Home ਪਟਿਆਲਾ ਅਪਡੇਟ ਨਗਰ ਨਿਗਮ ਵੱਲੋਂ 7 ਤੋਂ ਵੱਧ ਇਲਾਕਿਆਂ ਵਿੱਚ ਕੀਤੀ ਗਈ ਕਾਰਵਾਈ

ਨਗਰ ਨਿਗਮ ਵੱਲੋਂ 7 ਤੋਂ ਵੱਧ ਇਲਾਕਿਆਂ ਵਿੱਚ ਕੀਤੀ ਗਈ ਕਾਰਵਾਈ

0
ਪਟਿਆਲਾ, 27 ਜੂਨ (  )   ਨਗਰ ਨਿਗਮ ਵੱਲੋਂ ਮੇਅਰ ਕੁੰਦਨ ਗੋਗੀਆ, ਨਗਰ ਨਿਗਮ ਕਮਿਸ਼ਨਰ ਪਰਮਵੀਰ ਸਿੰਘ ਅਤੇ ਲੈਂਡ ਬ੍ਰਾਂਚ ਦੇ ਸਕੱਤਰ ਸੁਰਜੀਤ ਸਿੰਘ ਦੀ ਰਹਿਨੁਮਾਈ ਵਿੱਚ ਇੰਸਪੈਕਟਰ ਵਿਸ਼ਾਲ ਵਰਮਾ ਨੇ ਨਿਗਮ ਟੀਮ ਨਾਲ ਮਿਲ ਕੇ ਅਨਾਰਦਨਾ ਚੌਕ, ਕਿਲਾ ਚੌਕ, ਕਾਲੀ ਦੇਵੀ ਮੰਦਿਰ ਦੇ ਬਾਹਰ, ਧਰਮਪੁਰਾ ਬਾਜ਼ਾਰ, ਬਡੁੰਗਰ ਰੋਡ, ਅਤੇ ਹੋਰ ਸ਼ਹਿਰ ਦੇ ਵੱਖ ਵੱਖ ਛੋਟੇ ਇਲਾਕੇ ਵਿੱਚ ਦੁਕਾਨਾਂ ਦਾ ਬਾਹਰ ਪਿਆ ਸਮਾਨ ਅੰਦਰ ਕਰਵਾ ਕੇ ਆਵਾਜਾਈ ਦਰੁਸਤ ਕਾਰਵਾਈ। ਇਸ ਦੇ ਨਾਲ ਹੀ ਬੀਐਨ ਖਾਲਸਾ ਰੋਡ ਤੋਂ ਤ੍ਰਿਪੜੀ ਤੱਕ ਆਵਾਜਾਈ ਵਿੱਚ ਆ ਰਹੀ ਤੰਗੀ ਨੂੰ ਦੂਰ ਕਰਨ ਲਈ ਤੁਰੰਤ ਕਾਰਵਾਈ ਕੀਤੀ ਗਈ ਹੈ। ਇਸ ਤੋਂ ਇਲਾਵਾ ਗੌਰਮੈਂਟ ਮੈਡੀਕਲ ਕਾਲਜ ਦੇ ਬਾਹਰ ਲੱਗਾ ਨਜਾਇਜ ਖੋਖਾ  ਵੀ ਬੰਦ ਕਰਵਾਇਆ ਗਿਆ. ਇੰਸਪੈਕਟਰ ਵਿਸ਼ਾਲ ਦਾ ਕਹਿਣਾ ਹੈ ਕਿ ਇਨ੍ਹਾਂ ਇਲਾਕਿਆਂ ਵਿੱਚ ਦੁਕਾਨਦਾਰਾਂ ਦੁਆਰਾ ਸੜ੍ਹਕ ‘ਤੇ ਸਮਾਨ ਰੱਖਣ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਸੀ, ਜਿਸ ਨੂੰ ਦੂਰ ਕਰਨ ਲਈ ਨਗਰ ਨਿਗਮ ਦੀਆਂ ਟੀਮਾਂ ਨੇ ਸਖ਼ਤੀ ਨਾਲ ਕਦਮ ਚੁੱਕੇ ਹਨ।
ਇੰਸਪੈਕਟਰ ਵਿਸ਼ਾਲ ਵਰਮਾ ਨੇ ਕਾਰਵਾਈ ਉਪਰੰਤ ਕਿਹਾ ਕਿ ਇਹ ਕਾਰਵਾਈ ਨਾਗਰਿਕਾਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਗਈ ਹੈ। ਨਗਰ ਨਿਗਮ ਦੇ ਅਧਿਕਾਰੀਆਂ ਨੇ ਇਲਾਕੇ ਦੇ ਸਾਰੇ ਦੁਕਾਨਦਾਰਾਂ ਨੂੰ ਆਪਣਾ ਸਮਾਨ ਦੁਕਾਨਾਂ ਦੇ ਅੰਦਰ ਰੱਖਣ ਦੇ ਨਿਰਦੇਸ਼ ਦਿੱਤੇ ਹਨ।  ਇਸ ਕਾਰਵਾਈ ਦੇ ਨਤੀਜੇ ਵਜੋਂ ਆਵਾਜਾਈ ਵਿੱਚ ਕਾਫੀ ਸੁਧਾਰ ਹੋਇਆ ਹੈ। ਸੜ੍ਹਕਾਂ ‘ਤੇ ਜਾਮ ਲੱਗਣ ਦੀਆਂ ਸ਼ਿਕਾਇਤਾਂ ਹੁਣ ਘੱਟ ਹੋ ਰਹੀਆਂ ਹਨ, ਅਤੇ ਵਾਹਨ ਚਾਲਕਾਂ ਨੇ ਵੀ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ ਹੈ।
ਵਰਮਾ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਦੁਕਾਨਦਾਰਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਹ ਦੁਬਾਰਾ ਸੜ੍ਹਕਾਂ ‘ਤੇ ਸਮਾਨ ਰੱਖਦੇ ਹਨ, ਤਾਂ ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਨਗਰ ਨਿਗਮ ਦਾ ਇਹ ਕਦਮ ਸ਼ਹਿਰ ਨੂੰ ਵਧੇਰੇ ਸੁਚਾਰੂ ਅਤੇ ਸੁਵਿਧਾਜਨਕ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਤੁਰੰਤ ਹੱਲ ਕੀਤਾ ਜਾਵੇਗਾ ਤਾਂ ਜੋ ਨਾਗਰਿਕਾਂ ਨੂੰ ਕਿਸੇ ਪ੍ਰਕਾਰ ਦੀ ਤੰਗੀ ਨਾ ਝੱਲਣੀ ਪਵੇ।
 ਫੋਟੋ –  ਇੰਸਪੈਕਟਰ ਵਿਸ਼ਾਲ ਵਰਮਾ ਨਗਰ ਨਿਗਮ ਟੀਮ ਨਾਲ ਵੱਖ ਵੱਖ ਇਲਾਕਿਆਂ ਵਿਚ ਕਾਰਵਾਈ ਕਰਦੇ ਹੋਏ

NO COMMENTS

LEAVE A REPLY

Please enter your comment!
Please enter your name here

Exit mobile version