ਪਟਿਆਲਾ, 23 ਅਪ੍ਰੈਲ:
ਹੋਪ ਸੋਸਾਇਟੀ ਪਟਿਆਲਾ (ਹੈਲਥ ਆਊਟਰੀਚ ਐਂਡ ਪ੍ਰਮੋਸ਼ਨ ਆਫ ਐਜੂਕਸ਼ਨ) ਨੇ ਬਾਬਾ ਸਾਹਿਬ ਡਾ. ਭੀਮ ਰਾਵ ਅੰਬੇਡਕਰ ਦੀ 134ਵੀਂ ਜਨਮ ਤਿਥੀ ਨੂੰ ਸਮਰਪਿਤ ਇਕ ਖੂਨਦਾਨ ਕੈਂਪ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਬਲੱਡ ਬੈਂਕ ਵਿੱਚ ਲਗਾਇਆ।
ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ, ਪੰਜਾਬ ਦੇ ਡਾਇਰੈਕਟਰ ਡਾ. ਅਵਨੀਸ਼ ਕੁਮਾਰ ਨੇ ਇਸ ਕੈਂਪ ਦਾ ਉਦਘਾਟਨ ਕਰਦਿਆਂ ਹੈਲਥ ਆਊਟਰੀਚ ਐਂਡ ਪ੍ਰਮੋਸ਼ਨ ਆਫ ਐਜੂਕਸ਼ਨ ਸੋਸਾਇਟੀ ਦੀ ਸ਼ਲਾਘਾ ਕੀਤੀ। ਉਨ੍ਹਾਂ ਦੇ ਨਾਲ ਵਿਭਾਗ ਦੇ ਸੰਯੁਕਤ ਡਾਇਰੈਕਟਰ ਡਾ. ਰੁਪਿੰਦਰ ਕੌਰ ਵੀ ਮੌਜੂਦ ਸਨ।
ਹੋਪ ਸੋਸਾਇਟੀ ਪਟਿਆਲਾ ਦੇ ਪ੍ਰਧਾਨ ਡਾ. ਹਰਪਾਲ ਸਿੰਘ ਨੇ ਦੱਸਿਆ ਕਿ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਵੱਡੀ ਗਿਣਤੀ ਡਾਕਟਰਾਂ ਅਤੇ ਵਿਦਿਆਰਥੀਆਂ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ ਅਤੇ ਖੂਨਦਾਨ ਕਰਕੇ ਬਾਬਾ ਸਾਹਿਬ ਦੇ ਮਨੁੱਖਤਾ ਦੇ ਸੁਨੇਹੇ, ਸਾਂਝੀਵਾਲਤਾ ਦੇ ਸੰਦੇਸ਼ ਅਤੇ ਉਹਨਾਂ ਦੇ ਉਦੇਸ਼ ਨੂੰ ਲੋਕਾਂ ਤੱਕ ਪਹੁਚਾਉਣ ਦਾ ਯਤਨ ਕੀਤਾ। ਇਸ ਸਮੇਂ ਤੇ ਹੋਪ ਸੋਸਾਇਟੀ ਦੇ ਪ੍ਰੈਸ ਸਕੱਤਰ ਡਾ ਜਸਪ੍ਰੀਤ ਸਿੰਘ ਤੇ ਹੋਰ ਅਹੁਦੇਦਾਰ ਮਜੂਦ ਸਨ।