*23 ਸਾਲ ਦੀ ਉਮਰ ਚ ਵੇਖੋ,ਹੱਸ-ਹੱਸ ਚੜ ਗਿਆ ਫਾਂਸੀ ਸੀ,
ਮੌਤ ਸਾਹਮਣੇ ਵੇਖ ਕੇ ਵੀ ਉਹ, ਮੌਤ ਨੂੰ ਕਹਿੰਦਾ ਮਾਸੀ ਸੀ,
ਆਜ਼ਾਦੀ ਲਈ ਜੂਝਣ ਵਾਲਾ, ਸੂਰਵੀਰ ਡਰਾਵੇ ਜਾਲਮ ਨੂੰ,
ਹਾਲੇ ਤੱਕ ਵੀ ਭਗਤ ਸਿੰਘ ਦੀ,ਤਸਵੀਰ ਡਰਾਵੇ ਜਾਲਮ ਨੂੰ,
ਹਾਲੇ ਤੱਕ ਵੀ ਭਗਤ ਸਿੰਘ ਦੀ ਸੋਚ ਡਰਾਵੇ ਜਾਲਮ ਨੂੰ……..
*ਰਾਜਗੁਰੂ-ਸੁਖਦੇਵ ਨਾਲ ਰਲ ਕੇ ਵੈਰੀ ਨੂੰ ਭਾਜੜ ਪਾ ਦਿੱਤੀ,
ਨਾਲ ਧਮਾਕੇ ਵਿੱਚ ਅਸੈਂਬਲੀ ਗੋਰੀ ਸਰਕਾਰ ਹਿਲਾ ਦਿੱਤੀ-2
ਇਨਕਲਾਬ ਦੀ ਸਾਣ ਤੇ ਤਿੱਖੀ ਹੋਈ,ਸ਼ਮਸ਼ੀਰ ਡਰਾਵੇ ਜਾਲਮ ਨੂੰ,
ਹਾਲੇ ਤੱਕ ਵੀ ਭਗਤ ਸਿੰਘ ਦੀ,ਤਸਵੀਰ ਡਰਾਵੇ ਜਾਲਮ ਨੂੰ,
ਹਾਲੇ ਤੱਕ ਵੀ ਭਗਤ ਸਿੰਘ ਦੀ,ਸੋਚ ਡਰਾਵੇ ਜਾਲਮ ਨੂੰ……….
*500 ਤੋਂ ਵੱਧ ਕਿਤਾਬਾਂ ਪੜ੍ਹ ਗਿਆ ਜੇਲ ਚ ਬੈਠੇ-ਬੈਠੇ ਹੀ,
ਨਵੇਂ ਸਮਾਜ ਦਾ ਨਕਸ਼ਾ ਘੜ ਗਿਆ,ਜੇਲ ਚ ਬੈਠੇ ਬੈਠੇ ਹੀ-2
ਹੱਥਕੜੀ ਵਿੱਚ ਜਕੜੇ ਹੋਏ ਦੀ,ਜੰਜੀਰ ਡਰਾਵੇ ਜਾਲਮ ਨੂੰ,
ਹਾਲੇ ਤੱਕ ਵੀ ਭਗਤ ਸਿੰਘ ਦੀ,ਤਸਵੀਰ ਡਰਾਵੇ ਜਾਲਮ ਨੂੰ,
ਹਾਲੇ ਤੱਕ ਵੀ ਭਗਤ ਸਿੰਘ ਦੀ, ਸੋਚ ਡਰਾਵੇ ਜਾਲਮ ਨੂੰ…….
*ਬਰਫ ਦੀਆਂ ਸਿਲ੍ਹੀਆਂ ਵੀ ਤੋੜ ਨਾ ਸਕੀਆਂ ਉਹਦੇ ਜਜਬੇ ਨੂੰ,
ਕਹਿੰਦਾ ਅਸੀਂ ਹਟਾ ਕੇ ਰਹਿਣਾ, ਸੱਤਾ ਤੋਂ ਥੋਡੇ ਕਬਜ਼ੇ ਨੂੰ-2
ਭੁੱਖ ਹੜਤਾਲਾਂ ਕਰਕੇ ਤੀਲਾ ਹੋਇਆ,ਸ਼ਰੀਰ ਡਰਾਵੇ ਜਾਲਮ ਨੂੰ,
ਹਾਲੇ ਤੱਕ ਵੀ ਭਗਤ ਸਿੰਘ ਦੀ ਤਸਵੀਰ ਡਰਾਵੇ ਜਾਲਮ ਨੂੰ,
ਹਾਲੇ ਤੱਕ ਵੀ ਭਗਤ ਸਿੰਘ ਦੀ,ਸੋਚ ਡਰਾਵੇ ਜਾਲਮ ਨੂੰ……….
*ਉਹਦੀ ਕਿਤਾਬ ਦਾ ਮੋੜਿਆ ਪੰਨਾ,ਫਿਰ ਤੋਂ ਪੜੋ ਜਵਾਨੋ ਓਏ,
ਕਿਰਤੀ ਦਾ ਰਾਜ ਹਜੇ ਨਹੀਂ ਆਇਆ,ਕੁਝ ਸੋਚੋ ਮਜ਼ਦੂਰ-ਕਿਸਾਨੋ ਓਏ -2
ਜ਼ੁਲਮ ਦੇ ਅੱਗੇ ਝੁਕਦਾ ਨਹੀਂ ਜੋ,ਉਹ ਜ਼ਮੀਰ ਡਰਾਵੇ ਜਾਲਮ ਨੂੰ,
ਹਾਲੇ ਤੱਕ ਵੀ ਭਗਤ ਸਿੰਘ ਦੀ,ਤਸਵੀਰ ਡਰਾਵੇ ਜਾਲਮ ਨੂੰ,
ਹਾਲੇ ਤੱਕ ਵੀ ਭਗਤ ਸਿੰਘ ਦੀ, ਸੋਚ ਡਰਾਵੇ ਜਾਲਮ ਨੂੰ…….