ਘਰ ਦੇ ਪੰਜਾਬ ਨਸ਼ੇ ਵਿਰੁੱਧ ਕੀਤੀ ਗਈ ਸਮਾਣਾ ਦੇ ਦੋ ਸਕੂਲਾਂ ‘ਚ ਚੈਕਿੰਗ- ਸੀ.ਡੀ.ਪੀ.ਓ.

ਨਸ਼ੇ ਵਿਰੁੱਧ ਕੀਤੀ ਗਈ ਸਮਾਣਾ ਦੇ ਦੋ ਸਕੂਲਾਂ ‘ਚ ਚੈਕਿੰਗ- ਸੀ.ਡੀ.ਪੀ.ਓ.

0

ਪਟਿਆਲਾ 21 ਅਪ੍ਰੈਲ

                             ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ: ਪ੍ਰੀਤੀ ਯਾਦਵ ਅਤੇ ਐਸ.ਡੀ.ਐਮ ਸਮਾਣਾ ਕਿਰਪਾਲ ਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੀ.ਡੀ.ਪੀ.ਓ. ਸਮਾਣਾ ਜਸਬੀਰ ਕੌਰ ਨੇ ਸਕੂਲ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਸਮੇਤ ਸਬ ਡਵੀਜ਼ਨ ਸਮਾਣਾ ਅਧੀਨ ਆਉਂਦੇ ਦੋ ਸਕੂਲਾਂ ਸੇਂਟ ਲਾਰੈਂਸ ਇੰਗਲਿਸ਼ ਸਕੂਲ ਅਤੇ ਬਾਬਾ ਦੀਪ ਸਿੰਘ ਪਬਲਿਕ ਸਕੂਲ ਵਿਖੇ ਨਸ਼ੇ ਵਿਰੁੱਧ ਚੈਕਿੰਗ ਕੀਤੀ ।

                             ਇਸ ਚੈਕਿੰਗ ਦੌਰਾਨ ਸੀ.ਡੀ.ਪੀ.ਓ. ਸਮਾਣਾ ਨੇ ਬੱਚਿਆਂ ਦੇ ਬੈਗਾਂ ਦੀ ਚੈਕਿੰਗ ਵੀ ਕੀਤੀ । ਇਸ ਤੋਂ ਇਲਾਵਾ ਇਹਨਾਂ ਸਕੂਲਾਂ ਵਿੱਚ ਜਾਗਰੂਕਤਾ ਸੈਮੀਨਾਰ ਵੀ ਲਗਾਇਆ ਗਿਆ ਜਿਸ ਵਿੱਚ ਬੱਚਿਆਂ ਨੂੰ ਨਸ਼ੇ ਤੋਂ ਦੂਰ ਰਹਿਣ ਅਤੇ ਖੇਡਾਂ ਵੱਲ ਰੂਚੀ ਵਧਾਉਣ ਲਈ ਉਤਸ਼ਾਹਿਤ ਕੀਤਾ । ੳਹਨਾਂ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ 15 ਸਾਲ ਦੀ ਉਮਰ ਵਿੱਚ ਨਸ਼ਿਆਂ ਦੀ ਲਤ ਲੱਗਣ ਦਾ ਖ਼ਤਰਾ ਸਭ ਤੋਂ ਜਿਆਦਾ ਹੁੰਦਾ ਹੈ ਇਸ ਲਈ ਨੌਜਵਾਨ ਕਿਸੇ ਵੀ ਤਰ੍ਹਾਂ ਦੀ ਦੋਸਤੀ ਪਾ ਕੇ ਨਸ਼ੇ ਦੀ ਲਤ ਲਗਾਉਣ ਵਾਲੇ ਤੋਂ ਦੂਰ ਰਹਿਣ ।

                        ਜਸਬੀਰ ਕੌਰ ਨੇ ਨੌਜਵਾਨਾ ਨੂੰ ਨਸ਼ਾ ਰਹਿਤ ਖਾਣ-ਪੀਣ ਦੀਆਂ ਚੰਗੀਆਂ ਆਦਤਾਂ ਗ੍ਰਹਿਣ ਕਰਕੇ ਆਪਣੀ ਖੁਦ ਦੀ ਸਿਹਤ ਦਾ ਧਿਆਨ ਰੱਖਣ ਲਈ ਵੀ ਪ੍ਰੇਰਿਤ ਕੀਤਾ । ਉਹਨਾਂ ਕਿਹਾ ਕਿ ਨਸ਼ੇ ਰਹਿਤ ਪੰਜਾਬ ਬਨਾਉਣ ਲਈ ਸਕੂਲਾਂ ਵਿੱਚ ਅਜਿਹੇ ਜਾਗਰੂਕਤਾ ਸੈਮੀਨਾਰ ਲਗਾਤਾਰ ਲਗਾਏ ਜਾਣਗੇ ।

ਕੋਈ ਟਿੱਪਣੀ ਨਹੀਂ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ

Exit mobile version