ਘਰ ਦੇ ਪੰਜਾਬ ਪਾਣੀ ਬਚਾਉਣ ਲਈ ਸ਼ੁਰੂ ਕੀਤੀ ਜਾਵੇਗੀ ਅਹਿਮ ਮੁਹਿੰਮ – ਗੁਨਪ੍ਰੀਤ ਕਾਹਲੋ ਕੋਹਲੀ

ਪਾਣੀ ਬਚਾਉਣ ਲਈ ਸ਼ੁਰੂ ਕੀਤੀ ਜਾਵੇਗੀ ਅਹਿਮ ਮੁਹਿੰਮ – ਗੁਨਪ੍ਰੀਤ ਕਾਹਲੋ ਕੋਹਲੀ

0
ਪਟਿਆਲਾ 21 ਅਪ੍ਰੈਲ : ਪੰਜ ਦਰਿਆਵਾਂ ਦੇ ਨਾਮ ਨਾਲ ਜਾਣਿਆ ਜਾਂਦਾ ਪੰਜਾਬ ਅੱਜ ਗੰਭੀਰ ਜਲ ਸੰਕਟ ਨਾਲ ਜੂਝ ਰਿਹਾ ਹੈ। ਧਰਤੀ ਹੇਠਲੇ ਪਾਣੀ ਦਾ ਪੱਧਰ ਤੇਜ਼ੀ ਨਾਲ ਡੂੰਘਾ ਹੁੰਦਾ ਜਾ ਰਿਹਾ ਹੈ, ਜੋ ਆਉਣ ਵਾਲੇ ਸਮੇਂ ਲਈ ਵੱਡਾ ਖ਼ਤਰਾ ਬਣ ਰਿਹਾ ਹੈ। ਇਹ ਸਿਰਫ਼ ਇਕ ਵਾਤਾਵਰਨਿਕ ਮੁੱਦਾ ਨਹੀਂ ਹੈ ਸਗੋਂ ਪੰਜਾਬ ਦੀ ਆਰਥਿਕਤਾ, ਸਮਾਜਿਕ ਢਾਂਚੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ’ਤੇ ਇਕ ਵੱਡਾ ਪ੍ਰਸ਼ਨ ਚਿੰਨ੍ਹ ਹੈ। ਇਹ ਪ੍ਰਗਟਾਵਾ ਇਲੀਟ ਕਲੱਬ ਇੰਟਰਨੈਸ਼ਨਲ ਦੀ ਮੁਖੀ ਗੁਨਪ੍ਰੀਤ ਕਾਹਲੋ ਕੋਹਲੀ ਨੇ ਕਲੱਬ ਦੇ ਮੈਬਰਾਂ ਵੱਲੋਂ ਵਰਲਡ ਅਰਥ ਡੇ ਮਨਾਉਣ ਮੌਕੇ ਕੀਤਾ। ਇਸ ਮੌਕੇ ਕਲੱਬ ਮੈਂਬਰਾਂ ਨੇ ਪ੍ਰੋਗਰਾਮ ਜ਼ਰੀਏ ਲੋਕਾਂ ਨੂੰ ਪਾਣੀ ਬਚਾਉਣ ਦਾ ਸੁਨੇਹਾ ਵੀ ਦਿੱਤਾ।
ਗੁਨਪ੍ਰੀਤ ਕਾਹਲੋ ਕੋਹਲੀ ਨੇ ਕਿਹਾ ਕਿ ਪਾਣੀ ਦੀ ਘਾਟ ਇੱਕ ਆਮ ਮੁੱਦਾ ਨਹੀ ਹੈ, ਸਗੋਂ ਪੰਜਾਬ ਦੀ ਆਰਥਿਕਤਾ, ਸਮਾਜਿਕ ਢਾਂਚੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ’ਤੇ ਇਕ ਵੱਡਾ ਪ੍ਰਸ਼ਨ ਚਿੰਨ੍ਹ ਹੈ। ਇਸ ਸੰਕਟ ਦਾ ਸਭ ਤੋਂ ਵੱਡਾ ਕਾਰਨ ਕਈ ਅਜਿਹੀ ਫਸਲਾਂ ਦੀ ਕਾਸ਼ਤ ਹੈ, ਜਿਸ ਲਈ ਬਹੁਤ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਹੈ। ਮੰਨ ਸਕਦੇ ਹਾਂ ਕਿ ਕਿਸਾਨ ਇਨਾਂ ਫਸਲਾਂ ਤੋਂ ਮੁਨਕਰ ਨਹੀ ਹੋ ਸਕਦੇ ਪਰ ਜੇਕਰ ਸਰਕਾਰ ਸਾਥ ਦੇਵੇ ਤਾਂ ਨਿਵੇਕਲੀਆਂ ਕੋਸ਼ਿਸ਼ਾ ਰਾਹੀ ਪਾਣੀ ਦੀ ਜਿਆਦਾ ਖਪਤ ਲੈਣ ਵਾਲੀਆਂ ਫਸਲਾਂ ਨੂੰ ਛੱਡਿਆ ਜਾ ਘਟਾਇਆ ਜਾ ਸਕਦਾ ਹੈ। ਉਨਾਂ ਕਿਹਾ ਕਿ ਵਿਿਗਆਨੀਆਂ ਨੇ ਵੀ ਸਪੱਸ਼ਟ ਕਰ ਦਿੱਤਾ ਹੈ ਕਿ  ਇਸ ਰੁਝਾਨ ਨੂੰ ਨਾ ਰੋਕਿਆ ਗਿਆ ਤਾਂ ਆਉਣ ਵਾਲੇ ਕੁਝ ਦਹਾਕਿਆਂ ’ਚ ਪੰਜਾਬ ਵਿਚ ਪੀਣ ਯੋਗ ਪਾਣੀ ਵੀ ਮੁਸ਼ਕਲ ਨਾਲ ਮਿਲੇਗਾ।ਇਸ ਮੌਕੇ ਪਰਮਜੀਤ ਚੱਡਾ, ਰੁਚੀ ਨਰੂਲਾ, ਰਾਖੀ ਖੁਰਾਨਾ, ਮੇਘਨਾ ਚੋਪੜਾ , ਮੋਨੀਕਾ, ਇਰੀਨ, ਮਿਲੀ ਜੈਸਵਾਲ, ਸੁਖਵਿੰਦਰ, ਸਰੀਤਾ ਕਟਾਰੀਆ ਅਤੇ ਹੋਰ ਕਲੱਬ ਮੈਂਬਰ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।

ਕੋਈ ਟਿੱਪਣੀ ਨਹੀਂ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ

Exit mobile version