਤਾਨਪੁਰ ਲੋਧੀ, ਰਣਜੀਤ ਸਾਗਰ ਡੈਮ, ਪੱਟੀ, ਖਡੂਰ ਸਾਹਿਬ, ਮਜੀਠਾ, ਸਮਰਲਾ ਅਤੇ ਸਬ-ਤਹਿਸੀਲ ਬਮਿਆਲ ਵਿੱਚ ਤੁਰੰਤ ਪ੍ਰਭਾਵ ਨਾਲ ਕੀਤੀਆਂ ਗਈਆਂ ਹਨ।

ਦੀਨਾਨਗਰ (ਗੁਰਦਾਸਪੁਰ) ਵਿਖੇ ਤਹਿਸੀਲਦਾਰ ਬਲਵਿੰਦਰ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਪਰਮਿੰਦਰ ਸਿੰਘ ਨੂੰ ਸੁਲਤਾਨਪੁਰ ਲੋਧੀ (ਕਪੂਰਥਲਾ), ਤਹਿਸੀਲਦਾਰ ਸੰਜੀਵ ਨੂੰ ਰਣਜੀਤ ਸਿੰਘ ਡੈਮ ਪਠਾਨਕੋਟ, ਅੰਮ੍ਰਿਤਪਾਲ ਕੌਰ ਨੂੰ ਪੱਟੀ (ਤਰਨਤਾਰਨ), ਸੀਮਾ ਸ਼ਰਮਾ ਨੂੰ ਖਡੂਰ ਸਾਹਿਬ (ਤਰਨਤਾਰਨ), ਹਮੀਰ ਸਿੰਘ ਨੂੰ ਅੰਮ੍ਰਿਤਸਰ, ਸੰਦੀਪ ਕੁਮਾਰ ਨੂੰ ਸਮਰਾਲਾ (ਲੁਧਿਆਣਾ) ਤਾਇਨਾਤ ਕੀਤਾ ਗਿਆ ਹੈ।

Exit mobile version