Home ਸੰਸਾਰ ਜਾਪਾਨ ਨੇ ਦੂਰਸੰਚਾਰ ਤਕਨਾਲੋਜੀ ‘ਚ ਕੀਤੀ ਵੱਡੀ ਉਪਲੱਬਧੀ ਹਾਸਲ

ਜਾਪਾਨ ਨੇ ਦੂਰਸੰਚਾਰ ਤਕਨਾਲੋਜੀ ‘ਚ ਕੀਤੀ ਵੱਡੀ ਉਪਲੱਬਧੀ ਹਾਸਲ

0

ਜਾਪਾਨ ਲਗਾਤਾਰ ਹਾਈ-ਸਪੀਡ ਇੰਟਰਨੈੱਟ ਅਤੇ ਦੂਰਸੰਚਾਰ ਤਕਨਾਲੋਜੀ ਦੇ ਵਿਕਾਸ ਵਿੱਚ ਸਭ ਤੋਂ ਅੱਗੇ ਰਹਿੰਦਾ ਹੈ। ਜਿਸ ਦੇ ਚੱਲਦਿਆਂ ਜਾਪਾਨ ਇੰਜੀਨੀਅਰਾਂ ਨੇ ਇੱਕ ਵੱਡੀ ਉਪਲੱਬਧੀ ਹਾਸਲ ਕੀਤੀ ਹੈ।

ਜਾਪਾਨ ਦੇ ਇੰਜੀਨੀਅਰਾਂ ਨੇ 1.02 ਪੇਟਾਬਿਟ ਪ੍ਰਤੀ ਸਕਿੰਟ ਦੀ ਇੰਟਰਨੈੱਟ ਸਪੀਡ ਪ੍ਰਾਪਤ ਕਰਕੇ ਸਾਰੇ ਵਿਸ਼ਵ ਰਿਕਾਰਡ ਤੋੜ ਦਿੱਤੇ ਹਨ। ਇਹ ਰਿਕਾਰਡ-ਸੈਟਿੰਗ ਐਡਵਾਂਸਡ ਫਾਈਬਰ ਆਪਟਿਕ ਤਕਨਾਲੋਜੀ ਦੀ ਵਰਤੋਂ ਕਰਕੇ ਸੰਭਵ ਹੋਈ ਹੈ।ਇਹ ਉਬਲੱਬਧੀ 1909 ਕਿਲੋਮੀਟਰ ਦੀ ਕੁੱਲ ਦੂਰੀ ‘ਤੇ 1.02 ਪੇਟਾਬਿਟ ਡੇਟਾ/ ਪ੍ਰਤੀ ਸਕਿੰਟ ਦਸ ਲੱਖ ਗੀਗਾਬਾਈਟ ਤੋਂ ਵੱਧ ਦੇ ਬਰਾਬਰ ਪ੍ਰਾਪਤ ਕੀਤਾ ਗਿਆ।

ਇਹ ਪ੍ਰਾਪਤੀ ਇੱਕ ਉੱਨਤ 19-ਕੋਰ ਜੋੜੀ ਆਪਟੀਕਲ ਫਾਈਬਰ ਸਿਸਟਮ ਦੁਆਰਾ ਸੰਭਵ ਹੋਈ ਸੀ। ਇਸ ਉਪਲੱਬਧੀ ਨੇ ਉਸੇ ਖੋਜ ਸੰਸਥਾ ਦੇ ਪੁਰਾਣੇ 402 ਟੈਰਾਬਿਟ/ਸਕਿੰਟ ਦੇ ਡੇਟਾ ਟ੍ਰਾਂਸਮਿਸ਼ਨ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ। ਇਸ ਸਫ਼ਲਤਾ ਨੂੰ ਦੁਨੀਆ ਭਰ ਵਿੱਚ ਹਾਈ-ਸਪੀਡ ਡੇਟਾ ਟ੍ਰਾਂਸਮਿਸ਼ਨ ਦੇ ਵਿਕਾਸ ਵਿੱਚ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ।

NO COMMENTS

LEAVE A REPLY

Please enter your comment!
Please enter your name here

Exit mobile version