Home ਪਟਿਆਲਾ ਅਪਡੇਟ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਲਈ ਚੁਣੀ ਗਈ ਪਟਿਆਲਾ ਦੀ ਧੀ

ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਲਈ ਚੁਣੀ ਗਈ ਪਟਿਆਲਾ ਦੀ ਧੀ

0

ਪਟਿਆਲਾ 24 ਅਗਸਤ (ਛਤਰਪਾਲ ਸਿੰਘ) : ਕ੍ਰਿਸ਼ਿਕਾ ਕਜ਼ਾਕਿਸਤਾਨ ਵਿੱਚ ਹੋਣ ਵਾਲੀ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਦੇ ਡਬਲ ਟਰੈਪ ਇਵੈਂਟ ਵਿੱਚ ਪੰਜਾਬ ਵੱਲੋਂ ਚੁਣੀ ਗਈ ਇਕਲੌਤੀ ਮਹਿਲਾ ਖਿਡਾਰਨ ਪਟਿਆਲਾ ਦੀ ਰਹਿਣ ਵਾਲੀ ਹੈ। ਪਟਿਆਲਾ, ਪੰਜਾਬ ਲਈ ਇਹ ਬੜੇ ਮਾਣ ਦੀ ਗੱਲ ਹੈ। ਅੱਜ ਉਹ ਪਟਿਆਲਾ ਤੋਂ ਦਿੱਲੀ ਲਈ ਰਵਾਨਾ ਹੋਈ, ਜਿਥੋਂ ਅੱਗੇ ਉਹ ਮੁਕਾਬਲੇ ਦੇ ਸਥਾਨ ਲਈ ਜਾਏਗੀ। ਉਸਦੀ ਆਪਣੀ ਅਕੈਡਮੀ ਵਿੱਚ ਉਸਦਾ ਮਾਤਾ–ਪਿਤਾ (ਜੋ ਉਸਦੇ ਕੋਚ ਵੀ ਹਨ) ਅਤੇ ਸਾਥੀ ਖਿਡਾਰੀਆਂ ਵੱਲੋਂ ਜ਼ਬਰਦਸਤ ਸਵਾਗਤ ਕੀਤਾ ਗਿਆ।

ਉਸਨੇ ਕਿਹਾ “ਮੇਰਾ ਸੁਪਨਾ ਹੈ ਕਿ ਮੈਂ ਆਪਣੀ ਖੇਡ ਰਾਹੀਂ ਪਟਿਆਲਾ, ਪੰਜਾਬ ਅਤੇ ਭਾਰਤ ਦਾ ਨਾਮ ਅੰਤਰਰਾਸ਼ਟਰੀ ਪੱਧਰ ‘ਤੇ ਰੌਸ਼ਨ ਕਰਾਂ,। ਕ੍ਰਿਸ਼ਿਕਾ ਨੇ ਕਿਹਾ, “ਮੈਂ ਬਚਪਨ ਤੋਂ ਹੀ ਇਸ ਖੇਡ ਵਿੱਚ ਰੁਚੀ ਰੱਖਦੀ ਹਾਂ। ਮੇਰੇ ਮਾਤਾ–ਪਿਤਾ ਨੇ ਹਮੇਸ਼ਾ ਮੈਨੂੰ ਉਤਸ਼ਾਹਿਤ ਕੀਤਾ। ਮੇਰੇ ਪਿਤਾ, ਜੋ ਕਿ ਵਧੀਆ ਕੋਚ ਹਨ, ਨੇ ਹਮੇਸ਼ਾ ਮੈਨੂੰ ਇੱਕ ਆਮ ਖਿਡਾਰੀ ਵਾਂਗ ਹੀ ਟ੍ਰੀਟ ਕੀਤਾ। ਉਨ੍ਹਾਂ ਨੇ ਕਦੇ ਵੀ ਮੈਨੂੰ ਕੋਚ ਦੀ ਬੇਟੀ ਹੋਣ ਦੇ ਨਾਤੇ ਕੋਈ ਛੂਟ ਨਹੀਂ ਦਿੱਤੀ। ਮੈਂ ਮਿਹਨਤ ਦੇ ਬਲ ‘ਤੇ ਹੀ ਇੱਥੇ ਤੱਕ ਪਹੁੰਚੀ ਹਾਂ। ਉਸਨੇ ਦੱਸਿਆ ਕਿ ਪਹਿਲਾਂ ਜ਼ਿਲ੍ਹਾ ਤੇ ਫਿਰ ਪੰਜਾਬ ਪੱਧਰ ‘ਤੇ ਮੁਕਾਬਲੇ ਖੇਡਣ ਤੋਂ ਬਾਅਦ ਉਸਦੀ ਚੋਣ ਹੁਣ ਏਸ਼ੀਅਨ ਪੱਧਰ ਲਈ ਹੋਈ ਹੈ।

Exit mobile version