Home ਪੰਜਾਬ ਮੇਅਰ ਕੁੰਦਨ ਗੋਗੀਆ ਦੀ ਪਹਿਲਕਦਮੀ ’ਤੇ ਮ੍ਰਿਤਕ ਕਰਮਚਾਰੀ ਦੇ ਪਰਿਵਾਰਕ ਮੈਂਬਰਾਂ ਨੂੰ...

ਮੇਅਰ ਕੁੰਦਨ ਗੋਗੀਆ ਦੀ ਪਹਿਲਕਦਮੀ ’ਤੇ ਮ੍ਰਿਤਕ ਕਰਮਚਾਰੀ ਦੇ ਪਰਿਵਾਰਕ ਮੈਂਬਰਾਂ ਨੂੰ ਮਿਲੀ ਰਾਹਤ

0
ਪਟਿਆਲਾ 27 ਜੂਨ (  ) ਮੇਅਰ ਕੁੰਦਨ ਗੋਗੀਆ ਨੇ ਇਸ ਮੌਕੇ ’ਤੇ ਕਿਹਾ ਕਿ ਨਗਰ ਨਿਗਮ ਦਾ ਟੀਚਾ ਸਿਰਫ਼ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣਾ ਹੀ ਨਹੀਂ, ਸਗੋਂ ਆਪਣੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਚਿੰਤਾ ਕਰਨਾ ਵੀ ਹੈ। ਉਨ੍ਹਾਂ ਕਿਹਾ, “ਜਦੋਂ ਕੋਈ ਕਰਮਚਾਰੀ ਸਾਡੇ ਨਾਲੋਂ ਜੁੜਿਆ ਹੁੰਦਾ ਹੈ, ਤਾਂ ਉਹ ਸਾਡਾ ਪਰਿਵਾਰਕ ਮੈਂਬਰ ਬਣ ਜਾਂਦਾ ਹੈ। ਕਰਮਚਾਰੀ ਦੀ ਮੌਤ ਨਾਲ ਉਸਦਾ ਪਰਿਵਾਰ ਬੇਸਹਾਰਾ ਹੋ ਜਾਂਦਾ ਹੈ, ਇਸਲਈ ਅਸੀਂ ਉਨ੍ਹਾਂ ਦੀ ਮਦਦ ਲਈ ਇਹ ਕਦਮ ਚੁੱਕਿਆ ਹੈ। ਮੇਅਰ ਗੋਗੀਆ ਨੇ ਕਿਹਾ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਤੁਰੰਤ ਮਦਦ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਨਗਰ ਨਿਗਮ ਦੀ ਟੀਮ ਸ਼ਹਿਰ ਦੇ ਹਰ ਨਾਗਰਿਕ ਦੀ ਭਲਾਈ ਲਈ ਕੰਮ ਕਰੇਗੀ।
ਦੱਸਣਯੋਗ ਹੈ ਕਿ ਅੱਜ ਨਗਰ ਨਿਗਮ ਵੱਲੋਂ  ਸ਼੍ਰੀਮਤੀ ਜੋਤੀ ਪਤਨੀ ਮ੍ਰਿਤਕ ਅਜੈ ਸਹੋਤਾ ਨੂੰ ਸਫਾਈ ਸੇਵਕ, ਅਜੈ ਕਮਾਰ ਪੁੱਤਰ ਲੇਟ ਸ਼੍ਰੀਮਤੀ ਰਾਣੀ ਸਫਾਈ ਸੇਵਕ,  ਜਸਪ੍ਰੀਤ ਪੁੱਤਰ ਭਗਵਾਨ ਸਿੰਘ ਨੂੰ ਸੇਵਾਦਾਰ ਅਤੇ ਸ਼੍ਰੀ ਬੰਟੀ ਪੁੱਤਰ ਲੇਟ ਸ਼ੀ ਨੱਥੂ ਨੂੰ ਤਰਸ ਦੇ ਅਧਾਰ ’ਤੇ ਸਫਾਈ ਸੇਵਕ ਦੀ ਨੌਕਰੀ ਦਿੱਤੀ ਗਈ ਹੈ। ਇਹ ਫੈਸਲਾ ਮੇਅਰ ਕੁੰਦਨ ਗੋਗੀਆ ਅਤੇ ਨਗਰ ਨਿਗਮ ਕਮਿਸ਼ਨਰ ਪਰਮਵੀਰ ਸਿੰਘ ਦੀ ਅਗਵਾਈ ਵਿੱਚ ਨਗਰ ਨਿਗਮ ਟੀਮ ਵੱਲੋਂ ਲਿਆ ਗਿਆ, ਤਾਂ ਜੋ ਮ੍ਰਿਤਕ ਕਰਮਚਾਰੀ ਦੇ ਪਰਿਵਾਰ ਨੂੰ ਆਰਥਿਕ ਸਹਾਰਾ ਮਿਲ ਸਕੇ।
ਕਰਮਚਾਰੀਆਂ ਨੇ ਮੇਅਰ ਦਾ ਕੀਤਾ ਧੰਨਵਾਦ —
ਨਵੀਂ ਨਿਯੁਕਤ ਹੋਏ ਕਰਮਚਾਰੀਆਂ ਨੇ ਨਗਰ ਨਿਗਮ ਕਮਿਸ਼ਨਰ ਅਤੇ ਮੇਅਰ ਦਾ ਧੰਨਵਾਦ ਕਰਦਿਆਂ ਕਿਹਾ, ਕਿ ਅਸੀਂ ਆਪਣੇ ਭਵਿੱਖ ਨੂੰ ਲੈ ਕੇ ਬਹੁਤ ਚਿੰਤਤ ਸੀ। ਨਗਰ ਨਿਗਮ ਵੱਲੋਂ ਸਾਨੂੰ ਨੌਕਰੀ ਦੇਣ ਨਾਲ ਮੇਰੇ ਪਰਿਵਾਰ ਨੂੰ ਸਹਾਰਾ ਮਿਲੇਗਾ। ਇਹ ਫੈਸਲਾ ਨਗਰ ਨਿਗਮ ਦੀ ਸਮਾਜਿਕ ਸੰਵੇਦਨਸ਼ੀਲਤਾ ਨੂੰ ਦਰਸਾਉਂਦਾ ਹੈ। ਅਕਸਰ ਸਰਕਾਰੀ ਵਿਭਾਗਾਂ ਵਿੱਚ ਮ੍ਰਿਤਕ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ ਜਾਂਦੀਆਂ ਹਨ, ਪਰੰਤੂ ਇਸ ਵਿੱਚ ਲੰਬਾ ਸਮਾਂ ਲੱਗ ਜਾਂਦਾ ਹੈ। ਪਰ ਨਗਰ ਨਿਗਮ ਵੱਲੋਂ ਜਲਦੀ ਫੈਸਲਾ ਲੈ ਕੇ ਪਰਿਵਾਰ ਨੂੰ ਰਾਹਤ ਦੇਣਾ ਬੇਹੱਦ ਸ਼ਲਾਘਾਯੋਗ ਹੈ.
ਫੋਟੋ – ਮੇਅਰ ਕੁੰਦਨ ਗੋਗੀਆ ਨਵ ਨਿਯੁਕਤ ਕਰਮਚਾਰੀਆਂ ਨੂੰ ਨੌਕਰੀ ਪੱਤਰ ਸੌਪਦੇ ਹੋਏ

NO COMMENTS

LEAVE A REPLY

Please enter your comment!
Please enter your name here

Exit mobile version