ਪਟਿਆਲਾ 8 ਮਈ : ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮੋਹਿੰਦਰਾ ਨੇ ਐਲਾਨ ਕੀਤਾ ਹੈ ਕਿ ਪੰਜਾਬ ਦੀ ਯੂਥ ਕਾਂਗਰਸ ਭਾਰਤੀ ਫੌਜ ਦਾ ਹਰ ਤਰ੍ਹਾਂ ਦਾ ਸਹਿਯੋਗ ਕਰਨ ਲਈ ਵਚਨਬੱਧ ਹੈ। ਉਹਨਾਂ ਕਿਹਾ ਕਿ ਭਾਵੇਂ ਜੰਗ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦਾ ਪਰ ਦੇਸ਼ ਦੇ ਦੁਸ਼ਮਣਾ ਨੂੰ ਸਬਕ ਸਿਖਾਉਣਾ ਵੀ ਬਹੁਤ ਜ਼ਰੂਰੀ ਹੈ। ਉਨ੍ਹਾ ਕਿਹਾ ਭਾਰਤ ਦੇ ਨਿਰਦੋਸ਼ ਨਾਗਰਿਕਾਂ ਦੇ ਕਾਤਲਾਂ ਨੂੰ ਕਿਸੇ ਕੀਮਤ ਤੇ ਬਖਸ਼ਿਆ ਨਹੀਂ ਜਾਣਾ ਚਾਹੀਦਾ ਅਤੇ ਇਸ ਮਾਮਲੇ ਵਿੱਚ ਪੰਜਾਬ ਯੂਥ ਕਾਂਗਰਸ ਦੇਸ਼ ਦੀ ਸੈਨਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇਗੀ।
ਮੋਹਿਤ ਮਹਿੰਦਰਾ ਨੇ ਕਿਹਾ ਕਿ ਜਗ ਜਾਹਰ ਹੈ ਕਿ ਜੋ ਵੀ ਭਾਰਤ ਵਿੱਚ ਅੱਤਵਾਦ ਨਾਲ ਸਬੰਧ ਮਸਲੇ ਚੱਲ ਰਹੇ ਹਨ ਉਹ ਸਾਰੇ ਪਾਕਿਸਤਾਨ ਦੀ ਦੇਨ ਹਨ। ਉਹਨਾਂ ਭਾਰਤੀ ਸੈਨਾ ਦੀ ਪ੍ਰਸ਼ੰਸਾ ਕਰਦੇ ਕਿਹਾ ਕਿ ਦੇਸ਼ ਦੇ ਲੋਕ ਰਾਤ ਨੂੰ ਚੈਨ ਦੇ ਨੀਂਦ ਤਾਹੀਓਂ ਸੌਂਦੇ ਨੇ ਕਿਉਂਕਿ ਸਾਡੀ ਭਾਰਤੀ ਫੌਜ ਬਾਰਡਰਾਂ ਤੇ ਖੜ ਕੇ ਦਿਨ ਰਾਤ ਪਹਿਰਾ ਦਿੰਦੀ ਹੈ। ਹੁਣ ਵੀ ਭਾਰਤੀ ਫੌਜ ਨੂੰ ਇਹ ਪਤਾ ਸੀ ਕਿ ਪਾਕਿਸਤਾਨ ਫੌਜ ਵੀ ਪੂਰੀ ਤਿਆਰੀ ਵਿੱਚ ਹੈ ਪਰ ਭਾਰਤੀ ਫੌਜ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਦੁਸ਼ਮਣ ਦੇ ਇਲਾਕੇ ਵਿੱਚ ਜਾ ਕੇ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਢਹਿ ਢੇਰੀ ਕਰ ਦਿੱਤਾ ਹੈ। ਉਨ੍ਹਾ ਕਿਹਾ ਕਿ ਚਾਹੇ ਦੇਸ਼ ਦੀ ਸਰਹੱਦਾਂ ਤੇ ਰਾਸ਼ਨ ਸਮੱਗਰੀ ਪਹੁੰਚਾਉਣ ਦੀ ਗੱਲ ਹੋਵੇ ਜਾਂ ਕਿਸੇ ਮੋਕੇ ਖੂਨ ਦਾਨ ਕੈਂਪ ਲਗਾਇਆ ਜਾਣਾ ਹੋਵੇ ਯੂਥ ਕਾਂਗਰਸ ਭਾਰਤੀ ਫੌਜ ਲਈ ਹਰ ਤਰ੍ਹਾਂ ਨਾਲ ਤਿਆਰ ਰਹੇਗੀ।