Home ਦੇਸ਼ ਅਮਰਨਾਥ ਯਾਤਰਾ ਦੀ ਸੁਰੱਖਿਆ ਲਈ ‘ਆਪ੍ਰੇਸ਼ਨ ਸ਼ਿਵਾ’ ਸ਼ੁਰੂ

ਅਮਰਨਾਥ ਯਾਤਰਾ ਦੀ ਸੁਰੱਖਿਆ ਲਈ ‘ਆਪ੍ਰੇਸ਼ਨ ਸ਼ਿਵਾ’ ਸ਼ੁਰੂ

0

ਅਮਰਨਾਥ ਯਾਤਰਾ ਦੀ ਸੁਰੱਖਿਆ ਲਈ ‘ਆਪ੍ਰੇਸ਼ਨ ਸ਼ਿਵਾ’ ਸ਼ੁਰੂ ਕੀਤਾ ਗਿਆ ਹੈ। ਅਮਰਨਾਥ ਗੁਫਾ ਦੀ 38 ਦਿਨਾਂ ਦੀ ਯਾਤਰਾ 3 ਜੁਲਾਈ ਨੂੰ ਦੋ ਰਸਤਿਆਂ ਤੋਂ ਸ਼ੁਰੂ ਹੋਈ ਸੀ। ਇਹ ਯਾਤਰਾ 9 ਅਗਸਤ ਨੂੰ ਸਮਾਪਤ ਹੋਵੇਗੀ। ਗੁਫਾ ਮੰਦਰ ਅਤੇ ਹੋਰ ਸਬੰਧਤ ਸਥਾਨਾਂ ਵੱਲ ਜਾਣ ਵਾਲੇ ਦੋਵਾਂ ਰਸਤਿਆਂ ‘ਤੇ 8,500 ਫੌਜੀ ਤਾਇਨਾਤ ਕੀਤੇ ਗਏ ਹਨ ਅਤੇ ਇੱਕ ਮਾਨਵ ਰਹਿਤ ਹਵਾਈ ਪ੍ਰਣਾਲੀ ਗਰਿੱਡ ਵੀ ਸਥਾਪਤ ਕੀਤਾ ਹੈ।

ਅੱਗੇ ਉਨ੍ਹਾਂ ਨੇ ਇਸ ਆਪ੍ਰੇਸ਼ਨ ਬਾਰੇ ਕਿਹਾ ਕਿ ਨਿਯਮਤ ‘ਯੂਏਵੀ’ ਮਿਸ਼ਨਾਂ ਅਤੇ ਯਾਤਰਾ ਰੂਟਾਂ ਅਤੇ ਪਵਿੱਤਰ ਗੁਫਾ ਦੀ ਲਾਈਵ ਨਿਗਰਾਨੀ ਤੋਂ ਇਲਾਵਾ, ਡਰੋਨ ਖਤਰਿਆਂ ਨੂੰ ਬੇਅਸਰ ਕਰਨ ਲਈ 50 ਤੋਂ ਵੱਧ ‘ਸੀ-ਯੂਏਐਸ’ ਅਤੇ ‘ਇਲੈਕਟ੍ਰਾਨਿਕ ਵਾਰਫੇਅਰ’ ਪ੍ਰਣਾਲੀਆਂ ਵਾਲਾ ‘ਕਾਊਂਟਰ-ਯੂਏਐਸ ਗਰਿੱਡ’ ਸਥਾਪਤ ਕੀਤਾ ਗਿਆ ਹੈ।

ਇੱਥੇ ਦੱਸ ਦਈਏ ਕਿ ਰੱਖਿਆ ਬੁਲਾਰੇ ਨੇ ਕਿਹਾ, “ਭਾਰਤੀ ਫੌਜ ਨੇ ਅਮਰਨਾਥ ਯਾਤਰਾ ਦੇ ਸੁਚਾਰੂ ਅਤੇ ਸੁਰੱਖਿਅਤ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਸਿਵਲ ਪ੍ਰਸ਼ਾਸਨ ਅਤੇ ਕੇਂਦਰੀ ਹਥਿਆਰਬੰਦ ਪੁਲਸ ਬਲਾਂ ਨਾਲ ਨੇੜਲੇ ਤਾਲਮੇਲ ਵਿੱਚ ‘ਆਪ੍ਰੇਸ਼ਨ ਸ਼ਿਵਾ’ ਸ਼ੁਰੂ ਕੀਤਾ ਹੈ।” ਉਨ੍ਹਾਂ ਕਿਹਾ, “ਇਸ ਸਾਲ ਦੇ ਵਧੇ ਹੋਏ ਸੁਰੱਖਿਆ ਢਾਂਚੇ ਤਹਿਤ 8,500 ਤੋਂ ਵੱਧ ਸੈਨਿਕ ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ ਨੂੰ ਵਿਆਪਕ ਤਕਨੀਕੀ ਅਤੇ ਸੰਚਾਲਨ ਸਰੋਤਾਂ ਨਾਲ ਸਹੂਲਤ ਦਿੱਤੀ ਗਈ ਹੈ।

NO COMMENTS

LEAVE A REPLY

Please enter your comment!
Please enter your name here

Exit mobile version