Home ਦੇਸ਼ ਬੋਇੰਗ 787-8 ਜਹਾਜ਼ ਹਾਦਸੇ ਦੀ ਰਿਪੋਰਟ ਆਈ ਸਾਹਮਣੇ

ਬੋਇੰਗ 787-8 ਜਹਾਜ਼ ਹਾਦਸੇ ਦੀ ਰਿਪੋਰਟ ਆਈ ਸਾਹਮਣੇ

0

ਭਾਰਤ ਦੀ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (AAIB) ਨੇ ਅੱਜ ਅਹਿਮਦਾਬਾਦ ਵਿੱਚ ਹੋਏ ਏਅਰ ਇੰਡੀਆ ਬੋਇੰਗ 787-8 ਜਹਾਜ਼ ਹਾਦਸੇ ਦੀ ਮੁੱਢਲੀ ਰਿਪੋਰਟ ਜਾਰੀ ਕੀਤੀ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਹਾਜ਼ ਦੇ ਦੋਵੇਂ ਇੰਜਣ ਟੇਕਆਫ ਦੇ ਕੁਝ ਸਕਿੰਟਾਂ ਵਿੱਚ ਹੀ ਬੰਦ ਹੋ ਗਏ ਸਨ, ਜਿਸ ਕਾਰਨ ਇਹ ਭਿਆਨਕ ਹਾਦਸਾ ਹੋਇਆ।

ਜਦੋਂ ਜਹਾਜ਼ ਨੇ ਉਡਾਣ ਭਰੀ ਤਾਂ ਕੁੱਝ ਸਕਿੰਟਾਂ ਬਾਅਦ ਦੋਵਾਂ ਇੰਜਣਾਂ ਦੀ ਪਾਵਰ ਅਚਾਨਕ ਘੱਟ ਗਈ। ਜਦੋਂ ਦੋਵੇਂ ਇੰਜਣਾਂ ਨੂੰ ਕੁਝ ਸਕਿੰਟਾਂ ਲਈ ਮੁੜ ਚਾਲੂ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਹ ਸਥਿਰ ਨਹੀਂ ਹੋ ਸਕੇ ਅਤੇ ਪੂਰੀ ਤਰ੍ਹਾਂ ਬੰਦ ਹੋ ਗਏ। ਇਹ ਅਜੇ ਸਪੱਸ਼ਟ ਨਹੀਂ ਹੋਇਆ ਕਿ ਫਿਊਲ ‘CUTOFF’ ਸਵਿੱਚ ਕਿਸੇ ਟੈਕਨੀਕਲ ਖ਼ਰਾਬੀ ਕਾਰਨ ਆਪਣੇ ਆਪ ਟ੍ਰਿਗਰ ਹੋਏ ਸਨ ਜਾਂ ਪਾਇਲਟ ਦੀ ਗਲਤੀ ਦੁਆਰਾ ।

ਉਡਾਣ ਦੌਰਾਨ ਜਹਾਜ਼ ਦੀ ਗਤੀ ਲਗਭਗ 333 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਗਈ ਸੀ। ਉਸੇ ਸਮੇਂ ਦੋਵਾਂ ਇੰਜਣਾਂ ਦੇ ਫਿਊਲ ਕੱਟਆਫ ਸਵਿੱਚ ‘RUN’ ਤੋਂ ‘CUTOFF’ ਸਥਿਤੀ ਵਿੱਚ ਚਲੇ ਗਏ, ਜਿਸ ਨਾਲ ਇੰਜਣਾਂ ਨੂੰ ਫਿਊਲ ਮਿਲਣਾ ਬੰਦ ਹੋ ਗਿਆ ਅਤੇ ਉਹ ਬੰਦ ਹੋ ਗਏ।

NO COMMENTS

LEAVE A REPLY

Please enter your comment!
Please enter your name here

Exit mobile version